16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਹੁਕਮਰਾਨ ਧਿਰ ਦੀ ਟਿਕਟ ’ਤੇ ਚੋਣ ਮੈਦਾਨ ’ਚ ਉਤਰਨ ਵਾਲੇ ਉਮੀਦਵਾਰਾਂ ਨੂੰ ਲੱਗਿਆ ਧੁੜਕੂ

ਪਟਿਆਲਾ, 15 ਨਵੰਬਰ (ਅ. ਸ.

ਹਰਚੰਦ ਸਿੰਘ ਸਮਸ਼ਪੁਰ ਤੇ ਸਾਬਕਾ ਸਰਪੰਚ ਜੱਗਾ ਸਿੰਘ ਸਾਥੀਆਂ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ । ਤਸਵੀਰ: ਕੇਵਲ ਸਿੰਘ 16-11-2026
ਪਟਿਆਲਾ, 15 ਨਵੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੇ 30 ਵਾਰਡਾਂ ’ਚ 28 ਨਵੰਬਰ ਨੂੰ ਹੋਣ ਜਾ ਰਹੀਆਂ ਮੁੜ ਚੋਣਾਂ ਨੂੰ ਦੇਖਦਿਆਂ ਸਾਰੀਆਂ ਹੀ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਅਤੇ ਹਲਕਿਆਂ ਦੀ ਨੁਮਾਇੰਦੀ ਕਰ ਰਹੇ ਆਲ੍ਹਾ ਆਗੂਆਂ ਵਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਨਗਰ ਨਿਗਮ ਦਫ਼ਤਰ ਤੋਂ ਕੋਈ ਇਤਰਾਜ਼ (ਐਨ.ਓ.ਸੀ) ਦਾ ਸਰਟੀਫਿਕੇਟ ਲੈਣ ਤੋਂ ਲੈਕੇ ਵਾਰਡ ਵਾਸੀਆਂ ਨਾਲ ਸੰਪਰਕ ਲਈ ਮੁਹਿੰਮ ਚਲਾਈ ਜਾ ਚੁੱਕੀ ਹੈ ਭਾਵੇਂ ਕਿਸੇ ਵੀ ਪਾਰਟੀ ਵਲੋਂ ਵਿਧੀਬਧ ਤਰੀਕੇ ਨਾਲ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਜੋ ਸਾਰੇ ਟਿਕਟਾਂ ਦੇ ਚਾਹਵਾਨਾਂ ਦੇ ਦਿਲਾਂ ਵਿਚ ਧੁੜਕੂ ਦਾ ਕਾਰਨ ਵੀ ਬਣਿਆ ਹੋਇਆ ਹੈ। ਇਸ ਵਿਚ ਹੁਕਮਰਾਨ ਧਿਰ ਨਾਲ ਸੰਬੰਧਿਤ ਟਿਕਟ ਲੈ ਕੇ ਚੋਣ ਮੈਦਾਨ ਵਿਚ ਉਤਰਨ ਦੇ ਚਾਹਵਾਨ ਜ਼ਿਆਦਾ ਦਿਖੇ। ਜਦੋਂ ਕਿ ਵਿਰੋਧੀ ਪਾਰਟੀਆਂ ਵਿਚ ਇਕ ਦੂਸਰੇ ਪ੍ਰਤੀ ਸਤਿਕਾਰ ਦਿਖਾਉਂਦਿਆਂ ਪਹਿਲਾਂ ਤੁਸੀਂ, ਪਹਿਲਾਂ ਤੁਸੀਂ ਦੀ ਗੱਲ ਸੁਣਨ ਨੂੰ ਮਿਲ ਰਹੀ ਹੈ। ਵੈਸੇ ਹੁਕਮਰਾਨ ਧਿਰ ਨਾਲ ਸੰਬੰਧਿਤ ਕੁਝ ਵਾਰਡ ਅਜਿਹੇ ਹਨ ਜਿੱਥੋਂ ਪਾਰਟੀ ਦੇ ਧੁਰੰਦਰ ਅਖਵਾਉਣ ਵਾਲੇ ਆਗੂ ਚੋਣਾਂ ਜਿੱਤ ਤਾਂ ਗਏ ਸਨ ਪਰ ਮਾਨਯੋਗ ਅਦਾਲਤ ਦੀ ਪੈਣੀ ਨਜ਼ਰ ਕਾਰਨ ਆਪਣੇ ਅੱਤ ਨਜ਼ਦੀਕੀ ਨੂੰ ਚੋਣ ਪਿੜ ਵਿਚ ਉਤਾਰਨ ਜਾਂ ਨਾ, ਦੁਚੀਤੀ ਵਿਚ ਲੱਗ ਰਹੇ ਹਨ। ਇਸੇ ਤਰ੍ਹਾਂ ਚੋਣਾਂ ਲੜਾਉਣ ਵਾਲੇ ਆਲ੍ਹਾ ਆਗੂਆਂ ਦੀ ਸਥਿਤੀ ਬਣੀ ਹੋਈ ਹੈ ਕਿਉਂਕਿ ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੇ ਸਿਆਸੀ ਭਵਿੱਖ ’ਤੇ ਵੀ ਅਸਰ ਪਾਰਟੀ ਦੇ ਅੰਦਰੋਂ ਹੋਣ ਵਾਲੀ ਵਿਰੋਧੀਆਂ ਦੀ ਕਤਾਰਬੰਦੀ ਪਾਏਗੀ।
ਪਿਛਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਟੈਗੋਰ ਸਕੂਲ ਦੀਆਂ ਹੈਂਡਬਾਲ ਖਿਡਾਰਣਾਂ ਨੇ ਸਟੇਟ ਲੈਵਲ ’ਤੇ ਕਾਂਸੀ ਦਾ ਤਗਮਾ ਕੀਤਾ ਹਾਸਿਲ ਅਗਲੀ ਖ਼ਬਰ 29 ਵਾਂ ਨਹਿਲਾ ਯਾਦਗਾਰੀ ਮੇਲਾ ਨਾਭੇ ਦਾ 10 ਜਨਵਰੀ ਨੂੰ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।