30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਹਲਕਾ ਬਸੀ ਪਠਾਣਾਂ ’ਚ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਡਾ. ਮਨੋਹਰ ਸਿੰਘ, ਡਾ. ਅਮਨਦੀਪ ਕੌਰ ਢੱਲੇਵਾਲ, ਡਾ. ਜਸਵੰਤ ਸਿੰਘ, ਡਾ. ਨਰੇਸ਼ ਚੌਹਾਨ, ਡਾ. ਸੁਖਜੋਤ ਸਿੰਘ, ਐਡਵੋਕੇਟ ਗੁਰਜੀਤ ਸਿੰਘ ਮਾਰਵਾ, ਰਣਜੀਤ ਸਿੰਘ ਤਰਖਾਣ ਮਾਜਰਾ। ਬਸੀ ਪਠਾਣਾਂ ’ਚ ਕਾਂਗਰਸ ਦੀ ਟਿਕਟ ਲਈ ਦਾਅਵੇਦਾਰਾਂ ਦੀ ਭਰਮਾਰ, ਡਾਕਟਰਾਂ ਦਾ ਦਬਦਬਾ ਬਸੀ ਪਠਾਣਾਂ ਸੀਟ ਤੋਂ ਕਰੀਬ ਇਕ ਦਰਜਨ ਤੋਂ ਵੱਧ ਚਿਹਰੇ ਕਾਂਗਰਸ ਦੀ ਟਿਕਟ ਦੀ ਦੌੜ ’ਚ

ਬਸੀ ਪਠਾਣਾਂ, 29 ਅਕਤੂਬਰ (ਰਾਜਿੰਦਰ ਸ਼ਰਮਾ)- ਪੰਜਾਬ ਵਿਧਾਨ ਸਭਾ ਦੀਆਂ 2027 ਵਿਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਬਸੀ ਪਠਾਣਾਂ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਦਾਅਵੇਦਾਰਾਂ ਦੀ ਵਧਦੀ ਗਿਣਤੀ ਨੇ ਸਿਆਸੀ ਮਾਹੌਲ ਨੂੰ ਦਿਲਚਸਪ ਬਣਾ ਦਿੱਤਾ ਹੈ।

ਅਜੀਤ ਡੈਸਕ 30-10-2026
ਬਸੀ ਪਠਾਣਾਂ, 29 ਅਕਤੂਬਰ (ਰਾਜਿੰਦਰ ਸ਼ਰਮਾ)- ਪੰਜਾਬ ਵਿਧਾਨ ਸਭਾ ਦੀਆਂ 2027 ਵਿਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਬਸੀ ਪਠਾਣਾਂ ਵਿਧਾਨ ਸਭਾ ਹਲਕੇ ਵਿਚ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਦਾਅਵੇਦਾਰਾਂ ਦੀ ਵਧਦੀ ਗਿਣਤੀ ਨੇ ਸਿਆਸੀ ਮਾਹੌਲ ਨੂੰ ਦਿਲਚਸਪ ਬਣਾ ਦਿੱਤਾ ਹੈ। ਹਲਕੇ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਨ ਦੇ ਚਾਹਵਾਨਾਂ ਦੀ ਗਿਣਤੀ ਇੱਕ ਦਰਜਨ ਦੇ ਕਰੀਬ ਦੱਸੀ ਜਾ ਰਹੀ ਹੈ, ਇਨ੍ਹਾਂ ਵਿਚ ਕਈ ਸੇਵਾਮੁਕਤ ਡਾਕਟਰਾਂ ਦੀ ਵੱਡੀ ਗਿਣਤੀ ਹੋਣਾ ਵਿਸ਼ੇਸ਼ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਟਿਕਟ ਦੇ ਚਾਹਵਾਨ ਆਗੂਆਂ ਵਲੋਂ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਫਲੈਕਸ ਬੋਰਡ ਅਤੇ ਪੋਸਟਰ ਲਗਾਏ ਜਾ ਰਹੇ ਹਨ। ਇਨ੍ਹਾਂ ਫਲੈਕਸ ਬੋਰਡ ਰਾਹੀਂ ਜਿੱਥੇ ਆਗੂ ਆਪਣੀ ਪਛਾਣ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ,ਉੱਥੇ ਹੀ ਕਾਂਗਰਸ ਦੀ ਟਿਕਟ ਲਈ ਚੱਲ ਰਹੀ ਅੰਦਰੂਨੀ ਦੌੜ ਵੀ ਚਰਚਾ ਵਿਚ ਆ ਗਈ ਹੈ। ਟਿਕਟ ਦੀ ਦੌੜ ਵਿਚ ਡਾਕਟਰਾਂ ਦੀ ਲੰਮੀ ਕਤਾਰ- ਇਸ ਸਿਆਸੀ ਦੌੜ ਦਾ ਦਿਲਚਸਪ ਪਹਿਲੂ ਇਹ ਹੈ ਕਿ ਟਿਕਟ ਦੇ ਚਾਹਵਾਨਾਂ ਵਿਚ ਡਾਕਟਰੀ ਕਿੱਤੇ ਨਾਲ ਜੁੜੇ ਵਿਅਕਤੀਆਂ ਦੀ ਗਿਣਤੀ ਕਾਫ਼ੀ ਵੱਧ ਹੈ। ਇਨ੍ਹਾਂ ਵਿਚ ਪ੍ਰਮੁੱਖ ਤੌਰ ਤੇ ਡਾ. ਮਨੋਹਰ ਸਿੰਘ, ਡਾ. ਅਮਨਦੀਪ ਕੌਰ ਢੋਲੇਵਾਲ, ਡਾ. ਨਰੇਸ਼ ਚੌਹਾਨ, ਡਾ.ਜਸਵੰਤ ਸਿੰਘ, ਡਾ. ਸੁਖਜੋਤ ਸਿੰਘ ਵਰਗੇ ਨਾਂਅ ਚਰਚਾ ਵਿਚ ਹਨ। ਇਸ ਤੋਂ ਇਲਾਵਾ ਇਸ ਸੂਚੀ ਵਿਚ ਐਡਵੋਕੇਟ ਗੁਰਜੀਤ ਸਿੰਘ ਮਾਰਵਾ, ਸੀਨੀਅਰ ਆਗੂ ਰਣਜੀਤ ਸਿੰਘ ਤਰਖਾਣ ਮਾਜਰਾ, ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਸੇਵਕ ਸਿੰਘ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਕਈ ਹੋਰ ਆਗੂਆਂ ਵਲੋਂ ਵੀ ਆਪਣੀ ਦਾਅਵੇਦਾਰੀ ਲਈ ਹਲਕੇ ਦੇ ਲੋਕਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ। ਹਲਕਾ ਬਸੀ ਪਠਾਣਾਂ ’ਚ ਇੱਕ ਦਰਜਨ ਦੇ ਕਰੀਬ ਕਾਂਗਰਸ ਦੀ ਟਿਕਟ ਦੇ ਚਾਹਵਾਨਾਂ ਨੇ ਹਲਕੇ ਦੀ ਸਿਆਸਤ ਵਿਚ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕਾਂਗਰਸ ਹਾਈਕਮਾਂਡ ਆਖ਼ਰ ਕਿਸ ਆਗੂ ’ਤੇ ਭਰੋਸਾ ਜਤਾਏਗੀ। ਹਲਕੇ ਅੰਦਰ ਜਿੱਥੇ ਹਰ ਦਾਅਵੇਦਾਰ ਆਪਣੇ ਸਿਆਸੀ ਆਧਾਰ ਅਤੇ ਲੋਕਾਂ ਨਾਲ ਸੰਪਰਕ ਦੇ ਦਮ ’ਤੇ ਟਿਕਟ ਹਾਸਲ ਕਰਨ ਦੀ ਉਮੀਦ ਲਗਾਈ ਬੈਠਾ ਹੈ, ਉੱਥੇ ਹੀ ਪਾਰਟੀ ਲਈ ਉਮੀਦਵਾਰ ਦੀ ਚੋਣ ਕਰਨਾ ਵੀ ਅਹਿਮ ਹੋਵੇਗਾ।
ਪਿਛਲੀ ਖ਼ਬਰ ਰਾਮਦਾਸ ਨਗਰ ਦੇ ਲੋਕ ਮੁਢਲੀਆਂ ਸਹੂਲਤਾਂ ਤੋਂ ਸੱਖਣੇ- ਭੁੱਟਾ ਅਗਲੀ ਖ਼ਬਰ ਕਰਵਾ ਚੌਥ ਦੇ ਤਿਉਹਾਰ ਮੌਕੇ ਸਰਹਿੰਦ ਸ਼ਹਿਰ ਵਿਖੇ ਸੁਹਾਗਣਾਂ ਛਾਨਣੀ ਵਿਚੋਂ ਚੰਦਰਮਾ ਨੂੰ ਦੇਖਦੀਆਂ ਹੋਈਆਂ। ਪੰਜਾਬ ਕਾਂਗਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।