ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਮੀਟਿੰਗਾਂ ਦਾ ਦੌਰ ਜਾਰੀ
ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋ ਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 15 ਸਤੰਬਰ ਨੂੰ ਹਲਕਾ ਫ਼ਤਹਿਗੜ੍ਹ ਸਾਹਿਬ ਵਿਚ ਹੋਣ ਵਾਲੀ ਪੰਜਾਬ ਬਚਾਓ ਰੈਲੀ ਨੂੰ ਇਤਿਹਾਸਕ ਬਣਾਉਣ ਦੇ ਮੰਤਵ ਨਾਲ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਪਿੰਡਾਂ ਵਿਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਰੈਲੀ ਨੂੰ ਇਕੱਠ ਪੱਖੋਂ ਇਤਿਹਾਸਿਕ ਬਣਾਇਆ ਜਾ ਸਕੇ, ਜਿਸ ਦੌਰਾਨ ਹਲਕਾ ਇੰਚਾਰਜ ਸ. ਭੁੱਟਾ ਨੇ ਪਿੰਡ ਮਾਧੋਪੁਰ, ਭੱਟਮਾਜਰਾ, ਸੈਦਪੁਰ, ਜਲਬੇੜੀ ਗਹਿਲਾਂ, ਫਾਟਕ ਮਾਜਰੀ, ਜਲਬੇੜੀ ਧੁੰਮੀ, ਨਬੀਪੁਰ, ਜਲਬੇੜਾ, ਦਾਲੋ ਮਾਜਰਾ, ਰਾਜਿੰਦਰਗੜ੍ਹ ਤੇ ਚੁੰਨੀ ਮਾਜਰਾ ਵਿਖੇ ਜਨਤਕ ਮੀਟਿੰਗਾਂ ਕੀਤੀਆਂ ਤੇ ਲੋਕਾਂ ਨੂੰ ਇਸ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਬਲਜਿੰਦਰ ਸਿੰਘ)-ਸ਼੍ਰੋ ਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 15 ਸਤੰਬਰ ਨੂੰ ਹਲਕਾ ਫ਼ਤਹਿਗੜ੍ਹ ਸਾਹਿਬ ਵਿਚ ਹੋਣ ਵਾਲੀ ਪੰਜਾਬ ਬਚਾਓ ਰੈਲੀ ਨੂੰ ਇਤਿਹਾਸਕ ਬਣਾਉਣ ਦੇ ਮੰਤਵ ਨਾਲ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਵਲੋਂ ਪਿੰਡਾਂ ਵਿਚ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਰੈਲੀ ਨੂੰ ਇਕੱਠ ਪੱਖੋਂ ਇਤਿਹਾਸਿਕ ਬਣਾਇਆ ਜਾ ਸਕੇ, ਜਿਸ ਦੌਰਾਨ ਹਲਕਾ ਇੰਚਾਰਜ ਸ. ਭੁੱਟਾ ਨੇ ਪਿੰਡ ਮਾਧੋਪੁਰ, ਭੱਟਮਾਜਰਾ, ਸੈਦਪੁਰ, ਜਲਬੇੜੀ ਗਹਿਲਾਂ, ਫਾਟਕ ਮਾਜਰੀ, ਜਲਬੇੜੀ ਧੁੰਮੀ, ਨਬੀਪੁਰ, ਜਲਬੇੜਾ, ਦਾਲੋ ਮਾਜਰਾ, ਰਾਜਿੰਦਰਗੜ੍ਹ ਤੇ ਚੁੰਨੀ ਮਾਜਰਾ ਵਿਖੇ ਜਨਤਕ ਮੀਟਿੰਗਾਂ ਕੀਤੀਆਂ ਤੇ ਲੋਕਾਂ ਨੂੰ ਇਸ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਭੁੱਟਾ ਨੇ ਕਿਹਾ ਕਿ ਇਸ ਰੈਲੀ ਦੌਰਾਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਕੀਤੇ ਜਾ ਰਹੇ ਕਥਿਤ ਘਪਲਿਆਂ ਤੇ ਲੋਕਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਨੂੰ ਲੋਕਾਂ ਦੀ ਕਚਹਿਰੀ ਵਿਚ ਰੱਖਿਆ ਜਾਵੇਗਾ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਝੂਠ ਦੇ ਸਹਾਰੇ ਬਣੀ ‘ਆਪ’ ਸਰਕਾਰ ਨੂੰ ਚੱਲਦਾ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੱਤਾ ਜਾਵੇ। ਇਸ ਮੌਕੇ ਕੁਲਵਿੰਦਰ ਸਿੰਘ ਨਬੀਪੁਰ ਸਰਕਲ ਪ੍ਰਧਾਨ, ਜੁਝਾਰ ਸਿੰਘ ਬੁਚੜੇ ਯੂਥ ਸਰਕਲ ਪ੍ਰਧਾਨ, ਜੋਗਿੰਦਰ ਸਿੰਘ, ਰੁਪਿੰਦਰ ਸਿੰਘ ਸੈਦਪੁਰ, ਵਿਕਰਮਜੀਤ ਸਿੰਘ, ਲਵਪ੍ਰੀਤ, ਮਨਪ੍ਰੀਤ ਸਿੰਘ ਸ਼ਾਹਪੁਰ, ਅਮਰਜੀਤ ਸਿੰਘ, ਅਵਤਾਰ ਸਿੰਘ, ਰੇਸ਼ਮ ਸਿੰਘ, ਰਾਜਵਿੰਦਰ ਸਿੰਘ, ਨਿਰਮਲ ਸਿੰਘ, ਦਵਿੰਦਰ ਸਿੰਘ ਭੱਟਮਾਜਰਾ, ਇੰਦਰਜੀਤ ਸਿੰਘ, ਹਰਿੰਦਰ ਸਿੰਘ, ਰਣਜੋਧ ਸਿੰਘ, ਸੰਦੀਪ ਸਿੰਘ, ਜਰਨੈਲ ਸਿੰਘ, ਗੁਰਜੰਟ ਸਿੰਘ ਸੈਦਪੁਰ, ਰੁਪਿੰਦਰ ਸਿੰਘ, ਜਸਪ੍ਰੀਤ ਸਿੰਘ, ਬਲਜਿੰਦਰ ਸਿੰਘ ਜਲਬੇੜੀ ਗਹਿਲਾਂ, ਗੁਰਵਿੰਦਰ ਸਿੰਘ ਸਾਬੀ, ਜਸਵੀਰ ਸਿੰਘ, ਨਰਿੰਦਰ ਸਿੰਘ, ਦਮਨਜੋਤ ਸਿੰਘ, ਸਤਨਾਮ ਸਿੰਘ, ਅਮਨਦੀਪ ਸਿੰਘ ਫਾਟਕ ਮਾਜਰੀ, ਨਰਿੰਦਰਪਾਲ ਸਿੰਘ, ਦਲੀਪ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਸਿੰਘ ਚੀਮਾਂ, ਜਗਮੋਹਣ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਹਰਮਨਦੀਪ ਸਿੰਘ, ਹਰਪ੍ਰੀਤ ਸਿੰਘ ਐਡਵੋਕੇਟ, ਜੋਬਨਪ੍ਰੀਤ, ਮਲਕੀਤ ਸਿੰਘ ਰਜਿੰਦਰਗੜ, ਪੁਸ਼ਪਿੰਦਰ ਸਿੰਘ ਚੁੰਨੀ ਮਾਜਰਾ, ਰਣਧੀਰ ਸਿੰਘ ਜਲਵੇੜਾ, ਰਾਜੂ ਦਾਲੋ ਮਾਜਰਾ ਵੀ ਹਾਜ਼ਰ ਸਨ।