ਡੀ. ਬੀ. ਯੂ ਦੇ ਫਾਰਮੇਸੀ ਵਿਦਿਆਰਥੀਆਂ ਨੇ ਜੈਨ ਹਸਪਤਾਲ ਦੇ ਵਿੱਦਿਅਕ ਦੌਰੇ ਦੌਰਾਨ ਹਾਸਿਲ ਕੀਤਾ ਕਲੀਨਿਕਲ ਤਜਰਬਾ
ਅਮਲੋਹ, 11 ਅਕਤੂਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਫਾਰਮੇਸੀ ਫੈਕਲਟੀ ਵਲੋਂ ਫਾਰਮੇਸੀ ਵਿਚ ਡਾਕਟਰੇਟ ਦੇ ਵਿਦਿਆਰਥੀਆਂ ਨੂੰ ਹਸਪਤਾਲ ਦੀ ਕਾਰਜਪ੍ਰਣਾਲੀ, ਵੱਖ-ਵੱਖ ਕਲੀਨਿਕਲ ਵਿਭਾਗਾਂ ਤੇ ਮਰੀਜ਼ਾਂ ਦੀ ਦੇਖਭਾਲ ਨਾਲ ਸੰਬੰਧਿਤ ਕਾਰਜਾਂ ਦਾ ਵਿਹਾਰਕ ਤਜਰਬਾ ਦਿਵਾਉਣ ਲਈ ਖੰਨਾ ਸਥਿਤ ਜੈਨ ਹਸਪਤਾਲ ਦਾ ਵਿੱਦਿਅਕ ਦੌਰਾ ਕਰਵਾਇਆ। ਇਹ ਦੌਰਾ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ.
ਅਮਲੋਹ, 11 ਅਕਤੂਬਰ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਫਾਰਮੇਸੀ ਫੈਕਲਟੀ ਵਲੋਂ ਫਾਰਮੇਸੀ ਵਿਚ ਡਾਕਟਰੇਟ ਦੇ ਵਿਦਿਆਰਥੀਆਂ ਨੂੰ ਹਸਪਤਾਲ ਦੀ ਕਾਰਜਪ੍ਰਣਾਲੀ, ਵੱਖ-ਵੱਖ ਕਲੀਨਿਕਲ ਵਿਭਾਗਾਂ ਤੇ ਮਰੀਜ਼ਾਂ ਦੀ ਦੇਖਭਾਲ ਨਾਲ ਸੰਬੰਧਿਤ ਕਾਰਜਾਂ ਦਾ ਵਿਹਾਰਕ ਤਜਰਬਾ ਦਿਵਾਉਣ ਲਈ ਖੰਨਾ ਸਥਿਤ ਜੈਨ ਹਸਪਤਾਲ ਦਾ ਵਿੱਦਿਅਕ ਦੌਰਾ ਕਰਵਾਇਆ। ਇਹ ਦੌਰਾ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਤੇ ਉਪ-ਕੁਲਪਤੀ ਡਾ. ਹਰਸ਼ ਸਦਾਵਰਤੀ ਦੀ ਦੂਰ-ਦਰਸ਼ੀ ਅਗਵਾਈ ਹੇਠ ਕਰਵਾਇਆ। ਫਾਰਮੇਸੀ ਫੈਕਲਟੀ ਦੇ ਪਲੇਸੀਬੋ ਕਲੱਬ ਵਲੋਂ ਜੈਨ ਹਸਪਤਾਲ, ਖੰਨਾ ਦੇ ਸਹਿਯੋਗ ਨਾਲ ਅੰਦਰੂਨੀ ਗੁਣਵੱਤਾ ਭਰੋਸਾ ਸੈੱਲ ਤੇ ਸੰਸਥਾ ਦੀ ਨਵੀਨਤਾ ਕੌਂਸਲ (ਆਈ. ਆਈ. ਸੀ.) ਦੇ ਮਿਲਵੇਂ ਉੱਦਮ ਸਦਕਾ ਇਸ ਗਤੀਵਿਧੀ ਦਾ ਆਯੋਜਨ ਕੀਤਾ। ਡਾ. ਨਵਨੀਤ ਕੌਰ ਨੇ ਇਸ ਗਤੀਵਿਧੀ ਦਾ ਤਾਲਮੇਲ ਕੀਤਾ। ਇਸ ਵਿਚ ਫਾਰਮੇਸੀ ਵਿਚ ਡਾਕਟਰੇਟ ਦੇ ਪਹਿਲੇ, ਦੂਜੇ, ਤੀਜੇ ਤੇ ਚੌਥੇ ਸਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੌਰੇ ਦਾ ਮੁੱਖ ਉਦੇਸ਼ ਸਿਧਾਂਤਕ ਗਿਆਨ ਤੇ ਵਿਹਾਰਕ ਕਲੀਨਿਕਲ ਸਿੱਖਿਆ ਵਿਚਲੇ ਪਾੜੇ ਨੂੰ ਦੂਰ ਕਰਨਾ ਸੀ। ਵਿਦਿਆਰਥੀਆਂ ਨੇ ਹਸਪਤਾਲ ਦੇ ਮਾਹੌਲ ਨੂੰ ਨੇੜਿਉਂ ਦੇਖਿਆ, ਵੱਖ-ਵੱਖ ਕਲੀਨਿਕਲ ਵਿਭਾਗਾਂ ਦੇ ਕੰਮਕਾਜ ਨੂੰ ਸਮਝਿਆ ਅਤੇ ਮਰੀਜ਼ਾਂ ਦੀ ਦੇਖਭਾਲ ਵਿਚ ਸਿਹਤ ਸੇਵਾਵਾਂ ਨਾਲ ਜੁੜੇ ਮਾਹਿਰਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਅਹਿਮ ਜਾਣਕਾਰੀ ਹਾਸਿਲ ਕੀਤੀ। ਇਸ ਪ੍ਰੋਗਰਾਮ ਦੌਰਾਨ ਸਿਹਤ ਸੇਵਾਵਾਂ ਦੇ ਖੇਤਰ ਵਿਚ ਪੇਸ਼ੇਵਰ ਅਨੁਸ਼ਾਸਨ, ਨੈਤਿਕ ਆਚਰਨ ਅਤੇ ਢੁਕਵੇਂ ਵਿਹਾਰ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਗਿਆ।