ਪਨੇਸਰ ਨਿਵਾਸ ਵਿਖੇ ਸ੍ਰੀ ਗਣੇਸ਼ ਜੀ ਦੀ ਸਥਾਪਨਾ ਹੋਈ
ਮੰਡੀ ਗੋਬਿੰਦਗੜ੍ਹ, 17 ਸਤੰਬਰ (ਰਾਜੇਸ਼ ਸ਼ਰਮਾ)- ਸਨਸਿਟੀ ਕਾਲੋਨੀ ਸਥਿਤ ਪਨੇਸਰ ਨਿਵਾਸ ਵਿਖੇ ਸ਼੍ਰੀ ਗਣੇਸ਼ ਉਤਸਵ ਦੇ ਮੌਕੇ ’ਤੇ ਗਣਪਤੀ ਦੀ ਰੀਤੀ-ਰਿਵਾਜ਼ਾਂ ਅਨੁਸਾਰ ਪੂਜਾ ਅਰਚਨਾ ਉਪਰੰਤ ਸ੍ਰੀ ਗਣੇਸ਼ ਜੀ ਦੀ ਸਥਾਪਨਾ ਕੀਤੀ ਗਈ। ਇਸ ਮੌਕੇ ਪਰਿਵਾਰਕ ਮੈਂਬਰਾਂ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਗਣਪਤੀ ਬੱਪਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਅਜੀਤ ਡੈਸਕ
18-09-2026