05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਕਲਸ਼ ਯਾਤਰਾ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸ਼ਾਹ-ਕੁਲਦੀਪ ਸਿੰਘ ਸਿੱਧੂਪੁਰ

ਖਮਾਣੋਂ, 4 ਅਗਸਤ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾਂ ਦੇ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਜਪਾ ਵਲੋਂ ਗੁਰੂ ਕੀ ਨਗਰੀ ਕਾਸ਼ੀ ਤੋਂ ਕਲਸ਼ ਯਾਤਰਾ ਆਰੰਭ ਕੀਤੀ ਗਈ ਹੈ, ਜਿਸ ਦੌਰਾਨ ਪੰਜਾਬ ਭਰ ਵਿਚ ਵੀ ਕਲਸ਼ ਯਾਤਰਾ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਹ ਯਾਤਰਾ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਇਹ ਯਾਤਰਾ ਕੁਲਦੀਪ ਸਿੰਘ ਸਿੱਧੂਪੁਰ ਦੇ ਦਫ਼ਤਰ ਤੋਂ ਸ਼ੁਰੂ ਕੀਤੀ ਗਈ ਤੇ ਇਹ ਯਾਤਰਾ ਬਸੀ ਪਠਾਣਾਂ ਸ਼ਹਿਰ ਤੋਂ ਹੁੰਦੀ ਹੋਈ ਪਿੰਡ ਬਹਿਰਾਮਪੁਰ, ਭੂਚੀ, ਗੰਢੂਆਂ ਕਲਾਂ, ਖੰਟ, ਮਾਨਪੁਰ, ਸੰਘੋਲ ਤੋਂ ਹੋ ਕੇ ਪਿੰਡ ਗੱਗੜਵਾਲ ਪਹੁੰਚ ਕੇ ਸਮਾਪਤ ਹੋਈ।

ਅਜੀਤ ਡੈਸਕ 05-08-2026
ਖਮਾਣੋਂ, 4 ਅਗਸਤ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਹਲਕਾ ਬਸੀ ਪਠਾਣਾਂ ਦੇ ਆਗੂ ਕੁਲਦੀਪ ਸਿੰਘ ਸਿੱਧੂਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਾਜਪਾ ਵਲੋਂ ਗੁਰੂ ਕੀ ਨਗਰੀ ਕਾਸ਼ੀ ਤੋਂ ਕਲਸ਼ ਯਾਤਰਾ ਆਰੰਭ ਕੀਤੀ ਗਈ ਹੈ, ਜਿਸ ਦੌਰਾਨ ਪੰਜਾਬ ਭਰ ਵਿਚ ਵੀ ਕਲਸ਼ ਯਾਤਰਾ ਦੇ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਇਹ ਯਾਤਰਾ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਗਈ ਹੈ। ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਇਹ ਯਾਤਰਾ ਕੁਲਦੀਪ ਸਿੰਘ ਸਿੱਧੂਪੁਰ ਦੇ ਦਫ਼ਤਰ ਤੋਂ ਸ਼ੁਰੂ ਕੀਤੀ ਗਈ ਤੇ ਇਹ ਯਾਤਰਾ ਬਸੀ ਪਠਾਣਾਂ ਸ਼ਹਿਰ ਤੋਂ ਹੁੰਦੀ ਹੋਈ ਪਿੰਡ ਬਹਿਰਾਮਪੁਰ, ਭੂਚੀ, ਗੰਢੂਆਂ ਕਲਾਂ, ਖੰਟ, ਮਾਨਪੁਰ, ਸੰਘੋਲ ਤੋਂ ਹੋ ਕੇ ਪਿੰਡ ਗੱਗੜਵਾਲ ਪਹੁੰਚ ਕੇ ਸਮਾਪਤ ਹੋਈ। ਸਿੱਧੂਪੁਰ ਨੇ ਦੱਸਿਆ ਕਿ ਹਲਕੇ ਦੇ ਤਕਰੀਬਨ ਸਾਰੇ ਪਿੰਡਾਂ ਵਿਚ ਇਸ ਯਾਤਰਾ ਨੂੰ ਕੱਢਿਆ ਜਾਵੇਗਾ ਤੇ ਸੰਗਤਾਂ ਨੂੰ ਪਵਿੱਤਰ ਕਲਸ਼ਾਂ ਦੀ ਦਰਸ਼ਨ ਕਰਵਾਏ ਜਾਣਗੇ। ਇਸ ਮੌਕੇ ਪ੍ਰਕਾਸ਼ ਗੌਤਮ ਬਸੀ ਪਠਾਣਾਂ, ਮੰਡਲ ਪ੍ਰਧਾਨ ਸੰਘੋਲ ਸ਼ਾਮ ਲਾਲ ਨਰੂਲਾ, ਮੰਡਲ ਪ੍ਰਧਾਨ ਖਮਾਣੋਂ ਦੀਪਕ ਕੁਮਾਰ ਰਾਜੂ, ਮੰਡਲ ਚੁੰਨੀ ਕਲਾਂ ਤੋਂ ਸੁਖਦੀਪ ਸਿੰਘ, ਛੱਜੂ ਸਿੰਘ, ਵਿਨੋਦ ਕੁਮਾਰ ਰਾਣਾ, ਸੰਯਮ ਪਾਠਕ, ਅਰੁਣ ਰਾਣਾ, ਗੁਰਮੇਰ ਸਿੰਘ ਭੰਗੂ ਹਵਾਰਾ ਕਲਾਂ, ਗੁਰਚਰਨ ਸਿੰਘ ਰਾਏਪੁਰ, ਪਰਮਜੀਤ ਕੌਰ ਸੰਘੋਲ, ਤਰੁਣ ਸੇਠੀ ਜਨਰਲ ਸਕੱਤਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਦੇ ਆਗੂ ਤੇ ਸੰਗਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਗ੍ਰਾਮ ਪੰਚਾਇਤ ਅੰਨੀਆਂ ਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੂੰ ਮਿਲੀ ਮੁਫ਼ਤ ਵੈਨ ਸਹੂਲਤ ਗਰਮੀ, ਸਰਦੀ ਤੇ ਬ... ਅਗਲੀ ਖ਼ਬਰ ਪੱਤੇ ਫਾਊਂਡੇਸ਼ਨ ਨੇ ਵਣ ਮਹਾਂਉਤਸਵ ਤਹਿਤ ਤੁਲਸੀ ਦੇ ਪੌਦੇ ਵੰਡਣ ਦਾ ਲੰਗਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।