ਨਿਗਮ ਦੀ ਲੈਂਡ ਸ਼ਾਖਾ ਵਲੋਂ ਹਟਾਏ ਨਾਜਾਇਜ਼ ਕਬਜ਼ੇ
ਪਟਿਆਲਾ, 1 ਅਗਸਤ (ਅਮਰਬੀਰ ਸਿੰਘ ਆਲੂਵਾਲੀਆ)-ਸਰਹੰਦ ਰੋਡ ਉੱਪਰ ਸਥਿਤ ਕਈ ਸਾਲਾਂ ਤੋਂ ਕੀਤੇ ਗਏ ਕਬਜ਼ਿਆਂ ਨੂੰ ਅੱਜ ਨਗਰ ਨਿਗਮ ਦੀ ਲੈਂਡਸ਼ਾਖਾ ਵਲੋਂ ਹਟਾਇਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਇਹ ਰਸਤਾ ਜਿਸ ਉੱਪਰ ਕਬਜ਼ੇ ਕੀਤੇ ਗਏ ਸਨ, ਇਲਾਕਾ ਵਾਸੀਆਂ ਦੀ ਸ਼ਿਕਾਇਤ ਦੇ ਉੱਪਰ ਹਟਾਏ ਗਏ ਹਨ ਕਿਉਂਕਿ ਇਸ ਸੜਕ ਦੇ ਉੱਪਰ ਲੋਕਾਂ ਦਾ ਨਾਲ ਲੱਗਦੀਆਂ ਕਾਲੋਨੀਆਂ ’ਚ ਆਣਾ ਜਾਣਾ ਦੁਬਰ ਹੋਇਆ ਪਿਆ ਸੀ।
ਅਜੀਤ ਡੈਸਕ
02-08-2026