21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਬੈਂਕ ਫਾਊਂਡੇਸ਼ਨ ਅਤੇ ਡਾਕਟਰ ਦਿਵਸ ਮੌਕੇ ਡਾ. ਚੌਹਾਨ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 02-07-2026
ਖਮਾਣੋਂ, 1 ਜੁਲਾਈ (ਜੋਗਿੰਦਰ ਪਾਲ)-ਸਟੇਟ ਬੈਂਕ ਆਫ ਇੰਡੀਆ ਖਮਾਣੋਂ ਵਿਖੇ ਅੱਖਾਂ ਦੇ ਮਾਹਿਰ ਡਾ. ਨਰੇਸ਼ ਚੌਹਾਨ ਸਾਬਕਾ ਐੱਸ.ਐਮ.ਓ. ਅਤੇ ਕਾਂਗਰਸੀ ਆਗੂ ਨੂੰ ਅੱਜ ਬੈਂਕ ਫਾਊਂਡੇਸ਼ਨ ਅਤੇ ਡਾਕਟਰ ਦਿਵਸ ਮੌਕੇ ਬੈਂਕ ਮੈਨੇਜਰ ਜਸਵੀਰ ਕੌਰ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦੀਆਂ ਇਲਾਕੇ ਵਿਚ ਦਿੱਤੀਆਂ 30 ਸਾਲ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸਨਮਾਨਿਤ ਕੀਤਾ ਗਿਆ। ਡਾ. ਨਰੇਸ਼ ਚੌਹਾਨ ਅੱਖਾਂ ਦੇ ਮਾਹਿਰ ਹਨ ਅਤੇ ਉਨ੍ਹਾਂ ਨੇ ਹਜ਼ਾਰਾਂ ਮਰੀਜ਼ਾਂ ਦੀਆਂ ਅੱਖਾਂ ਦੇ ਮਫ਼ਤ ਕੈਂਪ ਅਤੇ ਅਪਰੇਸ਼ਨ ਕੀਤੇ ਹਨ ਅਤੇ ਹੁਣ ਖਮਾਣੋਂ ਵਿਖੇ ਆਪਣਾ ਸਾਈ ਚੈਰੀਟੇਬਲ ਹਸਪਤਾਲ ਚਲਾ ਰਹੇ ਹਨ। ਚੌਹਾਨ ਨੇ ਜਸਬੀਰ ਕੌਰ ਬੈਂਕ ਮੈਨੇਜਰ ਅਤੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਅਤੇ ਮੈਨੇਜਰ ਤੇ ਸਮੂਹ ਸਟਾਫ਼ ਨੂੰ ਬੈਂਕ ਫਾਊਂਡੇਸ਼ਨ ਦਿਵਸ ਮੌਕੇ ਮੁਬਾਰਕਬਾਦ ਦਿੱਤੀ। ਇਸ ਮੌਕੇ ਬੈਂਕ ਦੇ ਸਟਾਫ਼ ਮੈਂਬਰ ਦਪਿੰਦਰ ਸਿੰਘ, ਨਿਧੀ ਰਾਕੇਸ਼, ਹਰਮਨਦੀਪ ਸਿੰਘ, ਗੁਰਲਾਲ ਸਿੰਘ, ਅਮਿਤ ਰਾਓ, ਰਮਨਦੀਪ ਕੌਰ, ਧਰਮ ਪਾਲ ਸਿੰਘ, ਇਕਬਾਲ ਸਿੰਘ, ਹਰਦੀਪ ਸਿੰਘ ਜਨਰਲ ਸਕੱਤਰ, ਹਰਮਨਦੀਪ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਅਮਰਜੀਤ ਸਿੰਘ ਕਲੇਰ ਅਤੇ ਗੁਰਚਰਨ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਬਾਣੀ ਦੇ ਵਿਭਿੰਨ ਪਰਿਪੇਖਾਂ ਨੂੰ ਸਮਝਣ ਵਿਚ ਅੰਤਰਰਾਸ਼ਟਰੀ ਕਾਨਫ਼ਰੰਸ ਮਹੱਤਵਪੂਰਨ- ਉਪ ਕੁਲਪਤੀ ਡਾ. ਪਰਿਤ ਪਾਲ ਸਿੰਘ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ’ਚ ਹਰੇਕ ਵਰਗ ਦੇ ਲੋਕਾਂ ਨੂੰ ਬਰਾਬਰ ਸਤਿਕਾਰ ਦਿੱਤਾ ਜਾਵੇਗਾ- ਭੁੱਟਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।