22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਭਾਦਸੋਂ ’ਚ ਦੁਸਹਿਰੇ ਦਾ ਤਿਉਹਾਰ ਮਨਾਇਆ

ਭਾਦਸੋਂ, 21 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਹਰ ਸਾਲ ਦੀ ਤਰ੍ਹਾਂ ਭਾਦਸੋਂ ਸ਼ਹਿਰ ਵਿਚ ਵਿਜੈ ਦਸਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੁਸਿਹਰਾ ਕਮੇਟੀ ਵਲੋਂ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਸੁੰਦਰ ਝਾਕੀਆਂ ਕੱਢੀਆਂ।

ਅਜੀਤ ਡੈਸਕ 22-10-2026
ਭਾਦਸੋਂ, 21 ਅਕਤੂਬਰ (ਗੁਰਬਖਸ਼ ਸਿੰਘ ਵੜੈਚ)-ਹਰ ਸਾਲ ਦੀ ਤਰ੍ਹਾਂ ਭਾਦਸੋਂ ਸ਼ਹਿਰ ਵਿਚ ਵਿਜੈ ਦਸਮੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਦੁਸਿਹਰਾ ਕਮੇਟੀ ਵਲੋਂ ਸਵੇਰ ਤੋਂ ਸ਼ਾਮ ਤੱਕ ਵੱਖ-ਵੱਖ ਸੁੰਦਰ ਝਾਕੀਆਂ ਕੱਢੀਆਂ। ਸ਼ਾਮ ਨੂੰ ਸਰਕਾਰੀ ਐਮੀਨੇਸ ਸਕੂਲ ਦੇ ਖੇਡ ਗਰਾਊਂਡ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਗੁਰਦੇਵ ਸਿੰਘ ਦੇਵਮਾਨ ਵਿਧਾਇਕ ਨਾਭਾ, ਮਨਪ੍ਰੀਤ ਸਿੰਘ ਲੋਟੇ ਕਰਤਾਰ ਕੰਬਾਇਨ, ਸਾਬਕਾ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਭਾਰਤੀ ਜਨਤਾ ਪਾਰਟੀ ਦੇ ਨਾਭਾ ਹਲਕੇ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ, ਕੁੰਵਰਪਤਾਪ ਖਨੌੜਾ ਜ਼ਿਲ੍ਹਾ ਪਰਸ਼ਿਦ ਮੈਂਬਰ, ਭਗਵੰਤ ਸਿੰਘ ਮਣਕੂ, ਸੂਬਾ ਸਿੰਘ ਜਾਤੀਵਾਲ, ਸ਼ੈਂਕੀ ਸਿੰਗਲਾ ਪ੍ਰਧਾਨ ਆੜਤੀ ਐਸ਼ੋਸੀਏਸ਼ਨ, ਸੁਰਦਰਸ਼ਨ ਗੁਪਤਾ ਪ੍ਰਧਾਨ ਹਰੀਹਰ ਮੰਦਰ, ਚੂਨੀ ਲਾਲ ਸਾਬਕਾ ਪ੍ਰਧਾਨ, ਆਸੀਸ ਸਿੰਗਲਾ ਪ੍ਰਧਾਨ ਦੁਰਗਾ ਮੰਦਿਰ ਕਮੇਟੀ ਸਮੇਤ ਵੱਖ-ਵੱਖ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ। ਦੁਸਹਿਰਾ ਕਮੇਟੀ ਪ੍ਰਧਾਨ ਅਮਿਤ ਕੋਹਲੀ, ਹੈਪੀ ਵਰਮਾ, ਧਰਿੰਦਰ ਕੁਮਾਰ, ਦੀਪਕ ਸੂਦ, ਰਵੀ ਵਰਮਾ ਤੇ ਸਮੁੱਚੀ ਕਮੇਟੀ ਵਲੋਂ ਆਏ ਮੁੱਖ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿੱਕੀ ਬਾਂਸਲ, ਵਿਕਰਮ ਨਾਭਾ, ਅਮਿਤ ਜਿੰਦਲ, ਕਪਿਲ ਗਰਗ, ਸੰਜੀਵ ਸੂਦ, ਅਮਰਜੀਤ ਸਿੰਘ, ਅਨਿਲ ਕੋਹਲੀ, ਜਤਿੰਦਰ ਸਿੰਘ ਬੰਟੀ ਸਿੱਧੂ, ਸੰਜੀਵ ਲੇਖੀ, ਕਮਲ ਭਾਦਸੋਂ, ਲਾਡੀ ਖੱਟੜਾ, ਸਤਨਾਮ ਸਿੰਘ ਕੋਂਸਲਰ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਸਕਾਲਰਸ਼ਿਪ ਸਕੀਮ ਤਹਿਤ ਯੋਗ ਖਿਡਾਰੀ 15 ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ- ਜ਼ਿਲ੍ਹਾ ਖੇਡ ਅ... ਅਗਲੀ ਖ਼ਬਰ 20 ਵੀਂ ਅੰਤਰਰਾਸ਼ਟਰੀ ਵਿਸ਼ਵ ਕਾਨਫ਼ਰੰਸ ਵਿਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸਿੱਖਿਆ ਦੇ ਨਵੀਨਤਮ ਤਰੀਕਿਆਂ ਅਤੇ ਬਦਲਾਅ ਲਿਆਉਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।