13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਗੁਰੂ ਸਾਹਿਬਾਨ ਤੇ ਸਿੱਖ ਯੋਧਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੇ ਇਤਿਹਾਸ ਨੂੰ ਸੁਣ ਕੇ ਹਰ ਮਨੁੱਖ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ-ਡਾ. ਹਰਬੰਸ ਲਾਲ

ਅਜੀਤ ਡੈਸਕ 12-07-2026
ਫ਼ਤਹਿਗੜ੍ਹ ਸਾਹਿਬ, 11 ਜੁਲਾਈ (ਬਲਜਿੰਦਰ ਸਿੰਘ)-ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਹਾਅ ਦਾ ਨਾਅਰਾ ਚੇਤਨਾ ਮੰਚ ਵਲੋਂ ਤਿਰਲੋਚਨ ਸਿੰਘ ਮੰਢੋਰ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਉਪ ਚੇਅਰਪਰਸਨ ਭੁਪਿੰਦਰ ਕੌਰ, ਸਾਬਕਾ ਸਰਪੰਚ ਤਲਵਿੰਦਰ ਸਿੰਘ, ਸੁਰਜੀਤ ਸਿੰਘ, ਇੰਜੀ. ਗੁਰਦੀਪ ਸਿੰਘ ਤੇ ਐਡਵੋਕੇਟ ਕਮਲਪ੍ਰੀਤ ਸਿੰਘ ਕਮਲ ਦੇ ਸਹਿਯੋਗ ਨਾਲ ਪਿੰਡ ਮੰਢੋਰ ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਵੱਡੀ ਪੱਧਰ ’ਤੇ ਬੂਟੇ ਲਗਾਏ ਗਏ ਅਤੇ ਸੰਗਤਾਂ ਨੂੰ ਹਰੇ ਪ੍ਰਸ਼ਾਦਿ ਦੇ ਰੂਪ ਵਿਚ ਬੂਟੇ ਵੰਡੇ ਗਏ। ਇਸ ਮੌਕੇ ਡਾ. ਹਰਬੰਸ ਲਾਲ ਨੇ ਕਿਹਾ ਕਿ ਗੁਰੂ ਸਾਹਿਬਾਨ ਤੇ ਸਿੱਖ ਯੋਧਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੇ ਇਤਿਹਾਸ ਨੂੰ ਸੁਣ ਕੇ ਹਰ ਮਨੁੱਖ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਅਤੇ ਹਰ ਮਨੁੱਖ ਦ੍ਰਿੜ੍ਹ ਇਰਾਦੇ ਨਾਲ ਸੱਚ ਦੇ ਰਾਹ ਤੇ ਚੱਲਣ ਦਾ ਪ੍ਰਣ ਵੀ ਕਰ ਲੈਂਦਾ ਹੈ। ਡਾ. ਲਾਲ ਨੇ ਦੱਸਿਆ ਕਿ ਅੱਜ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਯਾਦ ਵਿਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸੈਂਕੜੇ ਰੁੱਖ ਲਗਾਏ ਗਏ ਅਤੇ 100 ਦੇ ਕਰੀਬ ਪੌਦੇ ਪਿੰਡ ਵਾਸੀਆਂ ਨੂੰ ਹਰੇ ਪ੍ਰਸ਼ਾਦਿ ਦੇ ਰੂਪ ਵਿਚ ਵੰਡੇ ਗਏ। ਡਾ. ਲਾਲ ਨੇ ਦੱਸਿਆ ਕਿ 18 ਜੁਲਾਈ ਨੂੰ ਸੰਤ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਮਕਸੂਦੜਾ ਵਾਲੇ ਪਿੰਡ ਭਮਾਰਸੀ ਵਿਖੇ ਤ੍ਰਿਵੈਣੀਆਂ ਲਗਾ ਕੇ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਕਰਨਗੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਸੰਗਤਾਂ ਨੂੰ 5 ਹਜ਼ਾਰ ਦੇ ਕਰੀਬ ਪੌਦੇ ਹਰੇ ਪ੍ਰਸ਼ਾਦ ਦੇ ਰੂਪ ਵਿਚ ਵੰਡੇ ਜਾਣਗੇ। ਇਸ ਮੌਕੇ ਸਾਬਕਾ ਸਰਪੰਚ ਬਾਬੂ ਸਿੰਘ ਮਾਨ, ਬਲਦੇਵ ਸਿੰਘ ਚੌਰਵਾਲਾ, ਜਗਦੇਵ ਸਿੰਘ ਮਲਕੋ ਮਾਜਰਾ, ਗੁਰਵਿੰਦਰ ਸਿੰਘ ਗੁਰੂ, ਰਣਧੀਰ ਸਿੰਘ ਧੀਰਾ, ਨੰਬਰਦਾਰ ਬਲਬੀਰ ਸਿੰਘ ਮੰਢੋਰ, ਸੁਮਨਪ੍ਰੀਤ ਕੌਰ, ਸਾਹਿਬਜੋਤ ਸਿੰਘ, ਰਣਜੀਤ ਸਿੰਘ, ਬਲਵੰਤ ਸਿੰਘ ਫ਼ੌਜੀ ਬੀਬੀਪੁਰ, ਹਸਨਦੀਪ ਸਿੰਘ, ਸਿਮਰਨਜੀਤ ਕੌਰ, ਭੁਪਿੰਦਰ ਕੌਰ, ਐਡ. ਕੁਲਬੀਰ ਸਿੰਘ, ਹਰਬੰਸ ਕੌਰ, ਰਣਜੀਤ ਕੌਰ, ਦਲਜੀਤ ਸਿੰਘ ਸੋਨੀ, ਦਰਸ਼ਨ ਸਿੰਘ ਕੋਟਲਾ ਬਜਵਾੜਾ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਵਿਭਾਗ ਨੇ ਰਾਸ਼ਟਰੀ ਮੱਛੀ ਪਾਲਕ ਦਿਵਸ ਮਨਾਇਆ ਅਗਲੀ ਖ਼ਬਰ ਆੜ੍ਹਤ ਮਜ਼ਦੂਰੀ ’ਤੇ ਲੋਡਿੰਗ ਦੀ ਅਦਾਇਗੀ ਨਾ ਕਰਨ ਕਰਕੇ ਆੜ੍ਹਤੀਆਂ ’ਚ ਰੋਸ-ਰਾਜੇਸ਼ ਸਿੰਗਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।