14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਬਹਾਦਰ ਸੈਨਿਕ ਵੈੱਲਫੇਅਰ ਸੰਸਥਾ ਖਨਿਆਣ ਨੂੰ ਗਰਾਮ ਪੰਚਾਇਤ ਨੇ ਦਿੱਤਾ ਕਮਰਾ ਸਰਪੰਚ ਪਰਮਿੰਦਰ ਸਿੰਘ ਰਾਜੂ ਵਲੋਂ ਸੰਸਥਾ ਲਈ ਕਮਰੇ ਦਾ ਉਦਘਾਟਨ

ਅਜੀਤ ਡੈਸਕ 07-07-2026
ਅਮਲੋਹ, 6 ਜੁਲਾਈ (ਕੇਵਲ ਸਿੰਘ)-ਪਿੰਡ ਖਨਿਆਣ ਵਿਖੇ ਬਹਾਦਰ ਸੈਨਿਕ ਵੈੱਲਫੇਅਰ ਸੰਸਥਾ ਨੂੰ ਗਰਾਮ ਪੰਚਾਇਤ ਵਲੋਂ ਇਕ ਕਮਰਾ ਸੌਂਪਿਆ, ਜਿਸ ਦਾ ਉਦਘਾਟਨ ਪਿੰਡ ਦੇ ਸਰਪੰਚ ਪਰਮਿੰਦਰ ਸਿੰਘ ਰਾਜੂ ਨੇ ਕੀਤਾ। ਇਸ ਮੌਕੇ ਸਰਪੰਚ ਨੇ ਸੰਸਥਾ ਦੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿਚ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਬਹਾਦਰ ਸੈਨਿਕ ਵੈੱਲਫੇਅਰ ਸੰਸਥਾ ਸਮਾਜ ਭਲਾਈ ਦੇ ਸ਼ਲਾਘਾਯੋਗ ਕੰਮ ਕਰ ਰਹੀ ਹੈ, ਜਿਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘੱਟ ਹੈ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੂਬੇਦਾਰ ਮੇਜਰ ਬਲਵੰਤ ਸਿੰਘ ਨੇ ਗਰਾਮ ਪੰਚਾਇਤ ਤੇ ਸਰਪੰਚ ਪਰਮਿੰਦਰ ਸਿੰਘ ਰਾਜੂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਨੂੰ ਲੰਬੇ ਸਮੇਂ ਤੋਂ ਇਕ ਵੱਡੇ ਕਮਰੇ ਦੀ ਲੋੜ ਮਹਿਸੂਸ ਹੋ ਰਹੀ ਸੀ। ਇਹ ਮੰਗ ਸਰਪੰਚ ਦੇ ਧਿਆਨ ਵਿਚ ਲਿਆਂਦੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਪਹਿਲ ਦੇ ਆਧਾਰ ’ਤੇ ਪੂਰਾ ਕਰਕੇ ਸੰਸਥਾ ਦਾ ਮਨੋਬਲ ਵਧਾਇਆ ਹੈ। ਇਸ ਮੌਕੇ ਸੂਬੇਦਾਰ ਪ੍ਰੀਤਮ ਸਿੰਘ, ਮੀਤ ਪ੍ਰਧਾਨ ਹੌਲਦਾਰ ਭਗਵਾਨ ਸਿੰਘ, ਸਕੱਤਰ ਹੌਲਦਾਰ ਰੁਪਿੰਦਰ ਸਿੰਘ, ਕੈਸ਼ੀਅਰ ਲੈਫਟੀਨੈਂਟ ਸੰਤੋਖ ਸਿੰਘ, ਸੂਬੇਦਾਰ ਧਰਮ ਸਿੰਘ, ਸੂਬੇਦਾਰ ਮਨਜੀਤ ਸਿੰਘ, ਸੂਬੇਦਾਰ ਦਰਸ਼ਨ ਸਿੰਘ, ਸੂਬੇਦਾਰ ਸੁੱਖਵਿੰਦਰ ਸਿੰਘ, ਸੂਬੇਦਾਰ ਹਰਮੋਹਿੰਦਰਜੀਤ ਸਿੰਘ, ਹੌਲਦਾਰ ਪ੍ਰੀਤਮ ਸਿੰਘ, ਦਰਸ਼ਨ ਸਿੰਘ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ, ਬਹਾਦਰ ਸਿੰਘ, ਸੂਬੇਦਾਰ ਪਰਮਜੀਤ ਸਿੰਘ ਪੰਮਾ, ਜਸਵੀਰ ਸਿੰਘ, ਭੁਪਿੰਦਰ ਸਿੰਘ, ਗਿਆਨ ਸਿੰਘ, ਜਸਕਰਨ ਸਿੰਘ, ਸੂਬੇਦਾਰ ਜੀਤਪਾਲ ਸਿੰਘ, ਹੌਲਦਾਰ ਭੁਪਿੰਦਰ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ ਅਗਲੀ ਖ਼ਬਰ ਚੋਣਾਂ ਤੋਂ ਪਹਿਲਾਂ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਸਹਾਇਤਾ ਰਾਸ਼ੀ ਪਾਉਣਾ ਸਰਕਾਰ ਦੀ ਘਬਰਾਹਟ ਦਾ ਨਤੀਜਾ-ਡਾ. ਢੋਲੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।