09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਸਬ ਡਵੀਜ਼ਨ ਖਮਾਣੋਂ ਦੇ ਦਫ਼ਤਰਾਂ ’ਚ ਰਹੀ ਕਲਮ ਛੋੜ ਹੜਤਾਲ

ਖਮਾਣੋਂ, 8 ਸਤੰਬਰ (ਜੋਗਿੰਦਰ ਪਾਲ)- ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਜਨਰਲ ਸਕੱਤਰ ਆਸ਼ੂ ਵਰਮਾ ਤੇ ਕਨਵੀਨਰ ਦਿਨੇਸ਼ ਕੁਮਾਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਅੱਜ ਸਬ ਡਵੀਜ਼ਨ ਖਮਾਣੋਂ ਦੇ ਸਾਰੇ ਦਫ਼ਤਰਾਂ ਵਲੋਂ ਸਰਕਾਰ ਪ੍ਰਤੀ ਰੋਸ ਜ਼ਾਹਿਰ ਕਰਦੇ ਹੋਏ ਪੈੱਨ ਡਾਊਨ ਸਟ੍ਰਾਈਕ ਰੱਖੀ ਗਈ ਅਤੇ ਇਸ ਦੌਰਾਨ ਦਫ਼ਤਰਾਂ ਦੇ ਵਿਚ ਸਮੂਹ ਕਰਮਚਾਰੀਆਂ ਵਲੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ। ਤਹਿਸੀਲ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਦਾ ਸਰਕਾਰ ਪ੍ਰਤੀ ਰੋਸ ਪ੍ਰਗਟਾਵਾ ਅੱਗੇ ਵੀ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨਦੀ, ਜਿਸ ਵਿਚ 18 ਪ੍ਰਤੀਸ਼ਤ ਡੀ.

ਅਜੀਤ ਡੈਸਕ 09-09-2026
ਖਮਾਣੋਂ, 8 ਸਤੰਬਰ (ਜੋਗਿੰਦਰ ਪਾਲ)- ਸਾਂਝਾ ਮੁਲਾਜ਼ਮ ਮੰਚ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਜਨਰਲ ਸਕੱਤਰ ਆਸ਼ੂ ਵਰਮਾ ਤੇ ਕਨਵੀਨਰ ਦਿਨੇਸ਼ ਕੁਮਾਰ ਵਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਅੱਜ ਸਬ ਡਵੀਜ਼ਨ ਖਮਾਣੋਂ ਦੇ ਸਾਰੇ ਦਫ਼ਤਰਾਂ ਵਲੋਂ ਸਰਕਾਰ ਪ੍ਰਤੀ ਰੋਸ ਜ਼ਾਹਿਰ ਕਰਦੇ ਹੋਏ ਪੈੱਨ ਡਾਊਨ ਸਟ੍ਰਾਈਕ ਰੱਖੀ ਗਈ ਅਤੇ ਇਸ ਦੌਰਾਨ ਦਫ਼ਤਰਾਂ ਦੇ ਵਿਚ ਸਮੂਹ ਕਰਮਚਾਰੀਆਂ ਵਲੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ। ਤਹਿਸੀਲ ਪ੍ਰਧਾਨ ਜਸਪਾਲ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਦਾ ਸਰਕਾਰ ਪ੍ਰਤੀ ਰੋਸ ਪ੍ਰਗਟਾਵਾ ਅੱਗੇ ਵੀ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨਦੀ, ਜਿਸ ਵਿਚ 18 ਪ੍ਰਤੀਸ਼ਤ ਡੀ.ਏ, ਪੁਰਾਣੀ ਪੈਨਸ਼ਨ ਬਹਾਲ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ, ਨਵੀਂ ਭਰਤੀ ਤੇ ਪੰਜਾਬ ਦੇ ਪੇ ਸਕੇਲ ਲਾਗੂ ਕਰਨਾ 2020 ਅਤੇ 2015 ਦੇ ਪੱਤਰ ਰੱਦ ਕਰਨਾ ਸ਼ਾਮਿਲ ਹਨ। ਅੱਜ ਸਾਰੇ ਹੀ ਮੁਲਾਜ਼ਮਾਂ ਵਲੋਂ ਕਾਲੀਆਂ ਦਸਤਾਰਾਂ ਤੇ ਕਾਲੇ ਕੱਪੜੇ ਪਾ ਕੇ ਰੋਸ ਜ਼ਾਹਿਰ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਮੇਜਰ ਸਿੰਘ, ਤਰਸੇਮ ਸਿੰਘ, ਦਵਿੰਦਰ ਸਿੰਘ ਖ਼ਜ਼ਾਨਚੀ, ਰਾਜਵੀਰ ਸਿੰਘ, ਅਮਨਦੀਪ ਕੌਰ, ਰਾਜਵਿੰਦਰ ਕੌਰ, ਜਗਦੀਪ ਸਿੰਘ, ਜਸਵੀਰ ਸਿੰਘ, ਕੁਲਜੀਤ ਕੌਰ ਤੋਂ ਇਲਾਵਾ ਸਾਰੇ ਮੁਲਾਜ਼ਮਾਂ ਨੇ ਆਪਣੀਆਂ ਸੀਟਾਂ ਤੇ ਬੈਠ ਕੇ ਰੋਸ ਪ੍ਰਦਰਸ਼ਨ ਕੀਤਾ।
ਪਿਛਲੀ ਖ਼ਬਰ ਸੜਕ ਹਾਦਸੇ ’ਚ ਕਾਰ ਸਵਾਰ ਦੋਸਤਾਂ ’ਚੋਂ 1 ਦੀ ਮੌਤ, 2 ਗੰਭੀਰ ਜ਼ਖਮੀ ਡਿਵਾਈਡਰ ਨਾਲ ਟਕਰਾ ਕੇ ਬੇਕਾਬੂ ਹੋਈ ਕਾਰ ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟਰੇਟ ਵਲੋਂ ਬਿਨਾਂ ਲਾਇਸੰਸ ਪ੍ਰੇਗਾਬਾਲਿਨ ਸਾਲਟ ਦੇ ਕੈਪਸੂਲ ਤੇ ਗੋਲੀਆਂ ਰੱਖਣ ’ਤੇ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।