ਰਾਜਸਥਾਨ ਬਾਗੜ ਦੇ ਸਾਲਾਨਾ ਮੇਲੇ ਸੰਬੰਧੀ ਸ਼ਰਧਾਲੂਆਂ ਦਾ ਜਥਾ ਰਵਾਨਾ
ਮੰਡੀ ਗੋਬਿੰਦਗੜ੍ਹ, 17 ਸਤੰਬਰ (ਪੱਤਰ ਪ੍ਰੇਰਕ)- ਰਾਜਸਥਾਨ ਦੇ ਬਾਗੜ ਵਿਖੇ ਸਥਿਤ ਗੁੱਗਾ ਜਾਹਰ ਪੀਰ ਦੇ ਅਸਥਾਨ ’ਤੇ ਲੱਗਣ ਵਾਲੇ ਸਾਲਾਨਾ ਮੇਲੇ ਸਬੰਧੀ ਗੁੱਗਾ ਮਾੜੀ ਨਸਰਾਲੀ ਮੰਡੀ ਗੋਬਿੰਦਗੜ੍ਹ ਦੀ ਕਮੇਟੀ ਵਲੋਂ 35ਵਾਂ ਸ਼ਰਧਾਲੂਆਂ ਦਾ ਜਥਾ ਬਾਗੜ ਲਈ ਟਰੱਕ ਰਾਹੀਂ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਤਪਾਲ ਸਿੰਘ ਸੱਤਾ ਤੇ ਸਾਬਕਾ ਕੌਂਸਲਰ ਰਾਹੁਲ ਸੋਫਤ ਨੇ ਕਿਹਾ ਕਿ ਧਾਰਮਿਕ ਮੇਲੇ ਅਤੇ ਸਮਾਗਮ ਸਾਡੀ ਸਾਂਝੀ ਵਿਰਾਸਤ ਦਾ ਅਹਿਮ ਹਿੱਸਾ ਹਨ।
ਮੰਡੀ ਗੋਬਿੰਦਗੜ੍ਹ, 17 ਸਤੰਬਰ (ਪੱਤਰ ਪ੍ਰੇਰਕ)- ਰਾਜਸਥਾਨ ਦੇ ਬਾਗੜ ਵਿਖੇ ਸਥਿਤ ਗੁੱਗਾ ਜਾਹਰ ਪੀਰ ਦੇ ਅਸਥਾਨ ’ਤੇ ਲੱਗਣ ਵਾਲੇ ਸਾਲਾਨਾ ਮੇਲੇ ਸਬੰਧੀ ਗੁੱਗਾ ਮਾੜੀ ਨਸਰਾਲੀ ਮੰਡੀ ਗੋਬਿੰਦਗੜ੍ਹ ਦੀ ਕਮੇਟੀ ਵਲੋਂ 35ਵਾਂ ਸ਼ਰਧਾਲੂਆਂ ਦਾ ਜਥਾ ਬਾਗੜ ਲਈ ਟਰੱਕ ਰਾਹੀਂ ਰਵਾਨਾ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਤਪਾਲ ਸਿੰਘ ਸੱਤਾ ਤੇ ਸਾਬਕਾ ਕੌਂਸਲਰ ਰਾਹੁਲ ਸੋਫਤ ਨੇ ਕਿਹਾ ਕਿ ਧਾਰਮਿਕ ਮੇਲੇ ਅਤੇ ਸਮਾਗਮ ਸਾਡੀ ਸਾਂਝੀ ਵਿਰਾਸਤ ਦਾ ਅਹਿਮ ਹਿੱਸਾ ਹਨ। ਅਜਿਹੇ ਸਮਾਗਮ ਲੋਕਾਂ ਨੂੰ ਧਰਮ ਅਤੇ ਸਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਸਮਾਜ ਵਿਚ ਆਪਸੀ ਭਾਈਚਾਰਕ ਸਾਂਝ, ਪਿਆਰ ਤੇ ਸਦਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਨਾਲ ਜੁੜੀਆਂ ਯਾਤਰਾਵਾਂ ਦੌਰਾਨ ਸੰਗਤਾਂ ਨੂੰ ਸੇਵਾ, ਸਿਮਰਨ ਅਤੇ ਆਪਸੀ ਸਹਿਯੋਗ ਦੀ ਪੇ੍ਰਰਨਾ ਮਿਲਦੀ ਹੈ। ਉਨ੍ਹਾਂ ਗੁੱਗਾ ਮਾੜੀ ਪ੍ਰਬੰਧਕ ਕਮੇਟੀ ਨਸਰਾਲੀ ਵਲੋਂ ਸ਼ਰਧਾਲੂਆਂ ਲਈ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਧਾਰਮਿਕ ਅਤੇ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤ ਕਰਨ ਵਿਚ ਸਹਾਈ ਹੁੰਦੇ ਹਨ। ਇਸ ਮੌਕੇ ਰਾਹੁਲ ਸੋਫਤ ਤੇ ਸਤਪਾਲ ਸਿੰਘ ਸੱਤਾ ਤੋਂ ਇਲਾਵਾ ਜਸਵੀਰ ਸਿੰਘ ਬੈਨੀਪਾਲ, ਗੁਰਦੀਪ ਸਿੰਘ ਜੱਸੜ੍ਹ, ਦਲਜੀਤ ਸਿੰਘ ਬਿੱਟੂ, ਤਰਸੇਮ ਸਿੰਘ ਜੱਸੜ੍ਹ ਬਿੱਲੂ, ਗੁਰਦੀਪ ਸਿੰਘ ਲਾਡੀ, ਚਰਨਜੀਤ ਸਿੰਘ ਜੱਸੜ੍ਹ ਚੰਨਾ, ਗੁਰਰਿੰਦਰ ਸਿੰਘ ਗਿੰਦੀ ਤੇ ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।