ਬਸੀ ਪਠਾਣਾਂ , 13 ਨਵੰਬਰ ( ਐਚ . ਐਸ . ਗੌਤਮ , ਰਾਜਿੰਦਰ ਸ਼ਰਮਾ )- ਮੇਹਰ ਬਾਬਾ ਚੈਰੀਟੇਬਲ ਟਰੱਸਟ ਬਸੀ ਪਠਾਣਾਂ ਵਲੋਂ ਬੇਬੋ ਟੈਕਨਾਲੋਜੀ ਦੇ ਸਹਿਯੋਗ ਨਾਲ ਐਮ . ਬੀ . ਸੀ . ਟੀ . ਕਮਿਊਨਿਟੀ ਡਿਵੈਲਪਮੈਂਟ ਸੈਂਟਰ ਵਿਖੇ 42 ਵਾਂ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਗਿਆ । ਅੱਜ ਦੇ ਇਸ ਕੈਂਪ ਵਿਚ ਪਟਿਆਲਾ ਤੋਂ ਡਾ : ਜੀ . ਐਸ . ਰੰਧਾਵਾ ਦੀ ਅਗਵਾਈ ਹੇਠ ਡਾ . ਜਿੰਦਲ ਨੇ ਨੇੜਲੇ ਪਿੰਡਾਂ ਤੋਂ ਆਏ ਹੋਏ 716 ਲੋਕਾਂ ਦੀਆਂ ਅੱਖਾਂ ਦੀ ਜਾਂਚ ਕੀਤੀ , ਜਿੰਨ੍ਹਾਂ ਵਿਚੋਂ 201 ਮੋਤੀਆ ਬਿੰਦ ਦੇ ਮਰੀਜ਼ ਪਾਏ ਗਏ । ਇਨ੍ਹਾਂ ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਡਾ : ਰੰਧਾਵਾ ਵਲੋਂ ਰੰਧਾਵਾ ਅੱਖਾਂ ਦੇ ਹਸਪਤਾਲ ਅਤੇ ਲੇਸਿਕ ਸੈਂਟਰ ਪਟਿਆਲਾ ਵਿਖੇ ਕੀਤੇ ਜਾਣਗੇ । ਮੇਹਰ ਬਾਬਾ ਚੈਰੀਟੇਬਲ ਟਰੱਸਟ ਵਲੋਂ ਸਾਲ ਵਿਚ 2 ਵਾਰ ਅੱਖਾਂ ਦਾ ਮੁਫ਼ਤ ਅਪਰੇਸ਼ਨ ਕੈਂਪ ਲਗਾਇਆ ਜਾਂਦਾ ਹੈ । ਟਰੱਸਟ ਹੁਣ ਤੱਕ 4,406 ਮਰੀਜ਼ਾਂ ਦੇ ਅੱਖਾਂ ਦੇ ਅਪਰੇਸ਼ਨ ਕਰਵਾ ਚੁੱਕਾ ਹੈ । ਅੱਜ ਦੇ ਇਸ ਕੈਂਪ ਵਿਚ ਟਰੱਸਟ ਦੇ ਟਰੱਸਟੀ ਐਲਫੇਰਡ ਸਿੰਘ ਮੇਜੀ , ਟਰੱਸਟੀ ਠਾਕੁਰ ਸਿੰਘ ਮੇਜੀ , ਬੇਬੋ ਟੈਕਨਾਲੋਜੀ ਤੋਂ ਸੂਚੀ ਸ਼ਰਮਾ ਅਤੇ ਅੰਸ਼ੁਲ ਵਿਸ਼ੇਸ ਤੌਰ ਤੇ ਮੌਜੂਦ ਸਨ । ਇਨ੍ਹਾਂ ਤੋਂ ਇਲਾਵਾ ਅਮਰਜੀਤ ਸਿੰਘ ਵਜੀਰਾਬਾਦ , ਕੁਲਵੰਤ ਸਿੰਘ ਫ਼ਤਹਿਗੜ੍ਹ ਨਿਊਆ , ਬਲਦੇਵ ਸਿੰਘ ਸਾਬਕਾ ਸਰਪੰਚ ਦਮਹੇੜੀ , ਨਾਜ਼ਰ ਸਿੰਘ ਜਿੰਦਲਪੁਰ , ਹਰਭਜਨ ਸਿੰਘ ਜੱਲੋਵਾਲ ਮੌਜੂਦ ਸਨ । ਟਰੱਸਟ ਵਲੋਂ ਦਵਾਈਆਂ ਮੁਫ਼ਤ ਵੰਡੀਆਂ ਗਈਆਂ ।