ਭਾਰਤ ਵਿਕਾਸ ਪ੍ਰੀਸ਼ਦ ਵਲੋਂ 25 ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਨਮਾਨ
ਫ਼ਤਹਿਗੜ੍ਹ ਸਾਹਿਬ, 7 ਸਤੰਬਰ (ਬਲਜਿੰਦਰ ਸਿੰਘ)- ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵਲੋਂ ‘ਗੁਰੂ ਵੰਦਨ-ਛਾਤਰ ਅਭਿਨੰਦਨ’ ਪ੍ਰੋਜੈਕਟ ਤਹਿਤ ਇਲਾਕੇ ਦੇ 25 ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਾਈ ਅਨੰਤੀ ਧਰਮਸ਼ਾਲਾ ਹਾਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਕੋਮਲ ਵਰਮਾ ਵਲੋਂ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤ ਜਗਾ ਤੇ ਫੁੱਲਾਂ ਦੇ ਹਾਰ ਭੇਟ ਕਰਕੇ ਕੀਤੀ ਗਈ।
ਫ਼ਤਹਿਗੜ੍ਹ ਸਾਹਿਬ, 7 ਸਤੰਬਰ (ਬਲਜਿੰਦਰ ਸਿੰਘ)- ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵਲੋਂ ‘ਗੁਰੂ ਵੰਦਨ-ਛਾਤਰ ਅਭਿਨੰਦਨ’ ਪ੍ਰੋਜੈਕਟ ਤਹਿਤ ਇਲਾਕੇ ਦੇ 25 ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਮਾਈ ਅਨੰਤੀ ਧਰਮਸ਼ਾਲਾ ਹਾਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਕੋਮਲ ਵਰਮਾ ਵਲੋਂ ਭਾਰਤ ਮਾਤਾ ਦੀ ਤਸਵੀਰ ਅੱਗੇ ਜੋਤ ਜਗਾ ਤੇ ਫੁੱਲਾਂ ਦੇ ਹਾਰ ਭੇਟ ਕਰਕੇ ਕੀਤੀ ਗਈ। ਇਸ ਮੌਕੇ ਕੋਮਲ ਵਰਮਾ ਨੇ ਕਿਹਾ ਕਿ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹਨ, ਜਦਕਿ ਵਿਦਿਆਰਥੀ ਦੇਸ਼ ਦੇ ਭਵਿੱਖ ਦੇ ਆਗੂ ਹਨ। ਉਨ੍ਹਾਂ ਦੀ ਹੌਂਸਲਾ-ਅਫ਼ਜ਼ਾਈ ਕਰਨਾ ਸਮਾਜ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ। ਪਰਿਸ਼ਦ ਦੇ ਪ੍ਰਧਾਨ ਮਨੀਸ਼ ਵਰਮਾ ਤੇ ਸਕੱਤਰ ਅਰਵਿੰਦ ਵਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਕਿਹਾ ਕਿ ਪਰਿਸ਼ਦ ਵਲੋਂ ਭਵਿੱਖ ਵਿਚ ਵੀ ਸੇਵਾ, ਸੰਸਕਾਰ ਤੇ ਸਮਾਜ ਭਲਾਈ ਨਾਲ ਸਬੰਧਿਤ ਪ੍ਰੋਜੈਕਟ ਲਗਾਤਾਰ ਜਾਰੀ ਰੱਖੇ ਜਾਣਗੇ। ਪਰਿਸ਼ਦ ਦੇ ਬੁਲਾਰੇ ਪੂਰਨ ਸਹਿਗਲ ਨੇ ਦੱਸਿਆ ਕਿ ‘ਗੁਰੂ ਵੰਦਨ-ਛਾਤਰ ਅਭਿਨੰਦਨ’ ਪਰਿਸ਼ਦ ਦਾ ਇਕ ਮਹੱਤਵਪੂਰਨ ਪ੍ਰੋਜੈਕਟ ਹੈ। ਇਸ ਤਹਿਤ ਹਰ ਸਕੂਲ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਸਕੂਲ ਦੇ ਸਰਵੋਤਮ ਅਧਿਆਪਕ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਨਮਾਨ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਅਧਿਆਪਕਾਂ ਦੇ ਮਨੋਬਲ ਨੂੰ ਵੀ ਉੱਚਾ ਚੁੱਕਦੇ ਹਨ। ਇਸ ਮੌਕੇ ਰਾਜੇਸ਼ ਧੀਮਾਨ, ਅਨੁਜ ਜਿੰਦਲ, ਸੁਨੀਲ ਵਰਮਾ, ਮਨੋਜ ਬਿੰਬਰਾ, ਸੁਸ਼ੀਲ ਬਾਂਸਲ, ਕਰਨੈਲ ਸੱਗੂ, ਰਾਜੇਸ਼ ਗਰਗ, ਅਨਿਲ ਸੂਦ, ਸੁਮੀਤ ਮੋਦੀ, ਸੁਨੀਲ ਬੈਕਟਰ, ਵਿਨੀਤ ਸ਼ਰਮਾ, ਅਸ਼ਵਨੀ ਬਿਥਰ, ਤਰੁਣ ਸ਼ਰਮਾ, ਪਰਮਪ੍ਰੀਤ ਵਰਮਾ, ਰਾਖੀ ਵਰਮਾ, ਸ਼ੈਲੀ ਗੁਪਤਾ, ਰੂਪਪ੍ਰੀਤ ਕੌਰ, ਰਵਿੰਦਰ ਕੌਰ, ਨਾਰੰਗ ਸਿੰਘ, ਅਮਿਤ ਕੁਮਾਰ, ਸੰਜੇ, ਰਾਹੁਲ ਮਾਂਗੀ, ਦੀਪਨ, ਆਸ਼ੂ ਬਾਤਿਸ਼, ਕਰਨ ਪੱਪੂ ਸਹਿਦੇਵ, ਸੰਜੀਵ ਰਾਜੀਵ ਗੁਪਤਾ, ਮਹੇਸ਼ ਚੰਦ ਸ਼ਰਮਾ, ਕਮਲ ਕਿਸ਼ੋਰ, ਅੰਕਿਤ ਬਾਂਸਲ, ਅਮਰੇਸ਼ ਜਿੰਦਲ ਤੇ ਪੂਰਨ ਸਹਿਗਲ ਸਮੇਤ ਪਰਿਸ਼ਦ ਦੇ ਮੈਂਬਰ ਹਾਜ਼ਰ ਸਨ।