12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਖੇੜੀ ਮਾਜਰਾ ਦੀ ਪੰਚਾਇਤ ਨੇ ਕਾਵੜ ਯਾਤਰਾ ’ਤੇ ਗਏ ਸੇਵਕਾਂ ਦਾ ਕੀਤਾ ਸਨਮਾਨ

ਫ਼ਤਹਿਗੜ੍ਹ ਸਾਹਿਬ, 11 ਅਗਸਤ (ਮਨਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਖੇੜੀ ਮਾਜਰਾ ਦੀ ਪੰਚਾਇਤ ਤੇ ਪ੍ਰਬੰਧਕਾਂ ਵਲੋਂ ਕਾਵੜ ਯਾਤਰਾ ਦੌਰਾਨ ਹਰਿਦੁਆਰ ਤੋਂ ਗੰਗਾ ਜਲ ਲੈਣ ਗਏ, ਸੇਵਕਾਂ ਦਾ ਪਿੰਡ ਪਹੁੰਚਣ ’ਤੇ ਨਿੱਘਾ ਸੁਆਗਤ ਕੀਤਾ । ਇਸ ਮੌਕੇ ਸਰਪੰਚ ਜਸਵੰਤ ਸਿੰਘ ਤੇ ਰੌਸ਼ਨ ਲਾਲ ਰੋਸ਼ਾ ਨੇ ਕਿਹਾ ਕਿ ਨਰਵਦੇਸ਼ਵਰ ਮਹਾਦੇਵ ਸ਼ਿਵ ਮੰਦਿਰ ਪਿੰਡ ਖੇੜੀ ਮਾਜਰਾ ਤੋਂ ਪੂਜਨ ਲਈ ਜੋ ਸੇਵਕ ਜਲ ਲਿਆਏ ਹਨ, ਉਹ ਬਹੁਤ ਹੀ ਭਾਗਾਂ ਵਾਲੇ ਹਨ, ਕਿਉਂਕਿ ਇਸ ਕਠਿਨ ਯਾਤਰਾ ਦੌਰਾਨ ਕਈ ਵਾਰੀ ਹਾਦਸੇ ਵੀ ਵਾਪਰ ਜਾਂਦੇ ਹਨ ਤੇ ਪਰ ਕਠਨਾਈਆਂ ਦੇ ਬਾਵਜੂਦ ਸੇਵਕ ਨੇ ਲੰਮਾ ਸਫ਼ਰ ਤੈਅ ਕੀਤਾ ਹੈ, ਜਿਸ ਦੀ ਨਗਰ ਨਿਵਾਸੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

ਅਜੀਤ ਡੈਸਕ 12-08-2026
ਫ਼ਤਹਿਗੜ੍ਹ ਸਾਹਿਬ, 11 ਅਗਸਤ (ਮਨਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਖੇੜੀ ਮਾਜਰਾ ਦੀ ਪੰਚਾਇਤ ਤੇ ਪ੍ਰਬੰਧਕਾਂ ਵਲੋਂ ਕਾਵੜ ਯਾਤਰਾ ਦੌਰਾਨ ਹਰਿਦੁਆਰ ਤੋਂ ਗੰਗਾ ਜਲ ਲੈਣ ਗਏ, ਸੇਵਕਾਂ ਦਾ ਪਿੰਡ ਪਹੁੰਚਣ ’ਤੇ ਨਿੱਘਾ ਸੁਆਗਤ ਕੀਤਾ । ਇਸ ਮੌਕੇ ਸਰਪੰਚ ਜਸਵੰਤ ਸਿੰਘ ਤੇ ਰੌਸ਼ਨ ਲਾਲ ਰੋਸ਼ਾ ਨੇ ਕਿਹਾ ਕਿ ਨਰਵਦੇਸ਼ਵਰ ਮਹਾਦੇਵ ਸ਼ਿਵ ਮੰਦਿਰ ਪਿੰਡ ਖੇੜੀ ਮਾਜਰਾ ਤੋਂ ਪੂਜਨ ਲਈ ਜੋ ਸੇਵਕ ਜਲ ਲਿਆਏ ਹਨ, ਉਹ ਬਹੁਤ ਹੀ ਭਾਗਾਂ ਵਾਲੇ ਹਨ, ਕਿਉਂਕਿ ਇਸ ਕਠਿਨ ਯਾਤਰਾ ਦੌਰਾਨ ਕਈ ਵਾਰੀ ਹਾਦਸੇ ਵੀ ਵਾਪਰ ਜਾਂਦੇ ਹਨ ਤੇ ਪਰ ਕਠਨਾਈਆਂ ਦੇ ਬਾਵਜੂਦ ਸੇਵਕ ਨੇ ਲੰਮਾ ਸਫ਼ਰ ਤੈਅ ਕੀਤਾ ਹੈ, ਜਿਸ ਦੀ ਨਗਰ ਨਿਵਾਸੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਪਿੰਡ ਦੀ ਪੰਚਾਇਤ ਵਲੋਂ ਸੇਵਕ ਈਸ਼ਵਰ ਸ਼ਰਮਾ, ਗਗਨਦੀਪ, ਮਨੀਸ਼ ਸ਼ਰਮਾ, ਜਸ਼ਨ, ਕੇਸ਼ਵ, ਨੇਸ਼ਵ ਤੇ ਸ਼ੁਭਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ’ਤੇ ਨੰਬਰਦਾਰ ਭੁਪਿੰਦਰਪਾਲ ਸਿੰਘ, ਸੇਵਾਦਾਰ ਬਨਾਰਸੀ ਦਾਸ, ਸੁਸ਼ੀਲ ਕੁਮਾਰ, ਬਲਵਿੰਦਰ ਸਿੰਘ, ਅਨਵਰ ਖ਼ਾਨ ਤੇ ਮਲਕੀਤ ਸਿੰਘ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਰਲਡ ਯੂਨੀਵਰਸਿਟੀ ਦੇ ਸਮਰਜੋਤ ਸਿੰਘ ਦੀ ਅੰਡਰ 21 ਵਿਸ਼ਵ ਕੋਰਫਬਾਲ ਚੈਂਪੀਅਨਸ਼ਿਪ ਲਈ ਚੋਣ ਅਗਲੀ ਖ਼ਬਰ ਖੇਡ ਸਟੇਡੀਅਮ ਸਰਹਿੰਦ ਅਤੇ ਉਸ ਦੇ ਆਲ਼ੇ ਦੁਆਲੇ 500 ਮੀਟਰ ਏਰੀਏ ’ਚ ਡਰੋਨ ਕੈਮਰੇ ਚਲਾਉਣ ’ਤੇ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।