13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਰਵੀ ਨੇ ਕੀਤੇ ਪਲੇਟਲੈਟ ਸੈੱਲ ਦਾਨ

ਅਜੀਤ ਡੈਸਕ 13-07-2026

 ਮੰਡੀ ਗੋਬਿੰਦਗੜ੍ਹ, 12 ਜੁਲਾਈ (ਇਕਬਾਲਦੀਪ ਸੰਧੂ )-ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਦੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਖੰਨਾ ਦੇ ਇਕ ਹਸਪਤਾਲ ਵਿਚ ਦਾਖਲ ਲੋੜਵੰਦ ਮਰੀਜ਼ ਲਈ ਪਲੇਟਲੈਟ ਸੈੱਲ ਦਾਨ ਕਰਕੇ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਦੇਰ ਰਾਤ ਮਰੀਜ਼ ਦੀ ਗੰਭੀਰ ਹਾਲਤ ਸੰਬੰਧੀ ਫ਼ੋਨ ਆਉਣ ’ਤੇ ਉਹ ਤੁਰੰਤ ਹਸਪਤਾਲ ਪਹੁੰਚੇ ਅਤੇ ਪਲੇਟਲੈਟ ਸੈੱਲ ਦਾਨ ਕੀਤੇ। ਇਹ ਵੀ ਕਿਹਾ ਕਿ ‘ਨਰ ਸੇਵਾ ਹੀ ਨਾਰਾਇਣ ਸੇਵਾ ਹੈ’ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਖ਼ੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੀ ਸੁਸਾਇਟੀ ਵਲੋਂ ਹੁਣ ਤੱਕ ਸੈਂਕੜੇ ਲੋੜਵੰਦਾਂ ਨੂੰ ਖ਼ੂਨ ਤੇ ਪਲੇਟਲੈਟ ਸੈੱਲ ਮੁਹੱਈਆ ਕਰਵਾ ਕੇ ਕੀਮਤੀ ਜਾਨਾਂ ਬਚਾਈਆਂ ਜਾ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ ਰਵਿੰਦਰ ਸਿੰਘ ਰਵੀ ਵੀ ਹੁਣ ਤੱਕ 46 ਵਾਰ ਖ਼ੂਨਦਾਨ ਤੇ 10 ਵਾਰ ਪਲੇਟਲੈਟ ਸੈੱਲ ਦਾਨ ਕਰ ਚੁੱਕੇ ਹਨ।

ਪਿਛਲੀ ਖ਼ਬਰ ਅਮਲੋਹ ’ਚ ਜੱਸਾ ਸਿੰਘ ਰਾਮਗੜ੍ਹੀਆ ਕਮਿਊਨਿਟੀ ਸੈਂਟਰ ਲਈ ਜ਼ਮੀਨ ਜਲਦ ਮੁਹੱਈਆ ਕਰਵਾਈ ਜਾਵੇਗੀ-ਵਿਧਾਇਕ ਗੈਰੀ ਬੜਿੰਗ ਅਗਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਸਾਰੀਆਂ ਗਰੰਟੀਆਂ ਪੂਰੀਆਂ ਕਰ ਇਤਿਹਾਸ ਰਚਿਆ-ਅਜੈ ਲਿਬੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।