03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋਂ ਦੀ ਸਰਬਸੰਮਤੀ ਨਾਲ ਚੋਣ ਬਹਾਦਰ ਸਿੰਘ ਖਮਾਣੋਂ ਪ੍ਰਧਾਨ ਤੇ ਕਸ਼ਮੀਰ ਸਿੰਘ ਰੱਤੋ ਜਨਰਲ ਸਕੱਤਰ ਚੁਣੇ ਗਏ

ਅਜੀਤ ਡੈਸਕ 26-07-2026
ਖਮਾਣੋਂ, 25 ਜੁਲਾਈ (ਜੋਗਿੰਦਰ ਪਾਲ)-ਉਸਾਰੀ ਨਾਲ ਸੰਬੰਧਿਤ ਮਿਸਤਰੀਆਂ, ਮਜ਼ਦੂਰਾਂ ਦੀ ਮੀਟਿੰਗ ਬਲਵਿੰਦਰ ਸਿੰਘ ਭੈਰੋਂਮਾਜਰਾ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਵਿਖੇ ਹੋਈ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਇਫਟੂ ਦੇ ਆਗੂ ਮਲਾਗਰ ਖਮਾਣੋਂ ਨੇ ਦੱਸਿਆ ਕਿ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋਂ ਸੰਬੰਧਿਤ (ਇਫਟੂ) ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ, ਜਿਸ ’ਚ ਪ੍ਰਧਾਨ ਬਹਾਦਰ ਸਿੰਘ ਖਮਾਣੋਂ, ਸੀਨੀਅਰ ਮੀਤ ਪ੍ਰਧਾਨ ਗੁਰਜੰਟ ਸਿੰਘ ਬਦੇਸ਼ ਕਲਾਂ, ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ, ਮੀਤ ਪ੍ਰਧਾਨ ਅਜੈਬ ਸਿੰਘ ਸਿੱਧੂਪੁਰ, ਜਨਰਲ ਸਕੱਤਰ ਕਸ਼ਮੀਰ ਸਿੰਘ ਰੱਤੋਂ, ਖ਼ਜ਼ਾਨਚੀ ਰਜਿੰਦਰ ਕੁਮਾਰ, ਸਹਾਇਕ ਸਕੱਤਰ ਹਰਿੰਦਰਜੀਤ ਸਿੰਘ, ਸਹਾਇਕ ਸਕੱਤਰ ਨਿਰਮਲ ਖ਼ਾਨ ਸਿੱਧੂਪੁਰ, ਪ੍ਰਚਾਰ ਸਕੱਤਰ ਗੁਰਮੇਲ ਸਿੰਘ, ਮੁੱਖ ਸਲਾਹਕਾਰ ਮਲਾਗਰ ਖਮਾਣੋਂ, ਸਲਾਹਕਾਰ ਹਰਪ੍ਰੀਤ ਸਿੰਘ, ਸਲਾਹਕਾਰ ਸੁਖਰਾਮ ਕਾਲੇਵਾਲ, ਕਾਰਜਕਾਰੀ ਮੈਂਬਰ ਲਖਵਿੰਦਰ ਸਿੰਘ ਗੱਗੜਵਾਲ ਨੂੰ ਚੁਣਿਆ ਗਿਆ। ਮੀਟਿੰਗ ਦੌਰਾਨ ਵਿਸ਼ੇਸ਼ ਮਤਾ ਪਾਸ ਕਰਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਗਈ ਕਿ ਲੇਬਰ ਦੀ ਰਜਿਸਟ੍ਰੇਸ਼ਨ, ਰਜਿਸਟਰੇਸ਼ਨ ਨਿਊ ਕਰਨ, ਵਜ਼ੀਫ਼ਾ ਐਕਸਗਰੇਸ਼ੀਆ ਗਰਾਂਟ, ਮੈਡੀਕਲ ਪੈਨਸ਼ਨ ਕੇਸ ਆਦਿ ਲਈ ਸੁਵਿਧਾ ਕੈਂਪ ਲਗਾਏ ਜਾਣ ਤਾਂ ਜੋ ਮਜ਼ਦੂਰਾਂ ਦੀ ਰਜਿਸਟਰੇਸ਼ਨ ਹੋ ਸਕੇ ਤੇ ਪੰਜਾਬ ਲੇਬਰ ਕੰਸਟਰਕਸ਼ਨ ਅਦਰ ਵੈਲਫੇਅਰ ਬੋਰਡ ਵਲੋਂ ਜਾਰੀ ਕੀਤੀਆਂ ਸਹੂਲਤਾਂ ਉਸਾਰੀ ਨਾਲ ਸੰਬੰਧਿਤ ਮਿਸਤਰੀਆਂ ਮਜ਼ਦੂਰਾਂ ਨੂੰ ਮਿਲ ਸਕਣ। ਮੀਟਿੰਗ ਵਿਚ ਫ਼ੈਸਲਾ ਕੀਤਾ ਕਿ ਮਜ਼ਦੂਰਾਂ ਦੀਆਂ ਮੰਗਾਂ ਤੇ ਲੇਬਰ ਚੌਕ ਬਣਾਉਣ ਲਈ ਸਥਾਨਕ ਐਸ. ਡੀ. ਐਮ. ਖਮਾਣੋਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਧਿਆਨ ਸਿੰਘ, ਅਮਰਜੀਤ ਸਿੰਘ, ਹਰਦੇਵ ਸਿੰਘ, ਸੋਹਣ ਸਿੰਘ, ਲਖਵਿੰਦਰ ਸਿੰਘ ਅਤੇ ਨਿਰਮਲ ਖ਼ਾਨ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਗਵਾਨ ਜਗਨਨਾਥ ਰੱਥ ਯਾਤਰਾ ਨੂੰ ਲੈ ਕੇ ਵਿਕਾਸ ਨਗਰ ’ਚ ਛੇਵੀਂ ਪ੍ਰਭਾਤ ਫੇਰੀ ਸ਼ਰਧਾ ਨਾਲ ਸਮਾਪਤ ਅਗਲੀ ਖ਼ਬਰ 24ਵੀਂ ਭਗਵਾਨ ਜਗਨਨਾਥ ਰੱਥ ਯਾਤਰਾ ਨੂੰ ਲੈ ਕੇ ਇਸਕਾਨ ਫੈਸਟੀਵਲ ਕਮੇਟੀ ਵਲੋਂ ਪ੍ਰੈੱਸ ਕਾਨਫ਼ਰੰਸ ਕੱਲ੍ਹ ਸ੍ਰੀ ਰਾਮ ਮੰਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।