ਲਾਇਨਜ਼ ਕਲੱਬ ਸਮਾਣਾ ਗੋਲਡ ਵਲੋਂ ਅਧਿਆਪਕ ਦਿਵਸ ਮੌਕੇ ਅਧਿਆਪਕਾਂ ਦਾ ਸਨਮਾਨ
ਸਮਾਣਾ, 5 ਸਤੰਬਰ (ਪ੍ਰੀਤਮ ਸਿੰਘ ਨਾਗੀ)-ਲਾਇਨਜ਼ ਕਲੱਬ ਸਮਾਣਾ ਗੋਲਡ ਵਲੋਂ ਅਧਿਆਪਕ ਦਿਵਸ ਦੇ ਮੌਕੇ ’ਤੇ ਦਯਾਨੰਦ ਮਾਡਲ ਹਾਈ ਸਕੂਲ, ਸਮਾਣਾ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਹ ਸਮਾਗਮ ਕਲੱਬ ਦੇ ਪ੍ਰਧਾਨ ਲਾਇਨ ਮਨੀਸ਼ ਸਿੰਗਲਾ, ਸਕੱਤਰ ਐੱਮ.
ਸਮਾਣਾ, 5 ਸਤੰਬਰ (ਪ੍ਰੀਤਮ ਸਿੰਘ ਨਾਗੀ)-ਲਾਇਨਜ਼ ਕਲੱਬ ਸਮਾਣਾ ਗੋਲਡ ਵਲੋਂ ਅਧਿਆਪਕ ਦਿਵਸ ਦੇ ਮੌਕੇ ’ਤੇ ਦਯਾਨੰਦ ਮਾਡਲ ਹਾਈ ਸਕੂਲ, ਸਮਾਣਾ ਵਿਖੇ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਗਿਆ। ਇਹ ਸਮਾਗਮ ਕਲੱਬ ਦੇ ਪ੍ਰਧਾਨ ਲਾਇਨ ਮਨੀਸ਼ ਸਿੰਗਲਾ, ਸਕੱਤਰ ਐੱਮ.ਜੇ.ਐੱਫ. ਲਾਇਨ ਗੌਰਵ ਅਗਰਵਾਲ, ਕੈਸ਼ੀਅਰ ਲਾਇਨ ਰਾਕੇਸ਼ ਗਰਗ ਅਤੇ ਪੀ.ਆਰ.ਓ. ਐੱਮ.ਜੇ.ਐੱਫ. ਲਾਇਨ ਵਿਨੀਤ ਗਰਗ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਅੰਜੂ ਡੈਂਬਲਾ ਸਮੇਤ ਰਮਨ ਮਹਿੰਦਰਾ, ਦੀਪਕ ਗਰਗ, ਰੂਪ ਰਾਣੀ, ਭਾਵਨਾ ਸ਼ਰਮਾ, ਸ਼ਵੇਤਾ ਆਰਿਆ ਅਤੇ ਸਰੋਜ ਗੁਪਤਾ ਨੂੰ ਲਾਇਨਜ਼ ਕਲੱਬ ਸਮਾਣਾ ਗੋਲਡ ਵਲੋਂ ਸਨਮਾਨਿਤ ਕੀਤਾ ਗਿਆ। ਕਲੱਬ ਦੇ ਪ੍ਰਧਾਨ ਲਾਇਨ ਮਨੀਸ਼ ਸਿੰਗਲਾ ਨੇ ਕਿਹਾ ਕਿ ਅਧਿਆਪਕ ਸਮਾਜ ਅਤੇ ਰਾਸ਼ਟਰ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜ਼ਿੰਦਗੀ ਵਿਚ ਸਹੀ ਦਿਸ਼ਾ ਵੀ ਦਿਖਾਉਂਦੇ ਹਨ। ਅਧਿਆਪਕਾਂ ਦਾ ਸਨਮਾਨ ਕਰਨਾ ਉਨ੍ਹਾਂ ਦੀਆਂ ਸੇਵਾਵਾਂ ਪ੍ਰਤੀ ਸਤਿਕਾਰ ਅਤੇ ਕ੍ਰਿਤਜਤਾ ਪ੍ਰਗਟ ਕਰਨ ਦਾ ਇਕ ਉਪਰਾਲਾ ਹੈ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਐੱਮ.ਜੇ.ਐੱਫ. ਲਾਇਨ ਜੇ.ਪੀ. ਗਰਗ, ਲਾਇਨ ਲਵ ਮਿੱਤਲ ਅਤੇ ਲਾਇਨ ਅਨੂਪ ਗੋਇਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਉਨ੍ਹਾਂ ਨੇ ਸਾਰੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਉਨ੍ਹਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ।