02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਭੋਗ ’ਤੇ ਵਿਸ਼ੇਸ-ਸਵ. ਦਰਸ਼ਨ ਸਿੰਘ ਗਿੱਲ

ਫ਼ਤਹਿਗੜ੍ਹ ਸਾਹਿਬ-ਸਵ. ਦਰਸ਼ਨ ਸਿੰਘ ਗਿੱਲ ਦਾ ਜਨਮ 21 ਜੁਲਾਈ 1942 ਨੂੰ ਪਿੰਡ ਜੰਡਾਲੀ ਵਿਖੇ ਪਿਤਾ ਬਖਤੌਰ ਸਿੰਘ ਦੇ ਘਰ ਮਾਤਾ ਬਚਿੱਤਰ ਕੌਰ ਦੀ ਕੁੱਖੋਂ ਹੋਇਆ, ਆਪ ਨੇ ਮੁੱਢਲੀ ਵਿੱਦਿਆ ਪਿੰਡ ਜਰਗ ਦੇ ਸਕੂਲ ਤੋਂ ਹਾਸਿਲ ਕੀਤੀ ਤੇ ਉਚੇਰੀ ਵਿੱਦਿਆ ਰਿਪੁਦਮਨ ਕਾਲਜ, ਨਾਭਾ ਤੋਂ ਹਾਸਿਲ ਕਰਕੇ ਆਪਣੀ ਬੀ.

ਸਵ. ਦਰਸ਼ਨ ਸਿੰਘ ਗਿੱਲ 02-08-2026
ਫ਼ਤਹਿਗੜ੍ਹ ਸਾਹਿਬ-ਸਵ. ਦਰਸ਼ਨ ਸਿੰਘ ਗਿੱਲ ਦਾ ਜਨਮ 21 ਜੁਲਾਈ 1942 ਨੂੰ ਪਿੰਡ ਜੰਡਾਲੀ ਵਿਖੇ ਪਿਤਾ ਬਖਤੌਰ ਸਿੰਘ ਦੇ ਘਰ ਮਾਤਾ ਬਚਿੱਤਰ ਕੌਰ ਦੀ ਕੁੱਖੋਂ ਹੋਇਆ, ਆਪ ਨੇ ਮੁੱਢਲੀ ਵਿੱਦਿਆ ਪਿੰਡ ਜਰਗ ਦੇ ਸਕੂਲ ਤੋਂ ਹਾਸਿਲ ਕੀਤੀ ਤੇ ਉਚੇਰੀ ਵਿੱਦਿਆ ਰਿਪੁਦਮਨ ਕਾਲਜ, ਨਾਭਾ ਤੋਂ ਹਾਸਿਲ ਕਰਕੇ ਆਪਣੀ ਬੀ. ਏ. ਦੀ ਡਿਗਰੀ ਪੂਰੀ ਕੀਤੀ। ਆਪ ਦਾ ਵਿਆਹ ਬਿਰਧਨੋ ਵਿਖੇ ਸਰੂਪ ਸਿੰਘ ਸਰਾਓ ਤੇ ਮਾਤਾ ਇੰਦਰ ਕੌਰ ਦੀ ਧੀ ਸੁਖਦੇਵ ਕੌਰ ਨਾਲ ਹੋਇਆ। ਵਿਆਹ ਉਪਰੰਤ ਆਪ ਦੇ ਘਰ ਦੋ ਪੁੱਤਰਾਂ ਅਤੇ ਇਕ ਧੀ ਨੇ ਜਨਮ ਲਿਆ। ਨੌਕਰੀ ਦੀ ਪਹਿਲੀ ਸ਼ੁਰੂਆਤ ਜ਼ਿਲ੍ਹਾ ਬਠਿੰਡਾ ਦੇ ਬਰੇਟਾ ਵਿਖੇ ਮਲੇਰੀਆ ਵਰਕਰ ਵਜੋਂ ਕੀਤੀ। ਇਸ ਤੋਂ ਬਾਅਦ ਸਿਹਤ ਵਿਭਾਗ ਵਿਚ ਸਰਕਾਰੀ ਹਸਪਤਾਲ, ਪੱਖੋਵਾਲ ਵਿਖੇ ਕੰਪਿਊਟਰ ਦੀ ਪੋਸਟ (ਡਾਟਾ ਐਂਟਰੀ ਕਲਰਕ) ’ਤੇ ਨਿਯੁਕਤ ਹੋਏ। ਆਪ ਦੀ ਤਰੱਕੀ ਬਤੌਰ ਸਟੈਟਿਸਟਿਕਲ ਅਸਿਸਟੈਂਟ (ਜਨਮ ਤੇ ਮੌਤ ਵਿਭਾਗ), ਲੁਧਿਆਣਾ ਵਿਖੇ ਹੋਈ। ਸੰਨ 2000 ਵਿਚ ਆਪ ਸੀ. ਐਮ. ਓ. ਦਫ਼ਤਰ ਫ਼ਤਹਿਗੜ੍ਹ ਸਾਹਿਬ ਬਤੌਰ ਸੁਪਰਡੈਂਟ ਵਜੋਂ ਸੇਵਾ ਮੁਕਤ ਹੋਏ। ਆਪ 20 08-2013 ਵਿਚ ਪਿੰਡ ਜੰਡਾਲੀ ਦੇ ਸਰਪੰਚ ਚੁਣੇ ਗਏ ਤੇ ਸ਼ਾਨਦਾਰ ਸੇਵਾਵਾਂ ਨਿਭਾਈਆਂ। ਆਪ ਦੇ ਵੱਡੇ ਪੁੱਤਰ ਜਗਵੰਤ ਸਿੰਘ ਜੋ ਪੰਜਾਬ ਸਿੱਖਿਆ ਵਿਭਾਗ ਤੋਂ ਰਿਟਾਇਰਡ ਅਧਿਆਪਕ ਹਨ ਅਤੇ ਛੋਟੇ ਪੁੱਤਰ ਰਾਜਵੰਤ ਸਿੰਘ ਪੰਜਾਬ ਪੁਲਿਸ ਵਿਚ ਬਤੌਰ ਐਸ. ਐਚ. ਓ (ਸਰਹਿੰਦ) ਸੇਵਾ ਨਿਭਾਅ ਰਹੇ ਹਨ। ਆਪ ਦੀ ਪੁੱਤਰੀ ਵੀ ਸਮਾਜ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵਿਚ ਸੇਵਾ ਨਿਭਾਅ ਰਹੇ ਹਨ। ਪਿਛਲੇ ਦਿਨੀਂ 27 ਜੁਲਾਈ ਨੂੰ ਆਪ ਪੂਰੇ 84 ਸਾਲ ਦੀ ਉਮਰ ਭੋਗਣ ਉਪਰੰਤ ਅਕਾਲ ਚਲਾਣਾ ਕਰ ਗਏ। ਸਵ. ਦਰਸ਼ਨ ਸਿੰਘ ਗਿੱਲ ਦੀ ਨਮਿਤ ਅੰਤਿਮ ਅਰਦਾਸ 2 ਅਗਸਤ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਨਿੰਮਸਰ ਸਾਹਿਬ, ਪਿੰਡ ਜੰਡਾਲੀ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗੀ। - ਮਨਪ੍ਰੀਤ ਸਿੰਘ
ਪਿਛਲੀ ਖ਼ਬਰ ਸਰਪੰਚ ਧਰਮਗੜ੍ਹ ਨੇ ਥਾਣਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਗੁੱਡ ਮੌਰਨਿੰਗ ਕਲੱਬ ਦਾ ਸਾਲਾਨਾ ਜਨਰਲ ਇਜਲਾਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।