13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਮਨੁੱਖੀ ਅਧਿਕਾਰ ਮੰਚ ਵਲੋਂ ਡਾ. ਨਰੇਸ਼ ਚੌਹਾਨ ਕੌਮੀ ਚੇਅਰਮੈਨ ਨਿਯੁਕਤ

ਅਜੀਤ ਡੈਸਕ 13-07-2026

 ਖਮਾਣੋਂ, 12 ਜੁਲਾਈ (ਜੋਗਿੰਦਰ ਪਾਲ)-ਮਨੁੱਖੀ ਅਧਿਕਾਰ ਮੰਚ ਦੀ ਸਮੁੱਚੀ ਟੀਮ ਵਲੋਂ ਖਮਾਣੋਂ ਵਿਖੇ ਇਕ ਸਮਾਗਮ ਕਰਵਾਇਆ, ਜਿਸ ਵਿਚ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ, ਕੌਮੀ ਚੇਅਰਮੈਨ ਸਲਾਹਕਾਰ ਕਮੇਟੀ ਹੁਸਨ ਲਾਲ ਸੋਹਨ, ਰਜਿੰਦਰ ਪਾਲ ਟੰਡਨ ਉਪ ਚੇਅਰਮੈਨ ਆਰ. ਟੀ. ਆਈ. ਪੰਜਾਬ ਜਤਿੰਦਰਪਾਲ ਸਿੰਘ ਚੀਫ਼ ਮੀਡੀਆ ਕੰਟਰੋਲਰ ਪੰਜਾਬ, ਹਰਭਜਨ ਸਿੰਘ ਜੱਲੋਵਾਲ ਕੌਮੀ ਸਕੱਤਰ, ਕ੍ਰਿਸ਼ਨ ਰਾਵਤ ਪ੍ਰਧਾਨ ਤਾਮਿਲਨਾਡੂ, ਅਮਰੀਕ ਸਿੰਘ ਪੁਆਰ ਮੀਤ ਪ੍ਰਧਾਨ ਪੰਜਾਬ ਤੇ ਬਲਜੀਤ ਸਿੰਘ ਚੁੰਨੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਸੰਸਥਾ ਵਲੋਂ ਡਾ. ਨਰੇਸ਼ ਕੁਮਾਰ ਚੌਹਾਨ ਨੂੰ ਕੌਮੀ ਚੇਅਰਮੈਨ ਨਿਯੁਕਤ ਕਰਕੇ ਨਿਯੁਕਤੀ ਪੱਤਰ ਦਿੱਤਾ ਗਿਆ। ਡਾ. ਜਸਵੰਤ ਸਿੰਘ ਖੇੜਾ ਨੇ ਕਿਹਾ ਕਿ ਸਮਾਜ ਅੰਦਰ ਸਮਾਜਿਕ ਕੁਰੀਤੀਆਂ ਘਟਣ ਦੀ ਜਗ੍ਹਾ ਵਧਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨਸ਼ਿਆਂ ਕਾਰਨ ਮਰ ਰਹੇ ਨੌਜਵਾਨਾਂ ਬਾਰੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਨਾਲ ਸਮਾਜ ਅੰਦਰ ਸਮਾਜਿਕ, ਨੈਤਿਕਤਾ ਤੇ ਰਿਸ਼ਤਿਆਂ ਵਿਚ ਨਿਘਾਰ ਆਉਂਦਾ ਨਜ਼ਰ ਆ ਰਿਹਾ ਹੈ। ਸਾਨੂੰ ਪਾਰਟੀਬਾਜ਼ੀ ਤੇ ਧਰਮਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ, ਜਿਸ ਨਾਲ ਸਮਾਜ ਵਿਚ ਜਾਗਰੂਕਤਾ ਆਵੇਗੀ ਤੇ ਭੈੜੀਆਂ ਅਲਾਮਤਾਂ ਨੂੰ ਠੱਲ੍ਹ ਪਵੇਗੀ। ਇਸ ਮੌਕੇ ਸਮੇਂ ਨਵ ਨਿਯੁਕਤ ਚੇਅਰਮੈਨ ਡਾ. ਨਰੇਸ਼ ਚੌਹਾਨ ਨੇ ਕਿਹਾ ਕਿ ਸੰਸਥਾ ਵਲੋਂ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਉਸ ਨੂੰ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਵਾਂਗਾ। ਇਸ ਮੌਕੇ ਰਮਨ ਕੁਮਾਰ ਚੇਅਰਮੈਨ ਆਰ. ਟੀ. ਆਈ. ਰੋਪੜ, ਹਰਭਜਨ ਸਿੰਘ ਸਾਗਰ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਹਰਜਿੰਦਰ ਸਿੰਘ ਪੁਆਰ ਚੇਅਰਮੈਨ ਬੁੱਧੀਜੀਵੀ ਸੈੱਲ ਰੋਪੜ, ਤਰਸੇਮ ਸਿੰਘ ਗਿੱਲ ਮੀਤ ਪ੍ਰਧਾਨ ਲੁਧਿਆਣਾ, ਰੁਪਿੰਦਰ ਸਿੰਘ ਰਾਜੂ ਜ਼ਿਲ੍ਹਾ ਪ੍ਰਧਾਨ ਰੋਪੜ, ਰਵਿੰਦਰ ਸਿੰਘ ਮੀਤ ਪ੍ਰਧਾਨ ਰੋਪੜ, ਸੋਨੀਆ ਪ੍ਰਧਾਨ ਇਸਤਰੀ ਵਿੰਗ ਮੋਰਿੰਡਾ, ਰਾਜਦੀਪ ਸਿੰਘ ਮੀਤ ਪ੍ਰਧਾਨ ਖਮਾਣੋਂ, ਅਮਰੀਕ ਸਿੰਘ ਮੀਤ ਪ੍ਰਧਾਨ ਨਵਾਂ ਸ਼ਹਿਰ, ਬਲਜੀਤ ਸਿੰਘ ਉਪ ਚੇਅਰਮੈਨ ਫ਼ਤਹਿਗੜ੍ਹ ਸਾਹਿਬ, ਕਿਸ਼ੋਰੀ ਲਾਲ ਗਾਬਾ ਪ੍ਰਧਾਨ ਕਾਂਗਰਸ ਸ਼ਹਿਰੀ ਖਮਾਣੋਂ ਅਤੇ ਹਰਮਨਦੀਪ ਸਿੰਘ ਸੇਖੋਂ ਮੀਤ ਪ੍ਰਧਾਨ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਹਾਜ਼ਰ ਸਨ।

ਪਿਛਲੀ ਖ਼ਬਰ ਸੂਦ ਸਭਾ ਸਰਹਿੰਦ ਦੀ ਪਹਿਲੀ ਕਾਰਜਕਾਰਨੀ ਦੀ ਮੀਟਿੰਗ ’ਚ ਨਵੀਂ ਟੀਮ ਦੀ ਘੋਸ਼ਣਾ ਸਾਹਿਲ ਸੂਦ ਜਨਰਲ ਸਕੱਤਰ, ਨਿਤਿਨ ਸੁਭਾਸ਼... ਅਗਲੀ ਖ਼ਬਰ ਜ਼ਿਲ੍ਹਾ ਲਿਖਾਰੀ ਸਭਾ ਦੀ ਮਹੀਨਾਵਾਰ ਇਕੱਤਰਤਾ ’ਚ ਚੱਲਿਆ ਰਚਨਾਵਾਂ ਦਾ ਦੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।