02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਭੋਗ ਤੇ ਵਿਸ਼ੇਸ਼- ਜਥੇਦਾਰ ਜਸਮੇਰ ਸਿੰਘ ਬਡਲਾ

ਖਮਾਣੋਂ- ਜਥੇਦਾਰ ਜਸਮੇਰ ਸਿੰਘ ਬਡਲਾ ਦਾ ਜਨਮ 10 ਅਗਸਤ 1952 ਨੂੰ ਪਿਤਾ ਅਰਜਨ ਸਿੰਘ ਭੰਗੂ ਤੇ ਮਾਤਾ ਗੁਰਦਿਆਲ ਕੌਰ ਦੇ ਗ੍ਰਹਿ ਪਿੰਡ ਬਡਲਾ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਹੋਇਆ। ਦਸਵੀਂ ਤੱਕ ਦੀ ਸਿੱਖਿਆ ਉਨ੍ਹਾਂ ਸਰਕਾਰੀ ਸਕੂਲ ਭੜੀ ਤੋਂ ਪ੍ਰਾਪਤ ਕੀਤੀ ਅਤੇ ਮੁੱਢ ਤੋਂ ਹੀ ਸਿੱਖੀ ਸੰਘਰਸ਼ ਵਿਚ ਯੋਗਦਾਨ ਪਾਇਆ।

ਅਜੀਤ ਡੈਸਕ 02-09-2026
ਖਮਾਣੋਂ- ਜਥੇਦਾਰ ਜਸਮੇਰ ਸਿੰਘ ਬਡਲਾ ਦਾ ਜਨਮ 10 ਅਗਸਤ 1952 ਨੂੰ ਪਿਤਾ ਅਰਜਨ ਸਿੰਘ ਭੰਗੂ ਤੇ ਮਾਤਾ ਗੁਰਦਿਆਲ ਕੌਰ ਦੇ ਗ੍ਰਹਿ ਪਿੰਡ ਬਡਲਾ ਤਹਿਸੀਲ ਖਮਾਣੋਂ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਹੋਇਆ। ਦਸਵੀਂ ਤੱਕ ਦੀ ਸਿੱਖਿਆ ਉਨ੍ਹਾਂ ਸਰਕਾਰੀ ਸਕੂਲ ਭੜੀ ਤੋਂ ਪ੍ਰਾਪਤ ਕੀਤੀ ਅਤੇ ਮੁੱਢ ਤੋਂ ਹੀ ਸਿੱਖੀ ਸੰਘਰਸ਼ ਵਿਚ ਯੋਗਦਾਨ ਪਾਇਆ। ਉਹ ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਸਨ ਅਤੇ ਹਰੇਕ ਦੇ ਦੁੱਖ ਸੁੱਖ ਵਿਚ ਵੱਧ ਚੜ ਕੇ ਸ਼ਰੀਕ ਹੁੰਦੇ ਸਨ। ਜਥੇਦਾਰ ਜਸਮੇਰ ਸਿੰਘ ਬਡਲਾ ਇਲਾਕੇ ਵਿਚ ਬਹੁਤ ਹੀ ਹਰਮਨ ਪਿਆਰੇ ਅਕਾਲੀ ਆਗੂ ਸਨ ਅਤੇ ਉਨ੍ਹਾਂ ਦਾ ਇਲਾਕੇ ਵਿਚ ਵੱਡਾ ਸਤਿਕਾਰ ਸੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਪਿਛਲੇ 45 ਸਾਲ ਤੋਂ ਇਲਾਕੇ ਭਰ ਵਿਚ ਮਜ਼ਬੂਤ ਕਰਨ ਲਈ ਆਪਣਾ ਵਡਮੁੱਲਾ ਯੋਗਦਾਨ ਅਦਾ ਕੀਤਾ ਅਤੇ ਆਪੇ੍ਰਸ਼ਨ ਬਲਿਊ ਸਟਾਰ ਦੌਰਾਨ ਉਨ੍ਹਾਂ ਜੇਲ੍ਹ ਵੀ ਕੱਟੀ। ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਖੇੜੀ ਨੌਧ ਸਿੰਘ ਦੇ ਪ੍ਰਧਾਨ ਰਹੇ। ਇਸ ਤੋਂ ਇਲਾਵਾ ਪਿੰਡ ਬਡਲਾ ਦੇ ਨੰਬਰਦਾਰ ਅਤੇ ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਵਜੋਂ ਵੀ ਉਨ੍ਹਾਂ ਆਪਣੀਆਂ ਸੇਵਾਵਾਂ ਨਿਭਾਈਆਂ। ਮਿਤੀ 25 ਅਗਸਤ 2026 ਨੂੰ ਉਹ ਆਪਣੇ ਪਿੱਛੇ ਆਪਣੀ ਪਤਨੀ ਕੁਲਵੰਤ ਕੌਰ, ਸਪੁੱਤਰ ਧਰਮਜੀਤ ਸਿੰਘ ਭੰਗੂ ਤੇ ਮਨਪ੍ਰੀਤ ਸਿੰਘ ਭੰਗੂ, ਸਪੁੱਤਰੀਆਂ ਹਰਦੀਪ ਕੌਰ ਤੇ ਸੰਦੀਪ ਕੌਰ ਤੋਂ ਇਲਾਵਾ ਪੋਤੇ ਪੋਤਰੀਆਂ ਅਤੇ ਦੋਹਤੇ ਦੋਹਤੀਆਂ ਭਰੇ ਪਰਿਵਾਰ ਨੂੰ ਛੱਡ ਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਨਮਿਤ ਰੱਖੇ ਗਏ ਸ੍ਰੀ ਸਹਿਜ ਪਾਠ ਸਾਹਿਬ ਦਾ ਭੋਗ ਅੱਜ ਮਿਤੀ 02 ਸਤੰਬਰ 2026 ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਯਾਦਗਾਰ ਸੁੱਖਾ ਸਿੰਘ ਮਹਿਤਾਬ ਸਿੰਘ ਭੰਗੂ ਪਿੰਡ ਬਡਲਾ, ਫ਼ਤਹਿਗੜ੍ਹ ਸਾਹਿਬ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਪਵੇਗਾ ਜਿੱਥੇ ਉਨ੍ਹਾਂ ਨੂੰ ਰਾਜਸੀ ਆਗੂਆਂ ਇਲਾਕਾ ਨਿਵਾਸੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਲੋਂ ਅੰਤਿਮ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। - ਜੋਗਿੰਦਰ ਪਾਲ
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ 4 ਨੂੰ ਮਨਾਈ ਜਾਵੇਗੀ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਰਮਨ ਗੁਪਤਾ ਨੂੰ ਜਨਰਲ ਕੌਂਸਲ ਦਾ ਮੈਂਬਰ ਬਣਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।