10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਹਾਈਵੇ ਦੀ ਗ਼ਲਤ ਬਣਤਰ ਤੇ ਖ਼ਰਾਬ ਲਾਈਟਾਂ ਕਾਰਨ ਵਾਪਰ ਰਹੇ ਸੜਕ ਹਾਦਸੇ

ਸੰਘੋਲ, 9 ਸਤੰਬਰ (ਪਰਮਵੀਰ ਸਿੰਘ)- ਨੈਸ਼ਨਲ ਹਾਈਵੇ ਦੀ ਕਸਬਾ ਸੰਘੋਲ ਨੇੜੇ ਕਥਿਤ ਗ਼ਲਤ ਬਣਤਰ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੀ ਹਰ। ਮਸਲੇ ਬਾਰੇ ਵਰਿੰਦਰ ਸਿੰਘ ਰੋਮੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨੈਸ਼ਨਲ ਹਾਈਵੇ ਦੀ ਲਾਪਰਵਾਹੀ ਕਾਰਨ ਪੁਲ਼ ਮੂਹਰੇ ਬੀਤੇ ਸਮੇਂ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ।

ਅਜੀਤ ਡੈਸਕ 10-09-2026
ਸੰਘੋਲ, 9 ਸਤੰਬਰ (ਪਰਮਵੀਰ ਸਿੰਘ)- ਨੈਸ਼ਨਲ ਹਾਈਵੇ ਦੀ ਕਸਬਾ ਸੰਘੋਲ ਨੇੜੇ ਕਥਿਤ ਗ਼ਲਤ ਬਣਤਰ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੀ ਹਰ। ਮਸਲੇ ਬਾਰੇ ਵਰਿੰਦਰ ਸਿੰਘ ਰੋਮੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨੈਸ਼ਨਲ ਹਾਈਵੇ ਦੀ ਲਾਪਰਵਾਹੀ ਕਾਰਨ ਪੁਲ਼ ਮੂਹਰੇ ਬੀਤੇ ਸਮੇਂ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਉਕਤ ਥਾਂ ’ਤੇ ਸੜਕ ਦੀ ਬਣਤਰ ਸਹੀ ਨਹੀਂ ਹੈ ਜੋ ਵਿਭਾਗ ਦੇ ਆਨਲਾਈਨ ਵੇਖੇ ਜਾਣ ਵਾਲੇ ਨਕਸ਼ੇ ਤੋਂ ਸਾਬਤ ਹੁੰਦੀ ਹੈ। ਗੱਲ ਇੱਥੇ ਹੀ ਖ਼ਤਮ ਨਹੀਂ ਹੁੰਦੀ, ਪੁਲ਼ ਉੱਤੇ ਤੇ ਸਰਵਿਸ ਰੋਡ ’ਤੇ ਸੁਰੱਖਿਆ ਵਜੋਂ ਲਾਈਆਂ ਦਰਜਨ ਦੇ ਕਰੀਬ ਲਾਈਟਾਂ ਕਾਫ਼ੀ ਸਮੇਂ ਤੋਂ ਖ਼ਰਾਬ ਹਨ। ਵਰਿੰਦਰ ਸਿੰਘ ਅਨੁਸਾਰ ਉਨ੍ਹਾਂ ਕਈ ਵਾਰ ਖ਼ੁਦ ਸਬੰਧਿਤ ਅਧਿਕਾਰੀਆਂ ਨੂੰ ਮਸਲੇ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਨੈਸ਼ਨਲ ਹਾਈਵੇ ਦੀ ਵੈੱਬਸਾਈਟ ’ਤੇ ਸ਼ਿਕਾਇਤ ਵੀ ਦਰਜ ਕਰਵਾਈ ਹੈ। ਤਿੰਨ ਵਾਰ ਸ਼ਿਕਾਇਤ ਦਰਜ ਕਰਵਾਈ ਗਈ, ਨਤੀਜਾ ਆਇਆ ਕਿ ਸ਼ਿਕਾਇਤ ਦੂਰ ਕਰ ਦਿੱਤੀ ਗਈ ਹੈ ਲੇਕਿਨ ਜ਼ਮੀਨੀ ਪੱਧਰ ’ਤੇ ਲਾਈਟਾਂ ਠੀਕ ਨਹੀਂ ਕੀਤੀਆਂ ਗਈਆਂ। ਮਾਮਲੇ ’ਚ ਨੈਸ਼ਨਲ ਹਾਈਵੇ ਵਿਭਾਗ ਕੁੰਭਕਰਨੀ ਨੀਂਦ ਤੋਂ ਜਾਗਣ ਲਈ ਤਿਆਰ ਨਹੀਂ ਹੈ। ਜਿਸ ਕਾਰਨ ਰਾਹਗੀਰ ਲਗਾਤਾਰ ਹਾਦਸੇ ਦਾ ਸ਼ਿਕਾਰ ਹੋ ਰਹੇ ਹਨ ਅਤੇ ਕੀਮਤੀ ਮਨੁੱਖੀ ਜਾਨਾਂ ਜਾ ਰਹੀਆਂ ਹਨ। ਮਾਮਲੇ ’ਚ ਸਥਾਨਕ ਵਾਸੀਆਂ ਐਡਵੋਕੇਟ ਪੰਜਾਬ ਤੇ ਹਰਿਆਣਾ ਹਾਈਕੋਰਟ ਸੁਮੀਤਪਲ ਸਿੰਘ ਖਹਿਰਾ, ਰਾਜਿੰਦਰ ਸਿੰਘ ਬਾਠ, ਸਸ਼ੀ ਰਾਜ ਨੰਬਰਦਾਰ, ਸੁਖਦੇਵ ਭਟਨਾਗਰ ਦੁਕਾਨਦਾਰ ਯੂਨੀਅਨ ਪ੍ਰਧਾਨ, ਰਾਕੇਸ਼ ਸਿੰਘ ਨੰਬਰਦਾਰ, ਮਨਪ੍ਰੀਤ ਸਿੰਘ ਲੋਹਾਰ ਮਾਜਰਾ, ਜਸਵੀਰ ਵਿਰਦੀ, ਮੁਖਤਿਆਰ ਸਿੰਘ ਪ੍ਰਧਾਨ ਦੁਕਾਨਦਾਰ ਯੂਨੀਅਨ, ਰਜਿੰਦਰ ਕੁਮਾਰ ਧੂੰਦਾ, ਜਸਵੀਰ ਸਿੰਘ ਪੰਚ, ਹਰਚੰਦ ਸਿੰਘ ਚੰਨੀ ਪ੍ਰਧਾਨ ਮੈਡੀਕਲ ਐਸੋਸੀਏਸ਼ਨ, ਅਵਤਾਰ ਸਿੰਘ ਤਾਰੀ ਰਾਣਵਾਂ, ਸੁਖਦੀਪ ਸਿੰਘ ਸਾਬਕਾ ਸਰਪੰਚ ਕਾਲੇਵਾਲ, ਅਸ਼ੋਕ ਕੁਮਾਰ ਪ੍ਰਧਾਨ, ਬਰਿੰਦਰ ਸਿੰਘ ਮੋਹਨਮਾਜਰਾ, ਭਗਤ ਸਿੰਘ ਪੰਜਕੋਹਾ, ਗੁਰਪ੍ਰੀਤ ਸਿੰਘ ਗੁਰਾ ਖੰਟ, ਪਿਆਰਾ ਸਿੰਘ ਮਾਨਪੁਰ, ਗੁਰਸੇਵਕ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਆਦਿ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦਰਪੇਸ਼ ਸਮੱਸਿਆ ਦਾ ਪਹਿਲ ਦੇ ਆਧਾਰ ’ ਤੇ ਹੱਲ ਕੀਤਾ ਜਾਵੇ। ਲੋਕਾਂ ਮੰਗ ਕੀਤੀ ਕਿ ਡਿਵਾਈਡਰਾਂ ਦੀ ਦਿਸ਼ਾ ਸਹੀ ਕਰਨ ਤੋਂ ਇਲਾਵਾ ਖ਼ਰਾਬ ਲਾਈਟਾਂ ਠੀਕ ਕੀਤੀਆਂ ਜਾਣ।
ਪਿਛਲੀ ਖ਼ਬਰ ਰਜਿਸਟਰਡ ਵਾਹਨਾਂ ਦੇ ਡੀਲਰਾਂ ਵਲੋਂ ਵਾਹਨ ਖ਼ਰੀਦਣ ਜਾਂ ਵੇਚਣ ਦੀ ਪ੍ਰਕਿਰਿਆ ਨੂੰ ਹੋਰ ਵਧੇਰੇ ਪਾਰਦਰਸ਼ੀ ਬਣਾਉਣ ਲਈ ਨਵੇਂ ਨਿ... ਅਗਲੀ ਖ਼ਬਰ ਝੂਠ ਬੋਲ ਕੇ ਸੱਤਾ ਪ੍ਰਾਪਤ ਕਰਨ ਵਾਲੇ ‘ਆਪ’ ਦੇ ਆਗੂ ਸਵਾਲ ਪੁੱਛਣ ’ਤੇ ਤੜਫ਼ ਰਹੇ ਹਨ- ਬਲਵਿੰਦਰ ਸਿੰਘ ਭੂੰਦੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।