12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਸਾਈਕਲਾਂ ਤੇ ਬਿਨਾਂ ਰੁਕੇ 46 ਕਿੱਲੋਮੀਟਰ ਦਾ ਸਫ਼ਰ 2 ਘੰਟੇ 8 ਮਿੰਟ ਵਿਚ ਕੀਤਾ ਪੂਰਾ ਸਾਈਕਲ ਯਾਤਰਾ ਕਲੱਬ ਖਮਾਣੋਂ ਵਲੋਂ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਸਾਹਿਬ ਦੀ ਕੀਤੀ ਸਾਈਕਲ ਯਾਤਰਾ

ਅਜੀਤ ਡੈਸਕ 13-07-2026

 ਖਮਾਣੋਂ, 12 ਜੁਲਾਈ (ਮਨਮੋਹਣ ਸਿੰਘ ਕਲੇਰ)-ਸ਼ਹਿਰ ਤੋਂ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਸਾਹਿਬ ਨੇੜੇ ਰੋਪੜ ਦੀ ਯਾਤਰਾ, ਸਾਈਕਲ ਯਾਤਰਾ ਕਲੱਬ ਖਮਾਣੋਂ ਦੇ ਮੈਂਬਰਾਂ ਨੇ ਸਾਈਕਲਾਂ ਤੇ ਕੀਤੀ। ਜਾਣਕਾਰੀ ਦਿੰਦੇ ਹੋਏ ਬਲਵੀਰ ਸਿੰਘ ਨੇ ਦੱਸਿਆ ਕਿ ਕਲੱਬ ਦੇ ਮੈਂਬਰ ਤੜਕੇ 3 ਵਜੇ ਤੋਂ ਇਹ ਯਾਤਰਾ ਆਰੰਭ ਹੋਈ, ਜੋ ਕਿ ਵਾਇਆ ਰੋਪੜ 2 ਘੰਟੇ 8 ਮਿੰਟ ਵਿਚ ਗੁਰਦੁਆਰਾ ਛੰਨ ਬਾਬਾ ਕੁੰਮਾ ਮਾਸ਼ਕੀ ਵਿਖੇ ਪੁੱਜੇ ਜਦ ਕਿ ਇਸ ਵਿਚ ਰੋਪੜ ਤੋਂ ਸਾਈਕਲ ਕਲੱਬ ਰੋਪੜ ਦੇ ਮੈਂਬਰ ਜਸਵਿੰਦਰ ਸਿੰਘ ਰੋਪੜ ਆਪਣੇ ਸਾਥੀਆਂ ਸਮੇਤ ਸਮੇਤ ਇਸ ਯਾਤਰਾ ਵਿਚ ਸ਼ਾਮਿਲ ਰਹੇ। ਬਲਵੀਰ ਸਿੰਘ ਨੇ ਦੱਸਿਆ ਕਿ ਇਸ ਯਾਤਰਾ ਦਾ ਮੁੱਖ ਮੰਤਵ ਧਾਰਮਿਕ ਅਸਥਾਨ ਦੇ ਦਰਸ਼ਨ ਕਰਨਾ ਤੇ ਮੋਟਰਸਾਈਕਲ ਕਾਰ ਛੱਡ ਕੇ ਸਾਈਕਲਾਂ ’ਤੇ ਸਫ਼ਰ ਕਰਕੇ ਪ੍ਰਦੂਸ਼ਣ ਘਟਾਉਣਾ ਦੇ ਨਾਲ ਨਰੋਈ ਤੰਦਰੁਸਤ ਸਿਹਤ ਬਣਾਉਣਾ ਹੈ। ਸਾਈਕਲ ਯਾਤਰਾ ਵਿਚ ਸਤਨਾਮ ਸਿੰਘ ਇੰਸਪੈਕਟਰ, ਨਵਇੰਦਰ ਸਿੰਘ ਖਮਾਣੋਂ, ਜੋਤ ਖਮਾਣੋਂ, ਜਸਵਿੰਦਰ ਸਿੰਘ ਰੋਪੜ ਸਾਥੀਆਂ ਸਮੇਤ ਸ਼ਾਮਿਲ ਹੋਏ।

ਪਿਛਲੀ ਖ਼ਬਰ ਸਰਕਾਰ ਦੀਆਂ ਕਿਸਾਨ ਤੇ ਲੋਕ ਵਿਰੋਧੀ ਨੀਤੀਆਂ ਨੂੰ ਲੋਕ ਲਾਗੂ ਨਹੀਂ ਹੋਣ ਦੇਣਗੇ-ਅਮਨਦੀਪ ਕੌਰ ਢੋਲੇਵਾਲ ਅਗਲੀ ਖ਼ਬਰ ਜ਼ਿਲ੍ਹੇ ਵਿਚ ਇਨੁਮੀਰੇਸ਼ਨ ਫਾਰਮਾਂ ਦੀ ਡਿਜੀਟਾਇਜੇਸ਼ਨ ਦਾ ਕੰਮ ਕਰੀਬ 61 ਫ਼ੀਸਦੀ ਤੋਂ ਵੱਧ ਮੁਕੰਮਲ-ਜ਼ਿਲ੍ਹਾ ਚੋਣ ਅਫ਼ਸਰ ਐਸ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।