15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਪੱਤੇ ਫਾਊਂਡੇਸ਼ਨ ਵਲੋਂ ਵਾਤਾਵਰਨ ਪ੍ਰੇਮੀ ਕੰਵਲਜੀਤ ਸਿੰਘ ਦੀ ਯਾਦ ’ਚ 200 ਮੁਫ਼ਤ ਬੂਟੇ ਵੰਡ ਕੇ ਹਰਿਆਵਲ ’ਚ ਯੋਗਦਾਨ ਪਾਇਆ

ਅਜੀਤ ਡੈਸਕ 04-07-2026
ਬਸੀ ਪਠਾਣਾਂ, 3 ਜੁਲਾਈ (ਰਾਜਿੰਦਰ ਸ਼ਰਮਾ/ਐਚ.ਐਸ. ਗੌਤਮ)-ਪੱਤੇ ਫਾਊਂਡੇਸ਼ਨ ਵਲੋਂ ਸੰਸਥਾ ਪ੍ਰਮੁੱਖ ਪ੍ਰੇਮ ਵਧਵਾ ਦੀ ਅਗਵਾਈ ਹੇਠ ਸੰਸਥਾ ਦੇ ਸੰਸਥਾਪਕ ਖ਼ਜ਼ਾਨਚੀ ਸਵ. ਕੰਵਲਜੀਤ ਸਿੰਘ ਦੀ ਯਾਦ ’ਚ ਮੁਫ਼ਤ ਪੌਦੇ ਵੰਡਣ ਦਾ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ’ਚ ਆਮ ਆਦਮੀ ਪਾਰਟੀ ਐਸ.ਸੀ.ਵਿੰਗ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਨੇ ਸੰਸਥਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨਾਲ ਲਗਭਗ 200 ਪੌਦੇ ਮੁਫ਼ਤ ਰਾਹਗੀਰਾਂ ਨੂੰ ਵੰਡ ਕੇ ਹਰਿਆਲੀ ਦਾ ਸੰਦੇਸ਼ ਦਿੱਤਾ। ਸਾਬਕਾ ਵਿਧਾਇਕ ਨੇ ਕਿਹਾ ਕਿ ਪੱਤੇ ਫਾਊਂਡੇਸ਼ਨ ਬਸੀ ਪਠਾਣਾਂ ਦੇ ਵਾਤਾਵਰਨ ਪ੍ਰੇਮੀਆਂ ਦੀ ਇਕ ਆਪਣੀ ਸੰਸਥਾ ਹੈ, ਜੋਂ ਸਮੇਂ-ਸਮੇਂ ਤੇ ਬੂਟੇ ਲਗਾ ਕੇ ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਨੂੰ ਹਰਿਆਂ-ਭਰਿਆ ਰੱਖਣ ’ਚ ਆਪਣਾ ਯੋਗਦਾਨ ਪਾ ਰਹੀ ਹੈ। ਜੀ. ਪੀ. ਨੇ ਕਿਹਾ ਕਿ ਕਿਸੇ ਦੀ ਯਾਦ ’ਚ ਰੁੱਖ ਲਗਾਉਣਾ ਉਸ ਵਿਅਕਤੀ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਅਰਥ ਪੂਰਨ ਸ਼ਰਧਾਂਜਲੀ ਹੈ। ਸੰਸਥਾ ਪ੍ਰਧਾਨ ਪ੍ਰੇਮ ਵਧਵਾ ਨੇ ਕਿਹਾ ਕਿ ਸਵ. ਕੰਵਲਜੀਤ ਸਿੰਘ ਦਾ ਵਾਤਾਵਰਨ ਪ੍ਰਤੀ ਸਮਰਪਣ ਅਤੇ ਸਮਾਜ ਸੇਵਾ ਦਾ ਜਜ਼ਬਾ ਸਦਾ ਪ੍ਰੇਰਣਾ ਸਰੋਤ ਰਹੇਗਾ। ਇਸ ਮੌਕੇ ਅਮਨਦੀਪ ਸਿੰਘ ਮਠਾੜੂ, ਨਵਜੋਤ ਸਿੰਘ ਮਠਾੜੂ, ਕਿਰਪਾਲ ਸਿੰਘ, ਅਨੂਪ ਸਿੰਗਲਾ, ਜਸਬੀਰ ਸਿੰਘ ਭਾਦਲਾ, ਰਾਕੇਸ਼ ਕੁਮਾਰ ਮੱਖਣ, ਸੁਰੇਸ਼ ਗੌਤਮ, ਸ਼ੈਂਕੀ ਵਧਵਾ, ਰਮੇਸ਼ ਕੁਮਾਰ ਮੇਸ਼ਾ, ਦਰਸ਼ਨ ਲਾਲ ਅਤੇ ਦੀਪੂ ਸਮੇਤ ਵੱਡੀ ਗਿਣਤੀ ’ਚ ਵਾਤਾਵਰਨ ਪ੍ਰੇਮੀ, ਸੰਸਥਾ ਦੇ ਅਹੁਦੇਦਾਰ ਤੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਢਾਹੁਣਾ ਪਾਕਿਸਤਾਨ ਦਾ ਕਾਇਰਾਨਾ ਕਦਮ-ਡਾ. ਹਰਬੰਸ ਲਾਲ ਅਗਲੀ ਖ਼ਬਰ ਐਸ.ਡੀ.ਐਮ. ਬਸੀ ਪਠਾਣਾਂ ਨੇ ਪਿੰਡ ਖੰਟ ਵਿਖੇ ਵੋਟਰਾਂ ਨੂੰ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।