01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ‘ਟੀਮ ਗਰੇਵਾਲ’ ਨੇ ਨਾਮਜ਼ਦਗੀ ਪੱਤਰ ਕੀਤੇ ਦਾਖ਼ਲ

ਫ਼ਤਹਿਗੜ੍ਹ ਸਾਹਿਬ, 31 ਅਗਸਤ (ਬਲਜਿੰਦਰ ਸਿੰਘ)-ਆਗਾਮੀ 11 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀਆਂ ਚੋਣਾਂ ਸੰਬੰਧੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨ ਪ੍ਰਧਾਨਗੀ ਪੱਦ ਦੇ ਉਮੀਦਵਾਰ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਵਲੋਂ ਆਪਣੀ ਟੀਮ ਸਮੇਤ ਰਿਟਰਨਿੰਗ ਅਧਿਕਾਰੀਆਂ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਸ ਤੋਂ ਪਹਿਲਾਂ ਜ਼ਿਲ੍ਹਾ ਬਾਰ ਰੂਮ ਵਿਚ ਵਕੀਲ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਗਰੇਵਾਲ ਟੀਮ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ।

ਅਜੀਤ ਡੈਸਕ 01-09-2026
ਫ਼ਤਹਿਗੜ੍ਹ ਸਾਹਿਬ, 31 ਅਗਸਤ (ਬਲਜਿੰਦਰ ਸਿੰਘ)-ਆਗਾਮੀ 11 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੀਆਂ ਚੋਣਾਂ ਸੰਬੰਧੀ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਪਹਿਲੇ ਦਿਨ ਪ੍ਰਧਾਨਗੀ ਪੱਦ ਦੇ ਉਮੀਦਵਾਰ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਵਲੋਂ ਆਪਣੀ ਟੀਮ ਸਮੇਤ ਰਿਟਰਨਿੰਗ ਅਧਿਕਾਰੀਆਂ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਸ ਤੋਂ ਪਹਿਲਾਂ ਜ਼ਿਲ੍ਹਾ ਬਾਰ ਰੂਮ ਵਿਚ ਵਕੀਲ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਗਰੇਵਾਲ ਟੀਮ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਪ੍ਰਧਾਨਗੀ ਲਈ ਉਮੀਦਵਾਰ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ ਦੀ ਟੀਮ ਵਿਚ ਮੀਤ ਪ੍ਰਧਾਨ ਲਈ ਐਡਵੋਕੇਟ ਰਾਜਿੰਦਰ ਕੌਰ ਹਾਂਡਾ, ਸਕੱਤਰ ਐਡਵੋਕੇਟ ਸੰਦੀਪ ਕੁਮਾਰ ਵਰਮਾ, ਸੰਯੁਕਤ ਸਕੱਤਰ ਐਡਵੋਕੇਟ ਗੁਰਪ੍ਰੀਤ ਸਿੰਘ ਗੁਰਨਾ, ਕੈਸ਼ੀਅਰ ਐਡਵੋਕੇਟ ਰਚਿਤ ਸਿੰਗਲਾ ਤੇ ਲਾਇਬ੍ਰੇਰੀ ਇੰਚਾਰਜ ਲਈ ਐਡਵੋਕੇਟ ਸੰਦੀਪ ਕੌਰ ਤੋਂ ਇਲਾਵਾ ਪੰਜ ਕਾਰਜਕਾਰਨੀ ਮੈਂਬਰਾਂ ਅਮਨ ਗੋਇਲ, ਦਮਨਜੋਤ ਕੌਰ, ਜਾਵੇਦ ਖ਼ਾਨ, ਰਵਨੀਤ ਕੌਰ ਤੇ ਰੁਪਿੰਦਰ ਕੌਰ ਸ਼ਾਮਿਲ ਹਨ, ਵਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ। ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਨੇ ਦਾਅਵਾ ਕੀਤਾ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਦੇ ਹੱਲ, ਚੈਂਬਰਾਂ ਦੀਆਂ ਸੁਵਿਧਾਵਾਂ ਅਤੇ ਬਾਰ ਦੀ ਬਿਹਤਰੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੌਜੂਦਾ ਪ੍ਰਧਾਨ ਗਗਨਦੀਪ ਸਿੰਘ ਵਿਰਕ, ਸਾਬਕਾ ਪ੍ਰਧਾਨ ਅਮਰਦੀਪ ਸਿੰਘ ਧਾਰਨੀ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਚੀਮਾ, ਕਰਮਜੀਤ ਸਿੰਘ ਮੋਹੀ, ਅਮਨਦੀਪ ਸਿੰਘ ਚੀਮਾ, ਹਰਜੀਤ ਸਿੰਘ ਭੱਲ ਮਾਜਰਾ, ਜਤਿੰਦਰ ਪਾਲ ਸਿੰਘ ਬੱਤਰਾ, ਤੇਜਿੰਦਰ ਸਿੰਘ ਕੰਗ, ਸੰਜੀਵ ਕਪੂਰ, ਗੁਰਪ੍ਰੀਤ ਸਿੰਘ ਕੈੜੇ, ਕੁਲਵੰਤ ਸਿੰਘ ਖੇੜਾ, ਕਰਨ ਵਡੇਰਾ, ਨਰਿੰਦਰ ਸ਼ਰਮਾ, ਸੁਮਿਤ ਗੁਪਤਾ, ਅਜੀਤ ਸਿੰਘ, ਦਵਿੰਦਰ ਸਿੰਘ ਸ਼ੇਰਾ, ਨਿਰਭੈ ਸਿੰਘ, ਨਰਿੰਦਰ ਸਿੰਘ ਲੁਹਾਰੀ, ਰਾਮ ਸਿੰਘ, ਅੰਮ੍ਰਿਤ ਪਾਲ ਸਿੰਘ, ਪ੍ਰਦੀਪ ਵਰਮਾ, ਭਰਪੂਰ ਸਿੰਘ, ਹਰਮੇਲ ਸਿੰਘ, ਰੀਨਾ ਰਾਣੀ, ਸੁਖਵਿੰਦਰ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਖੇਤੀ ਖੇਤਰ ਨੂੰ ਲੱਗ ਰਹੇ ਹਨ ਬਿਜਲੀ ਦੇ ਲੰਬੇ ਕੱਟ ਨਾਕਸ ਬਿਜਲੀ ਸਪਲਾਈ ਕਾਰਨ ਝੋਨੇ ਦੀ ਫ਼ਸਲ ਲਈ ਬਣੀ ਪਾਣੀ ਦੀ ਵੱਡੀ ਘਾ... ਅਗਲੀ ਖ਼ਬਰ ਹਲਕਾ ਫ਼ਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਜਨ ਸਮਰਥਨ ਹਲਕੇ ਦੇ 20 ਪਰਿਵਾਰ ਵੱਖ-ਵੱਖ ਸਿਆਸੀ ਪਾਰਟੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।