13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜਾਬ ਰਾਜਪੂਤ ਸਮਾਜ ਵੈੱਲਫੇਅਰ ਬੋਰਡ ਦੇ ਮੈਂਬਰ ਬਣੇ ਸਤਿਆਪਾਲ ਲੋਧੀ

ਅਜੀਤ ਡੈਸਕ 18-07-2026
ਮੰਡੀ ਗੋਬਿੰਦਗੜ੍ਹ, 17 ਜੁਲਾਈ (ਰਾਜੇਸ਼ ਸ਼ਰਮਾ)-ਪੰਜਾਬ ਸਰਕਾਰ ਵਲੋਂ ਅਮਲੋਹ ਹਲਕੇ ਦੇ ਪ੍ਰਮੁੱਖ ਸਮਾਜ ਸੇਵੀ ਸਤਿਆਪਾਲ ਲੋਧੀ ਨੂੰ ਪੰਜਾਬ ਰਾਜਪੂਤ ਸਮਾਜ ਵੈੱਲਫੇਅਰ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਨੂੰ ਅਮਲੋਹ ਹਲਕੇ ਦੇ ਨਾਲ-ਨਾਲ ਰਾਜਪੂਤ ਸਮਾਜ ਲਈ ਵੀ ਇਕ ਮਹੱਤਵਪੂਰਨ ਮਾਣ-ਸਨਮਾਨ ਵਜੋਂ ਦੇਖਿਆ ਜਾ ਰਿਹਾ ਹੈ। ਖੇਤਰ ਦੇ ਲੋਕਾਂ ਤੇ ਸਮਾਜਿਕ ਆਗੂਆਂ ਨੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਸੰਬੰਧੀ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਨੂੰ ਬਣਦਾ ਮਾਣ-ਸਤਿਕਾਰ ਤੇ ਯੋਗ ਨੁਮਾਇੰਦਗੀ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਤਿਆਪਾਲ ਲੋਧੀ ਲੰਬੇ ਸਮੇਂ ਤੋਂ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕਾਰਜਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਲੋਧੀ ਆਪਣੇ ਤਜਰਬੇ ਤੇ ਸਮਰਪਣ ਨਾਲ ਬੋਰਡ ਦੀਆਂ ਜ਼ਿੰਮੇਵਾਰੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਉਣਗੇ। ਨਵ-ਨਿਯੁਕਤ ਮੈਂਬਰ ਸਤਿਆਪਾਲ ਲੋਧੀ ਨੇ ਪੰਜਾਬ ਸਰਕਾਰ ਤੇ ਵਿਧਾਇਕ ਬੜਿੰਗ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਨਿਸ਼ਠਾ ਅਤੇ ਤਨਦੇਹੀ ਨਾਲ ਨਿਭਾਉਣਗੇ।
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਸਿੰਘ ਸਭਾ ਅਮਲੋਹ ਦੀ ਕਮੇਟੀ ਵਲੋਂ ਸਰਕਾਰੀ ਸਕੂਲ ਨੂੰ ਐਲ. ਈ. ਡੀ. ਭੇਟ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ’ਚ ਨਸ਼ਾ ਤਸਕਰੀ ਰੋਕਣ ’ਚ ਸਰਕਾਰ ਨਾਕਾਮ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।