05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੋਬਿੰਦਗੜ੍ਹ ਪਬਲਿਕ ਕਾਲਜ ਵਿਚ ਫੈਕਲਟੀ ਵਿਕਾਸ ਲਈ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ

ਮੰਡੀ ਗੋਬਿੰਦਗੜ੍ਹ, 4 ਅਗਸਤ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਅਧਿਆਪਕਾਂ ਦੀਆਂ ਪੇਸ਼ੇਵਾਰ ਯੋਗਤਾਵਾਂ ਨੂੰ ਨਿਖਾਰਨ ਤੇ ਤਕਨਾਲੋਜੀ-ਆਧਾਰਿਤ ਅਧਿਆਪਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਵਿਚ ਦੋ ਸਰੋਤ ਵਿਅਕਤੀਆਂ ਅੰਮ੍ਰਿਤਪਾਲ ਸਿੰਘ ਪਨੇਸਰ ਤੇ ਪ੍ਰੋ.

ਅਜੀਤ ਡੈਸਕ 05-08-2026
ਮੰਡੀ ਗੋਬਿੰਦਗੜ੍ਹ, 4 ਅਗਸਤ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਕਾਲਜ ਵਿਖੇ ਅਧਿਆਪਕਾਂ ਦੀਆਂ ਪੇਸ਼ੇਵਾਰ ਯੋਗਤਾਵਾਂ ਨੂੰ ਨਿਖਾਰਨ ਤੇ ਤਕਨਾਲੋਜੀ-ਆਧਾਰਿਤ ਅਧਿਆਪਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਵਿਚ ਦੋ ਸਰੋਤ ਵਿਅਕਤੀਆਂ ਅੰਮ੍ਰਿਤਪਾਲ ਸਿੰਘ ਪਨੇਸਰ ਤੇ ਪ੍ਰੋ. ਨਰਿੰਦਰ ਪਾਲ ਸਿੰਘ ਨੇ ਉੱਚ ਸਿੱਖਿਆ ਤੇ ਫੈਕਲਟੀ ਵਿਕਾਸ ਨਾਲ ਸੰਬੰਧਿਤ ਆਧੁਨਿਕ ਵਿਸ਼ਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਮਿਊਨੀਕੇਸ਼ਨ ਸਕਿਲਜ਼, ਆਈ. ਈ. ਐਲ. ਟੀ. ਐਸ. ਟਰੇਨਰ ਸਰਟੀਫਿਕੇਸ਼ਨ ਤੇ ਉੱਚ ਪੱਧਰੀ ਅੰਗਰੇਜ਼ੀ ਵਿਆਕਰਨ, ਆਫ਼ਿਸ ਆਟੋਮੇਸ਼ਨ ਵਰਗੇ ਉਦਯੋਗ-ਸੰਬੰਧੀ ਸਰਟੀਫਿਕੇਟ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਦੂਜੇ ਤਕਨੀਕੀ ਸੈਸ਼ਨ ਵਿਚ ਪ੍ਰੋ. ਨਰਿੰਦਰ ਪਾਲ ਸਿੰਘ ਸਹਾਇਕ ਪ੍ਰੋਫੈਸਰ ਨੇ ਸਿੱਖਿਆ ਦੇ ਖੇਤਰ ਵਿਚ ਕ੍ਰਿਤ੍ਰਿਮ ਬੁੱਧੀਮਤਾ ਦੀ ਭੂਮਿਕਾ ਵਿਸ਼ੇ ’ਤੇ ਵਿਸਤਰਿਤ ਪ੍ਰਸਤੁਤੀ ਦਿੱਤੀ। ਉਨ੍ਹਾਂ ਦੱਸਿਆ ਕਿ ਏ. ਆਈ. ਅਧਿਆਪਨ, ਸਿੱਖਣ, ਮੁਲਾਂਕਣ, ਖੋਜ ਤੇ ਅਕਾਦਮਿਕ ਪ੍ਰਸ਼ਾਸਨ ਵਿਚ ਮਹੱਤਵਪੂਰਨ ਬਦਲਾਅ ਲਿਆ ਰਹੀ ਹੈ। ਉਨ੍ਹਾਂ ਨੇ ਪਾਠ ਯੋਜਨਾ ਤਿਆਰ ਕਰਨ, ਅਧਿਐਨ ਸਮਗਰੀ ਬਣਾਉਣ, ਵਿਅਕਤੀਗਤ ਸਿੱਖਣ, ਸਵੈਚਾਲਿਤ ਮੁਲਾਂਕਣ, ਖੋਜ ਸਹਾਇਤਾ ਤੇ ਡਾਟਾ-ਆਧਾਰਿਤ ਫ਼ੈਸਲੇ ਲੈਣ ਲਈ ਏ. ਆਈ. ਟੂਲਜ਼ ਦੀ ਪ੍ਰਭਾਵਸ਼ਾਲੀ ਵਰਤੋਂ ਬਾਰੇ ਵੀ ਜਾਣਕਾਰੀ ਦਿੱਤੀ। ਕਾਲਜ ਦੀ ਪ੍ਰਿੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੋਵੇਂ ਸਰੋਤ ਵਿਅਕਤੀਆਂ ਦੇ ਕੀਮਤੀ ਯੋਗਦਾਨ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਮੈਡੀਕੇਅਰ ਟਰੱਸਟ ਦੀ ਮੀਟਿੰਗ ਅਗਲੀ ਖ਼ਬਰ ਜਾਗਰੂਕਤਾ ਗਤੀਵਿਧੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।