22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਰੇਲਵੇ ਓਵਰਬ੍ਰਿਜ ਦੀ ਉਸਾਰੀ ’ਚ ਦੇਰੀ ਖ਼ਿਲਾਫ਼ ਭਖਿਆ ਰੋਸ 7 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣਾਈ, ਰੇਲਵੇ ਅਧਿਕਾਰੀਆਂ ਨੂੰ 3 ਹਫ਼ਤਿਆਂ ਦਾ ਅਲਟੀਮੇਟਮ

ਮੰਡੀ ਗੋਬਿੰਦਗੜ੍ਹ, 21 ਸਤੰਬਰ (ਰਾਜੇਸ਼ ਸ਼ਰਮਾ)- ਮੰਡੀ ਗੋਬਿੰਦਗੜ੍ਹ ਵਿਖੇ ਲੰਬੇ ਸਮੇਂ ਤੋਂ ਲਟਕ ਰਹੇ ਰੇਲਵੇ ਓਵਰਬ੍ਰਿਜ ਦੀ ਉਸਾਰੀ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਇਲਾਕਾ ਵਾਸੀਆਂ ਦਾ ਰੋਸ ਹੁਣ ਸੰਘਰਸ਼ ਦਾ ਰੂਪ ਧਾਰਨ ਲੱਗਾ ਹੈ। ਇਸ ਸਬੰਧੀ ਦਾਣਾ ਮੰਡੀ ਵਿਖੇ ਹੋਈ ਭਰਵੀਂ ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਤੇ ਸ਼ਹਿਰ ਦੇ ਵਾਰਡਾਂ ਤੋਂ ਪੁੱਜੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੇ ਸੰਘਰਸ਼ ਦਾ ਐਲਾਨ ਕਰਦਿਆਂ 41 ਮੈਂਬਰੀ ‘ਸੰਘਰਸ਼ ਕਮੇਟੀ’ ਦਾ ਗਠਨ ਕੀਤਾ।

41 ਮੈਂਬਰੀ ਸੰਘਰਸ਼ ਕਮੇਟੀ ਦੇ ਗਠਨ ਦੌਰਾਨ ਕਮੇਟੀ ਮੈਂਬਰਾਂ ਨਾਲ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ। ਅਜੀਤ ਤਸਵੀਰ 22-09-2026
ਮੰਡੀ ਗੋਬਿੰਦਗੜ੍ਹ, 21 ਸਤੰਬਰ (ਰਾਜੇਸ਼ ਸ਼ਰਮਾ)- ਮੰਡੀ ਗੋਬਿੰਦਗੜ੍ਹ ਵਿਖੇ ਲੰਬੇ ਸਮੇਂ ਤੋਂ ਲਟਕ ਰਹੇ ਰੇਲਵੇ ਓਵਰਬ੍ਰਿਜ ਦੀ ਉਸਾਰੀ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਇਲਾਕਾ ਵਾਸੀਆਂ ਦਾ ਰੋਸ ਹੁਣ ਸੰਘਰਸ਼ ਦਾ ਰੂਪ ਧਾਰਨ ਲੱਗਾ ਹੈ। ਇਸ ਸਬੰਧੀ ਦਾਣਾ ਮੰਡੀ ਵਿਖੇ ਹੋਈ ਭਰਵੀਂ ਮੀਟਿੰਗ ਦੌਰਾਨ ਵੱਖ-ਵੱਖ ਪਿੰਡਾਂ ਤੇ ਸ਼ਹਿਰ ਦੇ ਵਾਰਡਾਂ ਤੋਂ ਪੁੱਜੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੇ ਸੰਘਰਸ਼ ਦਾ ਐਲਾਨ ਕਰਦਿਆਂ 41 ਮੈਂਬਰੀ ‘ਸੰਘਰਸ਼ ਕਮੇਟੀ’ ਦਾ ਗਠਨ ਕੀਤਾ। ਮੀਟਿੰਗ ਵਿਚ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਅਤੇ ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸੰਘਰਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਜੀਤ ਸਿੰਘ ਬੰਟੀ, ਬਹਾਦਰ ਸਿੰਘ ਲੁਹਾਰ ਮਾਜਰਾ ਕਲਾਂ, ਅਮਨਿੰਦਰ ਸਿੰਘ ਗਰੇਵਾਲ ਸਰਪੰਚ, ਜੱਸਾ ਸਿੰਘ ਆਹਲੂਵਾਲੀਆ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ, ਤੇਜਿੰਦਰ ਸਿੰਘ ਬੋਬੀ ਰਹਿਲ, ਮਨੋਜ ਕੁਮਾਰ ਹਸੀਜਾ ਅਤੇ ਸਤਨਾਮ ਸਿੰਘ ਸੰਧੂ ’ਤੇ ਆਧਾਰਿਤ 7 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣਾਈ ਗਈ। ਕਮੇਟੀ ਵਲੋਂ ਹੋਰ ਲੋਕਾਂ ਨੂੰ ਵੀ ਸੰਘਰਸ਼ ਨਾਲ ਜੁੜਨ ਦਾ ਸੱਦਾ ਦਿੱਤਾ ਗਿਆ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਕੋਆਰਡੀਨੇਸ਼ਨ ਕਮੇਟੀ ਅਗਲੇ ਇੱਕ-ਦੋ ਦਿਨਾਂ ਵਿਚ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਓਵਰਬ੍ਰਿਜ ਦੀ ਉਸਾਰੀ ਦੀ ਮੌਜੂਦਾ ਸਥਿਤੀ ਅਤੇ ਕੰਮ ਦੀ ਪ੍ਰਗਤੀ ਸਬੰਧੀ ਜਾਣਕਾਰੀ ਹਾਸਲ ਕਰੇਗੀ। ਕਮੇਟੀ ਨੇ ਰੇਲਵੇ ਅਧਿਕਾਰੀਆਂ ਨੂੰ ਤਿੰਨ ਹਫ਼ਤਿਆਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਨਾ ਕੀਤਾ ਗਿਆ ਤਾਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। 41 ਮੈਂਬਰੀ ਸੰਘਰਸ਼ ਕਮੇਟੀ ਵਿਚ ਗੁਰਿੰਦਰ ਸਿੰਘ ਗੈਰੀ ਬੜਿੰਗ, ਹਰਪ੍ਰੀਤ ਸਿੰਘ ਪ੍ਰਿੰਸ, ਬਲਵਿੰਦਰ ਸਿੰਘ ਸਾਬਕਾ ਸਰਪੰਚ ਡਡਹੇੜੀ, ਗੁਰਮੀਤ ਸਿੰਘ ਨੰਬਰਦਾਰ, ਤੇਜਵੰਤ ਸਿੰਘ ਸਰਪੰਚ ਤਲਵਾੜਾ, ਰਤਨ ਲਾਲ ਲਾਲਕਾ, ਹਰਜੀਤ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਸਰਪੰਚ ਕੋਟਲਾ ਡਡਹੇੜੀ, ਦਲਵੀਰ ਸਿੰਘ ਧੀਰ, ਗੁਰਮੀਤ ਸਿੰਘ ਪੰਚ, ਸੁਖਵੰਤ ਸਿੰਘ, ਮਲਕੀਤ ਸਿੰਘ ਭਾਦਲਾ, ਗੁਰਮੀਤ ਸਿੰਘ ਸਰਪੰਚ ਲੋਹਾਰ ਮਾਜਰਾ, ਜਸਮੇਰ ਸਿੰਘ, ਜੋਗਿੰਦਰ ਸਿੰਘ, ਵਿਸ਼ਵਦੀਪ ਸਿੰਘ, ਬੀਰਦਵਿੰਦਰ ਸਿੰਘ, ਕਰਨੈਲ ਸਿੰਘ ਸਰਪੰਚ ਜੱਲੋਵਾਲ, ਚਰਨਜੀਤ ਸਿੰਘ ਸਾਬਕਾ ਸਰਪੰਚ, ਬਲਵੀਰ ਸਿੰਘ, ਮਨੀਸ਼ ਪਾਲ, ਬਿੱਕਰ ਸਿੰਘ, ਵਿਨੋਦ ਕੁਮਾਰ ਗੁੱਜਰ, ਮਨਪ੍ਰੀਤ ਸਿੰਘ ਲਾਲੀ ਭੰਗੂ, ਨਰਿੰਦਰ ਮੋਰੀਆ, ਬਲਦੇਵ ਸ਼ਰਮਾ, ਜਸਵੀਰ ਮਾਂਗਟ, ਊਸ਼ਾ ਸਿੰਘ, ਅਕਬਰ ਅਲੀ ਚੌਹਾਨ, ਸੋਹਣ ਸਿੰਘ ਭੋਲਾ, ਸੰਦੀਪ ਸਿੰਘ ਸੀਪਾ ਅਤੇ ਮਾਸਟਰ ਜਗਵਿੰਦਰ ਸਿੰਘ ਸਮੇਤ ਹੋਰ ਆਗੂ ਸ਼ਾਮਿਲ ਹਨ। ਇਸ ਮੌਕੇ ਸ਼ਿੰਗਾਰਾ ਸਿੰਘ ਸਲਾਣਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਜਗਦੀਪ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਮੰਡੀ ਗੋਬਿੰਦਗੜ੍ਹ ਅਤੇ ਰਣਜੀਤ ਸਿੰਘ ਪਨਾਗ ਚੇਅਰਮੈਨ ਬਲਾਕ ਸੰਮਤੀ ਅਮਲੋਹ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮਹਾਂਗਣੇਸ਼ ਉਤਸਵ ਢੋਲ ਢਮੱਕੇ ਤੇ ਗਣਪਤੀ ਬੱਪਾ ਮੌਰਿਆ ਦੇ ਜੈਕਾਰਿਆਂ ਨਾਲ ਹੋਇਆ ਸੰਪੰਨ ਅਗਲੀ ਖ਼ਬਰ ਟੁੱਟੀ ਪੁਲੀ ਦੇ ਰਹੀ ਹਾਦਸੇ ਨੂੰ ਸੱਦਾ, ਪੀ. ਡਬਲਿਊ. ਡੀ. ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਕੁਝ ਮਹੀਨੇ ਪਹਿਲਾਂ ਬਣੀ ਪ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।