29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਰੱਖੜੀ ਮੌਕੇ ਭੈਣ ਨੇ ਭਰਾ ਨੂੰ ਦਿੱਤਾ ਅਨੋਖਾ ਤੋਹਫ਼ਾ, ਘਰ ਦੀ ਨੀਂਹ ਰੱਖ ਕੇ ਕਾਇਮ ਕੀਤੀ ਮਿਸਾਲ

ਖਮਾਣੋਂ, 28 ਅਗਸਤ (ਜੋਗਿੰਦਰ ਪਾਲ)-ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਭੈਣ-ਭਰਾ ਦੇ ਪਿਆਰ, ਸਤਿਕਾਰ ਤੇ ਸਮਾਜ ਸੇਵਾ ਦੀ ਇਕ ਵਿਲੱਖਣ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਕੁਲਜਿੰਦਰ ਸਿੰਘ ਕੰਗ ਚੇਅਰਮੈਨ ਖ਼ਾਲਸਾ ਮੈਨਕਾਈਡ ਫਾਊਂਡੇਸ਼ਨ ਅਮਰੀਕਾ ਵਲੋਂ ਪਿੰਡ ਸ਼ਮਸ਼ਪੁਰ ਸਿੰਘਾਂ ਦੇ ਸਾਬਕਾ ਸਰਪੰਚ ਹਰਪਿੰਦਰ ਸਿੰਘ ਲਈ ਘਰ ਬਣਾਉਣ ਦਾ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਦੀ ਬੇਟੀ ਭੈਣ ਅਮਰਜੋਤ ਕੌਰ ਨੇ ਆਪਣੇ ਧਰਮੀ ਭਰਾ ਹਰਪਿੰਦਰ ਸਿੰਘ ਦੇ ਨਵੇਂ ਘਰ ਦਾ ਨੀਂਹ ਪੱਥਰ ਰੱਖ ਕੇ ਰੱਖੜੀ ਦੇ ਤਿਉਹਾਰ ਨੂੰ ਇਕ ਯਾਦਗਾਰ ਰੂਪ ਦੇ ਦਿੱਤਾ।

ਅਜੀਤ ਡੈਸਕ 29-08-2026
ਖਮਾਣੋਂ, 28 ਅਗਸਤ (ਜੋਗਿੰਦਰ ਪਾਲ)-ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਭੈਣ-ਭਰਾ ਦੇ ਪਿਆਰ, ਸਤਿਕਾਰ ਤੇ ਸਮਾਜ ਸੇਵਾ ਦੀ ਇਕ ਵਿਲੱਖਣ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਕੁਲਜਿੰਦਰ ਸਿੰਘ ਕੰਗ ਚੇਅਰਮੈਨ ਖ਼ਾਲਸਾ ਮੈਨਕਾਈਡ ਫਾਊਂਡੇਸ਼ਨ ਅਮਰੀਕਾ ਵਲੋਂ ਪਿੰਡ ਸ਼ਮਸ਼ਪੁਰ ਸਿੰਘਾਂ ਦੇ ਸਾਬਕਾ ਸਰਪੰਚ ਹਰਪਿੰਦਰ ਸਿੰਘ ਲਈ ਘਰ ਬਣਾਉਣ ਦਾ ਕਾਰਜ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਦੀ ਬੇਟੀ ਭੈਣ ਅਮਰਜੋਤ ਕੌਰ ਨੇ ਆਪਣੇ ਧਰਮੀ ਭਰਾ ਹਰਪਿੰਦਰ ਸਿੰਘ ਦੇ ਨਵੇਂ ਘਰ ਦਾ ਨੀਂਹ ਪੱਥਰ ਰੱਖ ਕੇ ਰੱਖੜੀ ਦੇ ਤਿਉਹਾਰ ਨੂੰ ਇਕ ਯਾਦਗਾਰ ਰੂਪ ਦੇ ਦਿੱਤਾ। ਇਹ ਸਿਰਫ਼ ਇਕ ਘਰ ਦੀ ਨੀਂਹ ਨਹੀਂ, ਸਗੋਂ ਭੈਣ-ਭਰਾ ਦੇ ਪਵਿੱਤਰ ਰਿਸ਼ਤੇ, ਸੇਵਾ ਅਤੇ ਇਨਸਾਨੀਅਤ ਦੀ ਨੀਂਹ ਵੀ ਮੰਨੀ ਜਾ ਰਹੀ ਹੈ। ਆਮ ਤੌਰ ’ਤੇ ਰੱਖੜੀ ਮੌਕੇ ਭਰਾ ਆਪਣੀਆਂ ਭੈਣਾਂ ਨੂੰ ਤੋਹਫ਼ੇ ਦਿੰਦੇ ਹਨ, ਪਰ ਇੱਥੇ ਇਕ ਭੈਣ ਵਲੋਂ ਆਪਣੇ ਧਰਮੀ ਭਰਾ ਲਈ ਘਰ ਦੀ ਨੀਂਹ ਰੱਖਣਾ ਆਪਣੇ ਆਪ ਵਿਚ ਇਕ ਬੇਮਿਸਾਲ ਅਤੇ ਪ੍ਰੇਰਣਾਦਾਇਕ ਪਹਿਲ ਹੈ। ਦੱਸਣਯੋਗ ਹੈ ਕਿ ਹਰਪਿੰਦਰ ਸਿੰਘ ਵਲੋਂ ਆਪਣੇ ਸਰਪੰਚੀ ਕਾਲ ਦੌਰਾਨ ਕੀਤੇ ਗਏ ਸਮਾਜ ਭਲਾਈ ਅਤੇ ਲੋਕ ਸੇਵਾ ਦੇ ਕਾਰਜ ਕੁਲਜਿੰਦਰ ਸਿੰਘ ਕੰਗ ਦੀ ਅਗਵਾਈ ਹੇਠ ਚੱਲ ਰਹੀ ਖ਼ਾਲਸਾ ਮੈਨਕਾਈਡ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤੇ ਗਏ। ਕੋਵਿਡ-19 ਦੇ ਔਖੇ ਦੌਰ ਵਿਚ ਲੋੜਵੰਦ ਪਰਿਵਾਰਾਂ ਤੱਕ ਦਵਾਈਆਂ, ਰਾਸ਼ਨ, ਪਾਣੀ ਤੇ ਹੋਰ ਜ਼ਰੂਰੀ ਸਾਮਾਨ ਪਹੁੰਚਾਉਣ ਤੋਂ ਲੈ ਕੇ ਹੜ੍ਹਾਂ ਦੌਰਾਨ ਪ੍ਰਭਾਵਿਤ ਕਿਸਾਨਾਂ ਦੀ ਮਦਦ, ਫ਼ਸਲਾਂ ਦੇ ਮੁਆਵਜ਼ੇ ਲਈ ਯਤਨ ਤੇ ਹੜ੍ਹ ਪੀੜਤ ਪਰਿਵਾਰਾਂ ਦੇ ਨੁਕਸਾਨੇ ਘਰਾਂ ਦੀ ਉਸਾਰੀ ਤੱਕ ਕਈ ਕਾਰਜ ਕੀਤੇ ਗਏ। ਇਨ੍ਹਾਂ ਸੇਵਾਵਾਂ ਅਤੇ ਲੋਕਾਂ ਪ੍ਰਤੀ ਸਮਰਪਣ ਨੂੰ ਦੇਖਦਿਆਂ ਕੁਲਜਿੰਦਰ ਸਿੰਘ ਕੰਗ ਅਮਰੀਕਾ ਵਾਲਿਆਂ ਨੇ ਆਪਣੀ ਸੰਸਥਾ ਦੇ ਸੇਵਾਦਾਰ ਹਰਪਿੰਦਰ ਸਿੰਘ ਨੂੰ ਘਰ ਬਣਾਉਣ ਦਾ ਜੋ ਵਾਅਦਾ ਕੀਤਾ ਸੀ, ਉਹ ਹੁਣ ਪੂਰਾ ਹੋਣ ਜਾ ਰਿਹਾ ਹੈ।
ਪਿਛਲੀ ਖ਼ਬਰ ਮਾਤਾ ਗੁਜਰੀ ਕਾਲਜ ਵਿਚ ਰਾਸ਼ਟਰੀ ਖੇਡ ਦਿਵਸ ਮੌਕੇ ਰੱਸਾਕਸ਼ੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਭੈਣਾਂ ਨੇ ਵੀਰਾਂ ਦੇ ਗੁੱਟ ’ਤੇ ਰੱਖੜੀ ਬੰਨ੍ਹ ਕੇ ਮਨਾਇਆ ਭੈਣ-­ਭਰਾ ਦੇ ਪਿਆਰ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।