14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਲਾਇਨਜ਼ ਕਲੱਬ ਨੇ ਲੰਗਰ ਸੇਵਾ ਪ੍ਰਾਜੈਕਟ ਤਹਿਤ ਕੀਤੀ ਲੰਗਰ ਸੇਵਾ

ਮੰਡੀ ਗੋਬਿੰਦਗੜ੍ਹ, 13 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਇੰਟਰਨੈਸ਼ਨਲ, ਜ਼ਿਲ੍ਹਾ 321-ਐਫ ਦੀ ਅਗਵਾਈ ਹੇਠ ਪ੍ਰਾਜੈਕਟ ਤਹਿਤ ਲੰਗਰ ਸੇਵਾ ਪ੍ਰਾਜੈਕਟ ਲਾਇਨਜ਼ ਮਾਡਲ ਸਕੂਲ, ਤਹਿਸੀਲ ਕੰਪਲੈਕਸ ਨੇੜੇ ਕਰਵਾਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਲੰਗਰ ਪ੍ਰਸ਼ਾਦ ਵਰਤਾਇਆ।

ਅਜੀਤ ਡੈਸਕ 14-08-2026
ਮੰਡੀ ਗੋਬਿੰਦਗੜ੍ਹ, 13 ਅਗਸਤ (ਰਾਜੇਸ਼ ਸ਼ਰਮਾ)-ਲਾਇਨਜ਼ ਕਲੱਬ ਮੰਡੀ ਗੋਬਿੰਦਗੜ੍ਹ ਵਲੋਂ ਲਾਇਨਜ਼ ਇੰਟਰਨੈਸ਼ਨਲ, ਜ਼ਿਲ੍ਹਾ 321-ਐਫ ਦੀ ਅਗਵਾਈ ਹੇਠ ਪ੍ਰਾਜੈਕਟ ਤਹਿਤ ਲੰਗਰ ਸੇਵਾ ਪ੍ਰਾਜੈਕਟ ਲਾਇਨਜ਼ ਮਾਡਲ ਸਕੂਲ, ਤਹਿਸੀਲ ਕੰਪਲੈਕਸ ਨੇੜੇ ਕਰਵਾਇਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਨੂੰ ਲੰਗਰ ਪ੍ਰਸ਼ਾਦ ਵਰਤਾਇਆ। ਕਲੱਬ ਦੇ ਪ੍ਰਧਾਨ ਸੰਚਿਤ ਸਿੰਗਲਾ ਨੇ ਕਿਹਾ ਕਿ ‘ਅਸੀਂ ਸੇਵਾ ਕਰਦੇ ਹਾਂ’ ਦੀ ਭਾਵਨਾ ਨਾਲ ਕਰਵਾਏ ਅਜਿਹੇ ਪ੍ਰਾਜੈਕਟਾਂ ਦਾ ਮੁੱਖ ਉਦੇਸ਼ ਮਨੁੱਖਤਾ ਦੀ ਸੇਵਾ ਦੇ ਨਾਲ-ਨਾਲ ਵਿਦਿਆਰਥੀਆਂ ਵਿਚ ਸੇਵਾ, ਸਮਰਪਣ ਤੇ ਸਹਿਯੋਗ ਦੀ ਭਾਵਨਾ ਪੈਦਾ ਕਰਨਾ ਹੈ। ਪ੍ਰਾਜੈਕਟ ਕੋਆਰਡੀਨੇਟਰ ਲਲਿਤ ਗੋਇਲ ਤੇ ਸਾਬਕਾ ਪ੍ਰਧਾਨ ਰੂਪੇਸ਼ ਜੈਨ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ। ਜ਼ਿਲ੍ਹਾ 321-ਐਫ ਦੇ ਜ਼ਿਲ੍ਹਾ ਗਵਰਨਰ ਅਜੈ ਕੁਮਾਰ ਗੋਇਲ ਦੀ ਅਗਵਾਈ ਹੇਠ ਕਰਵਾਇਆ ਇਹ ਸੇਵਾ ਪ੍ਰੋਜੈਕਟ ਲਾਇਨਜ਼ ਕਲੱਬ ਦੇ ਸੇਵਾ, ਸਮਰਪਣ, ਹਮਦਰਦੀ ਤੇ ਏਕਤਾ ਦੇ ਸੰਦੇਸ਼ ਨੂੰ ਦਰਸਾਉਂਦਾ ਹੈ। ਇਸ ਮੌਕੇ ਓ. ਪੀ. ਵਰਮਾ, ਗੋਪਾਲ ਕ੍ਰਿਸ਼ਨ ਬਾਂਸਲ, ਰਾਜੇਸ਼ ਗੁਪਤਾ, ਦਿਨੇਸ਼ ਸਿੰਘ, ਲਲਿਤ ਗੋਇਲ, ਵਿਨੋਦ ਗੋਇਲ, ਕਮਲ ਸਿੰਘੀ, ਰੂਪੇਸ਼ ਜੈਨ, ਸੁਮਿਤ ਗਰਗ, ਅੰਕਿਤ ਅਗਰਵਾਲ, ਆਈ. ਪੀ. ਐਸ. ਕੋਛੜ ਤੇ ਸੰਜੀਵ ਸ਼ਰਮਾ ਹਾਜ਼ਰ ਸਨ। ਕਲੱਬ ਦੇ ਪੀ. ਆਰ. ਓ ਸੁਰਿੰਦਰ ਗਰਗ ਨੇ ਪ੍ਰੋਗਰਾਮ ਦੀ ਜਾਣਕਾਰੀ ਅਤੇ ਪ੍ਰਚਾਰ ਵਿਚ ਅਹਿਮ ਭੂਮਿਕਾ ਨਿਭਾਈ। ਕਲੱਬ ਸਕੱਤਰ ਓ. ਪੀ. ਵਰਮਾ ਤੇ ਖ਼ਜ਼ਾਨਚੀ ਗੋਪਾਲ ਕ੍ਰਿਸ਼ਨ ਬਾਂਸਲ ਨੇ ਵੀ ਪ੍ਰਾਜੈਕਟ ਦੀ ਸਫਲਤਾ ਲਈ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਇਆ ਅਗਲੀ ਖ਼ਬਰ ਸਾਬਕਾ ਸੈਨਿਕਾਂ ਦੇ ਮਸਲਿਆਂ ਸੰਬੰਧੀ 20 ਨੂੰ ਫ਼ਤਹਿਗੜ੍ਹ ਸਾਹਿਬ ’ਚ ਹੋਵੇਗੀ ਮੀਟਿੰਗ-ਡਾ. ਹਰਬੰਸ ਲਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।