11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਅਕਾਲ ਅਕੈਡਮੀ ਖਮਾਣੋਂ ਵਿਖੇ ਮੀਆਵਾਕੀ ਜੰਗਲ ਦਾ ਉਦਘਾਟਨ

ਅਜੀਤ ਡੈਸਕ 24-06-2026
ਖਮਾਣੋਂ, 23 ਜੂਨ (ਮਨਮੋਹਣ ਸਿੰਘ ਕਲੇਰ)-ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਖਮਾਣੋਂ ਵਿਖੇ ਮੀਆਵਾਕੀ ਨਿੰਮ ਜੰਗਲ ਦਾ ਉਦਘਾਟਨ ਕੀਤਾ ਗਿਆ। ਇਸ ਦਾ ਮੁੱਖ ਉਦੇਸ਼ ਵਾਤਾਵਰਨ ਦੀ ਸ਼ੁੱਧਤਾ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ। ਇਹ ਗੋ-ਗਰੀਨ ਐਂਡੈਵਰ ਮੁੰਬਈ ਦੇ ਭੁਪਿੰਦਰ ਸਿੰਘ ਕੋਹਲੀ ਵਲੋਂ ਚਲਾਈ ਜਾ ਰਹੀ ਬੀ.ਕੇ.ਕੇ. ਮੈਮੋਰੀਅਲ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਸ ਸਕੀਮ ਦੇ ਤਹਿਤ ਅਕਾਲ ਅਕੈਡਮੀ ਖਮਾਣੋਂ ਵਿਚ 100 ਨਿੰਮ ਦੇ ਪੌਦੇ ਮੀਆਂਵਾਕੀ ਪੌਕੇਟ ਜੰਗਲ ਦੇ ਰੂਪ ਵਿਚ ਉੱਘੇ ਸਮਾਜ ਸੇਵੀ ਮਾਤਾ ਜੋਗਿੰਦਰ ਕੌਰ ਕੋਹਲੀ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਦਿਆਂ ਲਗਾਏ ਗਏ। ਇਸ ਤਰ੍ਹਾਂ ਇਹ ਪੌਦੇ ਜਿੱਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਹਾਇਕ ਹੋਣਗੇ, ਉੱਥੇ ਇਹ ਪੰਛੀਆਂ ਦਾ ਰੈਣ ਬਸੇਰਾ ਵੀ ਹੋਵੇਗਾ। ਇਸ ਤਰ੍ਹਾਂ ਸਕੂਲ ਦਾ ਹਰਿਆ-ਭਰਿਆ ਵਾਤਾਵਰਨ ਵਿਦਿਆਰਥੀਆਂ ਦੀ ਸਿਹਤ ਲਈ ਵੀ ਲਾਭਦਾਇਕ ਸਿੱਧ ਹੁੰਦਾ ਹੈ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਬੀ.ਡੀ.ਪੀ.ਓ.ਖਰੜ ਮਹਿਕਮੀਤ ਸਿੰਘ ਗਿੱਲ ਮੁੱਖ ਮਹਿਮਾਨ ਅਤੇ ਭਾਈ ਮੇਜਰ ਸਿੰਘ ਸੇਵਾਦਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਲੋਂ ਪਰਿਵਾਰ ਸਮੇਤ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਅਮਰਜੀਤ ਕੌਰ ਵਲੋਂ ਆਏ ਮਹਿਮਾਨਾਂ ਨੂੰ ਸਰਟੀਫਿਕੇਟ ਅਤੇ ਬੂਟਿਆਂ ਨਾਲ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਸਾਰੇ ਸਟਾਫ਼ ਦਾ ਵੀ ਧੰਨਵਾਦ ਕੀਤਾ ।
ਪਿਛਲੀ ਖ਼ਬਰ ਪੰਜਾਬ ਦੇ ਲੋਕ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਲਈ ਕਾਹਲੇ-ਲਿਬੜਾ ਅਗਲੀ ਖ਼ਬਰ ਐਲ.ਆਈ.ਸੀ. ਅਤੇ ਅੰਨਪੂਰਣਾ ਫਾਈਨਾਂਸ ਕੰਪਨੀ ਵਲੋਂ ਬੀਮਾ ਸਖ਼ੀ ਅਤੇ ਫ਼ੀਲਡ ਅਫ਼ਸਰਾਂ ਦੀ ਭਰਤੀ ਲਈ ਰੁਜ਼ਗਾਰ ਕੈਂਪ 24 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।