29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਵਿਧਾਇਕ ਰਾਏ ਨੇ ਬਹੁਮੰਤਵੀ ਸਹਿਕਾਰੀ ਸਭਾ ਜੱਲ੍ਹਾ ਦੇ ਖੇਤੀਬਾੜੀ ਸੰਦਾਂ ਦਾ ਕੀਤਾ ਉਦਘਾਟਨ

ਫ਼ਤਹਿਗੜ੍ਹ ਸਾਹਿਬ 28 ਸਤੰਬਰ (ਮਨਪ੍ਰੀਤ ਸਿੰਘ)- ਬਹੁਮੰਤਵੀ ਸਹਿਕਾਰੀ ਸਭਾ ਜੱਲ੍ਹਾ ਨੂੰ ਖੇਤੀ ਨਾਲ ਸੰਬੰਧਿਤ ਨਵੇਂ ਸੰਦ ਮਿਲੇ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਗੁਰਵੀਰ ਸਿੰਘ ਜੱਲ੍ਹਾ ਨੂੰ ਟਰੈਕਟਰ ਦੀ ਚਾਬੀ ਫੜਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੱਲ੍ਹਾ ਸੁਸਾਇਟੀ ਨੂੰ 30 ਲੱਖ ਰੁਪਏ ਦੀ ਲਾਗਤ ਦੇ ਨਾਲ ਇਕ ਟਰੈਕਟਰ, 2 ਸੁਪਰਸੀਡਰ, 2 ਮਲਚਰ, 1 ਪਲਾਓ ਮੁਹੱਈਆ ਕਰਵਾਇਆ ਗਿਆ ਹੈ।

ਹਲਕਾ ਵਿਧਾਇਕ ਲਖਵੀਰ ਸਿੰਘ ਰਾਏ, ਗੁਰਵੀਰ ਸਿੰਘ ਜੱਲ੍ਹਾ ਤੇ ਸਹਿਕਾਰੀ ਸਭਾ ਦੇ ਮੈਂਬਰਾਂ ਨੂੰ ਨਵੇਂ ਸੰਦਾਂ ਦੀਆਂ ਚਾਬੀਆਂ ਸੌਂਪਣ ਮੌਕੇ ਦਿਖਾਈ ਦਿੰਦੇ ਹੋਏ। ਤਸਵੀਰ: ਕਰਨ 29-09-2026
ਫ਼ਤਹਿਗੜ੍ਹ ਸਾਹਿਬ 28 ਸਤੰਬਰ (ਮਨਪ੍ਰੀਤ ਸਿੰਘ)- ਬਹੁਮੰਤਵੀ ਸਹਿਕਾਰੀ ਸਭਾ ਜੱਲ੍ਹਾ ਨੂੰ ਖੇਤੀ ਨਾਲ ਸੰਬੰਧਿਤ ਨਵੇਂ ਸੰਦ ਮਿਲੇ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਗੁਰਵੀਰ ਸਿੰਘ ਜੱਲ੍ਹਾ ਨੂੰ ਟਰੈਕਟਰ ਦੀ ਚਾਬੀ ਫੜਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੱਲ੍ਹਾ ਸੁਸਾਇਟੀ ਨੂੰ 30 ਲੱਖ ਰੁਪਏ ਦੀ ਲਾਗਤ ਦੇ ਨਾਲ ਇਕ ਟਰੈਕਟਰ, 2 ਸੁਪਰਸੀਡਰ, 2 ਮਲਚਰ, 1 ਪਲਾਓ ਮੁਹੱਈਆ ਕਰਵਾਇਆ ਗਿਆ ਹੈ। ਇਨ੍ਹਾਂ ਖੇਤੀ ਸਾਧਨਾਂ ਦੇ ਨਾਲ ਘੱਟ ਜ਼ਮੀਨਾਂ ਵਾਲੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਨੂੰ ਖੇਤੀ ਕਰਨ ਲਈ ਕਿਸੇ ਦੂਸਰੇ ਦੇ ਹੱਥਾਂ ਵੱਲ ਨਹੀਂ ਦੇਖਣਾ ਪਵੇਗਾ, ਉਹ ਸੁਸਾਇਟੀ ਤੋਂ ਸਾਧਨ ਲੈ ਕੇ ਆਪਣੀ ਖੇਤੀ ਦਾ ਕਾਰੋਬਾਰ ਕਰ ਸਕਣਗੇ। ਇਨ੍ਹਾਂ ਸਾਧਨਾਂ ਦੇ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲਦੀ ਹੈ, ਉੱਥੇ ਹੀ ਸੁਸਾਇਟੀ ਦੀ ਆਮਦਨ ਦੇ ਵਿਚ ਵੀ ਵਾਧਾ ਹੁੰਦਾ ਹੈ ਤੇ ਘਾਟੇ ਵਿਚ ਚੱਲਣ ਵਾਲੀਆਂ ਸੁਸਾਇਟੀਆਂ ਵੀ ਮੁਨਾਫ਼ੇ ਵਿਚ ਜਾਂਦੀਆਂ ਹਨ। ਹਲਕਾ ਫ਼ਤਹਿਗੜ੍ਹ ਸਾਹਿਬ ਦੀਆਂ ਹੋਰ ਸੁਸਾਇਟੀਆਂ ਨੂੰ ਵੀ ਇਸ ਤਰ੍ਹਾਂ ਦੇ ਖੇਤੀ ਸਾਧਨ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਤੋਂ ਝੋਨੇ ਦੀ ਖ਼ਰੀਦ ਸ਼ੁਰੂ ਹੋ ਰਹੀ ਹੈ, ਉਸ ਦੇ ਸਬੰਧ ਵਿਚ ਮੰਡੀ ਦੇ ਪੂਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਭਗਵੰਤ ਮਾਨ ਸਰਕਾਰ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਹੈ, ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਵਿਚੋਂ ਪਰਾਲੀ ਸਾੜਨ ਦੇ ਮਾਮਲੇ ਲਗਪਗ ਖ਼ਤਮ ਹੋ ਗਏ ਹਨ, ਜੇਕਰ ਕੋਈ ਏਕਾ ਦੁੱਕਾ ਰਹਿੰਦੇ ਹਨ ਤਾਂ ਉਹ ਵੀ ਖ਼ਤਮ ਹੋ ਜਾਣਗੇ, ਕਿਉਂਕਿ ਕਿਸਾਨ ਸਮਝ ਚੁੱਕੇ ਹਨ ਕਿ ਖੇਤਾਂ ਵਿਚ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਸਾਡੇ ਮਿੱਤਰ ਕੀੜੇ ਵੀ ਨਸ਼ਟ ਹੋ ਜਾਂਦੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਵੀ ਉਕਤ ਪਰਾਲੀ ਨੂੰ ਸੰਭਾਲਣ ਦੇ ਲਈ ਸਾਧਨ ਮੁਹੱਈਆ ਕਰਵਾਏ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਦੀਪ ਸਿੰਘ ਪੋਲਾ, ਸੰਦੀਪ ਸਿੰਘ ਭੱਲਮਾਜਰਾ, ਸੁਸਾਇਟੀ ਦੇ ਪ੍ਰਧਾਨ ਗੁਰਵੀਰ ਸਿੰਘ ਜੱਲ੍ਹਾ, ਸੀਨੀਅਰ ਮੀਤ ਪ੍ਰਧਾਨ ਗੁਰਿੰਦਰ ਸਿੰਘ, ਮੀਤ ਪ੍ਰਧਾਨ ਬੰਤ ਸਿੰਘ, ਹਰਪਾਲ ਸਿੰਘ, ਰੁਪਿੰਦਰ ਸਿੰਘ, ਹਰਿੰਦਰ ਸਿੰਘ, ਗੁਰਪਾਲ ਸਿੰਘ, ਕਰਨੈਲ ਸਿੰਘ, ਸ਼ਿੰਗਾਰਾ ਸਿੰਘ, ਨਸੀਬ ਕੌਰ, ਮਨਜੀਤ ਕੌਰ, ਗਗਨਦੀਪ ਸਿੰਘ, ਨੰਬਰਦਾਰ ਨਾਹਰ ਸਿੰਘ, ਗੁਰਜੰਟ ਸਿੰਘ ਤੇ ਸੁਰਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 2027 ਵਿਚ ਪੰਜਾਬ ਦੇ ਲੋਕ ‘ਆਪ’ ਸਰਕਾਰ ਨੂੰ ਸੱਤਾ ਤੋਂ ਹਟਾ ਕੇ ਕਾਂਗਰਸ ਨੂੰ ਮੌਕਾ ਦੇਣਗੇ- ਰਣਦੀਪ ਨਾਭਾ ਅਗਲੀ ਖ਼ਬਰ ਪਿੰਡਾਂ ’ਤੇ ਸ਼ਹਿਰਾਂ ਨੂੰ ਨਸ਼ਾ ਮੁਕਤ ਕਰਨ ਲਈ ਹਰ ਘਰ ਨੂੰ ਜਾਗਰੂਕ ਹੋਣ ਦੀ ਲੋੜ- ਬੀਬੀ ਕਿਰਨਦੀਪ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।