17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਅਗਰਵਾਲ ਸਭਾ ਵਲੋਂ ਠੰਢੇ ਮਿੱਠੇ ਜਲ, ਜਲਜੀਰਾ ਤੇ ਛੋਲਿਆਂ ਦਾ ਲੰਗਰ ਲਗਾਇਆ

ਅਜੀਤ ਡੈਸਕ 28-06-2026
ਫ਼ਤਹਿਗੜ੍ਹ ਸਾਹਿਬ, 27 ਜੂਨ (ਮਨਪ੍ਰੀਤ ਸਿੰਘ)-ਅਗਰਵਾਲ ਸਮਾਜ ਸਭਾ ਵਲੋਂ ਰੋਪੜ ਬੱਸ ਸਟੈਂਡ ਨਜ਼ਦੀਕ ਛਬੀਲ ਲਗਾਈ ਗਈ, ਜਿਸ ’ਚ ਰਾਹਗੀਰਾਂ ਤੇ ਇਲਾਕਾ ਵਾਸੀਆਂ ਲਈ ਠੰਢਾ ਮਿੱਠਾ ਜਲ, ਜਲਜ਼ੀਰਾ ਤੇ ਨਮਕੀਨ ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸਭਾ ਦੇ ਪੰਜਾਬ ਪ੍ਰਧਾਨ ਡਾ. ਅਜੈ ਕਾਂਸਲ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਮੁੱਖ ਮਹਿਮਾਨ ਡੀ.ਐਸ.ਪੀ ਰਾਜ ਕੁਮਾਰ ਨਾਲ ਸ਼ਮ੍ਹਾ ਰੌਸ਼ਨ ਕਰ ਸਮਾਗਮ ਦੀ ਸ਼ੁਰੂਆਤ ਕਰਵਾਈ। ਡੀ.ਐਸ.ਪੀ ਰਾਜ ਕੁਮਾਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਗਰਵਾਲ ਸਭਾ ਵਲੋਂ ਕਰਵਾਏ ਜਾਣ ਵਾਲੇ ਕਾਰਜ ਸ਼ਲਾਘਾਯੋਗ ਹਨ, ਜਿਸ ਦੁਆਰਾ ਕਿ ਹਰ ਸਾਲ ਬੱਚਿਆਂ ਦੀ ਮੁਫ਼ਤ ਸਿੱਖਿਆ, ਸਲਾਈ ਕਢਾਈ ਆਦਿ ਸਮੇਤ ਹੋਰ ਸਮਾਜ ਸੇਵਾ ਦੇ ਕਾਰਜਾਂ ਨੂੰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਭਾ ਵਲੋਂ ਕੀਤੇ ਜਾਣ ਵਾਲੇ ਕਾਰਜ ਮਨੁੱਖਤਾ ਦੀ ਭਲਾਈ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਹਨ, ਜਿਸ ਤੋਂ ਕਿ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ। ਜ਼ਿਲ੍ਹਾ ਪ੍ਰਧਾਨ ਰਾਕੇਸ਼ ਗੁਪਤਾ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ ਤੇ ਮੁੱਖ ਮਹਿਮਾਨਾਂ ਦਾ ਸਨਮਾਨ ਤੇ ਅਗਰਵਾਲ ਸਭਾ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਰਾਕੇਸ਼ ਗੁਪਤਾ, ਵਿਨੈ ਗੁਪਤਾ, ਅਸ਼ਵਨੀ ਗਰਗ, ਸੀ.ਏ ਅਮਰੀਸ਼ ਜਿੰਦਲ, ਹਰਸ਼ ਗਰਗ ਬਸੀ, ਰਾਕੇਸ਼ ਗਰਗ, ਸ਼ੁਭ ਗੋਇਲ ਅਮਲੋਹ, ਸਸ਼ੀ ਉੱਪਲ, ਪੰਕਜ ਗੁਪਤਾ, ਬਲਵਿੰਦਰ ਸ਼ਰਮਾ, ਰਾਹੁਲ ਕੁਮਾਰ, ਸੰਦੀਪ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਚ ਸਮਾਜ ਸੇਵੀ ਹਾਜ਼ਰ ਸਨ।
ਪਿਛਲੀ ਖ਼ਬਰ ਖ਼ਾਲਸਾ ਸਕੂਲ ਮਾਰਕੀਟ ਸਰਹਿੰਦ ਵਲੋਂ ਨਵੀਂ ਬਣੀ ਕੌਂਸਲ ਪ੍ਰਧਾਨ ਆਸ਼ਾ ਰਾਣੀ ਦਾ ਕੀਤਾ ਗਿਆ ਸਨਮਾਨ ਅਗਲੀ ਖ਼ਬਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ 2026 ਜ਼ਿਲ੍ਹੇ ਦੇ 544 ਬੀ.ਐਲ.ਓਜ਼ ਵਲੋਂ 4 ਲੱਖ 54 ਹਜ਼ਾਰ 908 ਵੋਟਰਾਂ ’ਚੋਂ 2 ਲੱਖ 85 ਹਜ਼ਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।