ਸਬ-ਡਵੀਜ਼ਨ ਚੌਰਵਾਲਾ ਅਧੀਨ ਪੈਂਦੇ ਪਿੰਡਾਂ ਵਿਚ ਅਣ-ਐਲਾਨੇ ਬਿਜਲੀ ਕੱਟਾਂ ਤੋਂ ਲੋਕ ਪ੍ਰੇ਼ਸ਼ਾਨ
ਜਖਵਾਲੀ, 26 ਨਵੰਬਰ (ਨਿਰਭੇੈ ਸਿੰਘ)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਸਬ ਡਵੀਜ਼ਨ ਚੌਰਵਾਲਾ ਅਧੀਨ ਪੈਂਦੇ ਪਿੰਡ ਮੂਲੇਪੁਰ, ਨਲੀਨੀ ਕਲਾਂ, ਨਲੀਨਾਂ, ਨਰਾਣਿਗੜ੍ਹ ਛੰਨਾਂ ਆਦਿ ਪਿੰਡਾਂ ਵਿਚ ਅਣ ਐਲਾਨੇ ਬਿਜਲੀ ਦੇ ਕੱਟਾਂ ਤੋਂ ਪਿੰਡਾਂ ਦੇ ਲੋਕ ਪਿਛਲੇ ਕਰੀਬ 10 ਦਿਨਾਂ ਤੋਂ ਪ੍ਰੇਸ਼ਾਨ ਹਨ। ਵਿਦਿਆਰਥੀ, ਕਿਸਾਨ, ਦੁਕਾਨਦਾਰ, ਉਦਯੋਗਪਤੀ ਬਿਜਲੀ ਦੇ ਅਚਾਨਕ ਕੱਟਾਂ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਜੀਤ ਡੈਸਕ
27-11-2026