ਫ਼ਤਹਿਗੜ੍ਹ ਸਾਹਿਬ, 28 ਜੁਲਾਈ (ਬਲਜਿੰਦਰ ਸਿੰਘ)-ਕਰਮਚਾਰੀ ਦਲ ਭਗੜਾਣਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਮੁਲਾਜ਼ਮਾਂ ਵਲੋਂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਨਵੇਂ ਆਏ ਐਕਸੀਅਨ ਇੰਜੀ. ਵਿਸ਼ਾਲ ਪੁਰੀ ਦਾ ਅਹੁਦਾ ਸੰਭਾਲਣ ’ਤੇ ਨਿੱਘਾ ਸਵਾਗਤ ਕੀਤਾ। ਉਹ ਮੁਹਾਲੀ ਤੋਂ ਬਦਲ ਕੇ ਇੱਥੇ ਆਏ ਹਨ। ਦਲ ਦੇ ਸਟੇਟ ਅਹੁਦੇਦਾਰ ਅਸ਼ੋਕ ਕੁਮਾਰ ਸੰਘੋਲ ਨੇ ਐਕਸੀਅਨ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਰਮਚਾਰੀਆਂ ਵਲੋਂ ਹਰ ਲੋੜੀਂਦਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਕਰਮਚਾਰੀ ਦਲ ਦੇ ਆਗੂਆਂ ਵਲੋਂ ਐਕਸੀਅਨ ਇੰਜੀ. ਵਿਸ਼ਾਲ ਪੁਰੀ ਦਾ ਵਿਸ਼ੇਸ਼ ਸਨਮਾਨ ਕਰਕੇ ਵਧਾਈ ਦਿੱਤੀ ਗਈ। ਇਸ ਮੌਕੇ ਇੰਜੀ. ਸਤਨਾਮ ਸਿੰਘ ਮੱਟੂ ਉੱਪ ਮੰਡਲ ਇੰਜੀਨੀਅਰ ਖੇੜਾ, ਲਖਵਿੰਦਰ ਸਿੰਘ ਜੇ. ਈ., ਰਣਧੀਰ ਸਿੰਘ ਮੈੜਾਂ ਮੁਲਾਜ਼ਮ ਆਗੂ, ਜਗਤਾਰ ਸਿੰਘ ਬਡਾਲੀ ਆਲਾ ਸਿੰਘ, ਅਮਨਦੀਪ ਸਿੰਘ ਵੀ ਹਾਜ਼ਰ ਸਨ।