ਸਨੌਰ ਵਿਧਾਨ ਸਭਾ ਸੀਟ ਨਿਰਮਲ ਸਿੰਘ ਭੱਟੀਆ ਹੀ ਜਿੱਤ ਸਕਦੇ ਹਨ- ਕੁਲਦੀਪ ਸਿੰਘ
ਸਨੌਰ, 23 ਸਤੰਬਰ (ਸੋਖਲ)- ਨਗਰ ਕੌਂਸਲ ਸਨੌਰ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਸਨੌਰ ਦੀ ਸੀਟ ਕਾਂਗਰਸ ਪਾਰਟੀ ਵਲੋਂ ਨਿਰਮਲ ਸਿੰਘ ਭੱਟੀਆ ਹੀ ਵੱਡੀ ਲੀਡ ਨਾਲ ਜਿੱਤ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਭੱਟੀਆ ਲੰਬੇ ਸਮੇਂ ਤੋਂ ਹਲਕੇ ਦੇ ਲੋਕਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਨੇੜਿਓਂ ਸਮਝਦੇ ਹਨ।
ਅਜੀਤ ਡੈਸਕ
24-09-2026