10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਤਾਂਜਲੀ ਯੋਗ ਸੰਮਤੀ ਬਸੀ ਪਠਾਣਾਂ ਨੇ ਲਾਫ਼ਟਰ ਯੋਗ ਕਲਾਸ ਤਹਿਤ ਯੋਗ ਕਰਵਾਇਆ

ਅਜੀਤ ਡੈਸਕ 29-07-2026
ਬਸੀ ਪਠਾਣਾਂ, 28 ਜੁਲਾਈ (ਰਾਜਿੰਦਰ ਸ਼ਰਮਾ)-ਪਤਾਂਜਲੀ ਯੋਗ ਸੰਮਤੀ ਬਸੀ ਪਠਾਣਾਂ ਵਲੋਂ ਸ੍ਰੀ ਰਾਮ ਮੰਦਰ ਵਿਖੇ ਯੋਗ ਗੁਰੂ ਬਖਸ਼ੀਸ਼ ਸਿੰਘ ਮਠਾੜੂ ਤੇ ਉਨ੍ਹਾਂ ਦੀ ਟੀਮ ਵਲੋਂ ਗੀਤ ਸੰਗੀਤ ਨਾਲ ਲਾਫ਼ਟਰ ਯੋਗ ਕਲਾਸ ਤਹਿਤ ਯੋਗ ਅਭਿਆਸ ਕਰਵਾਇਆ। ਇਸ ਮੌਕੇ ਯੋਗ ਗੁਰੂ ਬਖਸ਼ੀਸ਼ ਸਿੰਘ ਵਲੋਂ ਕਲਾਸ ’ਚ ਹਾਜ਼ਰ ਮਹਿਲਾਵਾਂ ਤੇ ਪੁਰਸ਼ਾਂ ਨੂੰ ਹਾਸਿਆਂ ਦੀ ਪਟਾਰੀ ਤਹਿਤ ਗੱਬਰ ਹਾਸਾ, ਬੇਬੀ ਹਾਸਾ, ਘੁੱਲੇ ਸ਼ਾਹ ਹਾਸਾ, ਸਾਈਕਲ ਪੈਂਚਰ ਹਾਸਾ, ਬਾਘਾ ਹਾਸਾ, ਤਹਿਤ ਜਿੱਥੇ ਲਾਫ਼ਟਰ ਕਲਾਸ ’ਚ ਲੋਕਾਂ ਦਾ ਮਨੋਰੰਜਨ ਕੀਤਾ ਉਥੇ ਹੀ ਪ੍ਰਾਣਾਯਾਮ, ਸੂਖਮ ਵਿਆਯਾਮ ਅਤੇ ਲਾਫਟਰ ਯੋਗ ਦੀਆਂ ਵੱਖ-ਵੱਖ ਕਿਰਿਆਵਾਂ ਕਰਵਾਈਆਂ। ਸੰਮਤੀ ਦੇ ਆਗੂਆਂ ਨੇ ਕਿਹਾ ਕਿ ਨਿਯਮਿਤ ਯੋਗ ਅਤੇ ਲਾਫ਼ਟਰ ਯੋਗ ਨਾਲ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਤਣਾਅ ਵੀ ਘੱਟ ਹੁੰਦਾ ਹੈ ਅਤੇ ਵਿਅਕਤੀ ਦਾ ਆਤਮਵਿਸ਼ਵਾਸ ਵਧਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਯੋਗ ਨੂੰ ਅਪਣਾਉਣ ਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਕਦਮ ਵਧਾਉਣ। ਇਸ ਮੌਕੇ ਸੰਮਤੀ ਦੇ ਅਹੁਦੇਦਾਰਾਂ ’ਚ ਸ਼ਾਮਿਲ ਪ੍ਰਧਾਨ ਸੁਰਜੀਤ ਸਿੰਗਲਾ, ਫੈਡਰੇਸ਼ਨ ਆਫ਼ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ, ਸੰਤ ਨਾਮਦੇਵ ਕੰਨਿਆ ਮਹਾਂ ਵਿਦਿਆਲਿਆ ਕਾਲਜ ਦੇ ਚੇਅਰਮੈਨ ਸੁਨੀਲ ਖੁੱਲਰ, ਮਾਰੂਤ ਮਲਹੋਤਰਾ, ਪ੍ਰੀਤਮ ਰਬੜ੍ਹ, ਓਮ ਪ੍ਰਕਾਸ਼ ਗੌਤਮ, ਪੰਡਿਤ ਸੇਵਕ ਰਾਮ, ਹੇਮਿੰਦਰ ਦਲਾਲ, ਚਰਨਦਾਸ ਚੰਨੀ, ਐਡ. ਅੰਕੁਸ਼ ਖੱਤਰੀ, ਰਾਜ ਕੁਮਾਰ ਚਾਨਣ, ਇਸਮੀਤ ਸੋਹਲ, ਰਾਮ ਕ੍ਰਿਸ਼ਨ ਚੁੱਘ, ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ’ਚ ਯੋਗ ਪ੍ਰੇਮੀਆਂ ਨੇ ਭਾਗ ਲਿਆ।
ਪਿਛਲੀ ਖ਼ਬਰ ਫਾਰਮੇਸੀ ਅਫਸਰ ਭਰਤੀ ਪ੍ਰੀਖਿਆ ਪੇਪਰ ਲੀਕ, ਭਾਜਪਾ ਵਲੋਂ ਸਿਹਤ ਮੰਤਰੀ ਦੇ ਤੁਰੰਤ ਅਸਤੀਫੇ ਦੀ ਮੰਗ-ਭੰਗੂ ਅਗਲੀ ਖ਼ਬਰ ਅਧੂਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇਗਾ-ਪ੍ਰਧਾਨ ਆਸ਼ਾ ਰਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।