13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵਲੋ 256ਵੇਂ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ

ਅਜੀਤ ਡੈਸਕ 22-06-2026

 

ਮੰਡੀ ਗੋਬਿੰਦਗੜ੍ਹ, 21 ਜੂਨ (ਇਕਬਾਲਦੀਪ ਸੰਧੂ)-ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਵਲੋ ਸਮਾਜ ਸੇਵਾ ਦੇ ਖੇਤਰ ਵਿਚ ਅਪਣਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਅੱਜ ਨੇੜਲੇ ਪਿੰਡ ਬੌਦਲੀ ਵਿਖੇ ਇਕ ਹੋਰ ਲੋੜਵੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ। ਇਸ ਮੌਕੇ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਲਈ ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ, ਪ੍ਰੈਸ ਸਕੱਤਰ ਅਸੋਕ ਚੋਪੜਾ, ਜੁਆਇੰਟ ਸਕੱਤਰ ਮਨਜੀਤ ਸਿੰਘ, ਕੈਸੀਅਰ ਰਵਿੰਦਰ ਸਿੰਘ ਧੰਨਾ, ਮੈਬਰ ਹਰਚਰਨ ਸਿੰਘ ਨਾਗਰਾ, ਕਮਲੇਸ਼ ਕੁਮਾਰ, ਗੋਬਿੰਦ ਸਿੰਘ, ਰਣਜੀਤ ਸਿੰਘ, ਹਰਪ੍ਰੀਤ ਸਿੰਘ, ਬਹਾਦਰ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ। ਸੁਸਾਇਟੀ ਪ੍ਰਧਾਨ ਕਰਮਜੀਤ ਸਿੰਘ ਬਿੱਟੂ ਅਤੇ ਮੀਤ ਪ੍ਰਧਾਨ ਰਵਿੰਦਰ ਸਿੰਘ ਰਵੀ ਨੇ ਕਿਹਾ ਕਿ ਲੋੜਵੰਦ ਪਰਿਵਾਰ ਲੜਕੀਆਂ ਨੂੰ ਬੋਝ ਨਾ ਸਮਝਣ ਸੁਸਾਇਟੀ ਮੈਂਬਰ ਲੋੜਵੰਦ ਪਰਿਵਾਰਾਂ ਦੀਆ ਲੜਕੀਆਂ ਦੇ ਭਰਾ ਬਣ ਕੇ ਸਾਰੇ ਫਰਜ਼ ਨਿਭਾ ਰਹੇ ਹਨ। ਇਸਤੋਂ ਇਲਾਵਾ ਸੁਸਾਇਟੀ ਵਲੋਂ ਅਰੰਭੇ ਸਮਾਜ ਸੇਵਾ ਦੇ ਕਾਰਜਾਂ ਵਿਚ ਲੜਕੀਆਂ ਅਤੇ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕਟਿੰਗ ਤੇ ਸਟਿੰਚਿਗ ਦੇ ਫਰੀ ਸਿਲਾਈ ਸੈਂਟਰ, ਅਪਾਹਿਜਾਂ ਨੂੰ ਟਰਾਈਸਾਈਕਲ, ਜਰੂਰਤਮੰਦ ਮਰੀਜਾਂ ਨੂੰ ਖੂਨ ਦਾਨ ਕਰਨਾ, ਲੋੜਵੰਦਾਂ ਅਤੇ ਵਿਧਵਾ ਔਰਤਾਂ ਨੂੰ ਸਿਲਾਈ ਮਸ਼ੀਨਾਂ, ਜਰੂਰਤਮੰਦ ਬੱਚਿਆਂ ਨੂੰ ਕਿਤਾਬਾਂ ਅਤੇ ਫੀਸਾਂ, ਜਰੂਰਤਮੰਦ ਵਿਅਕਤੀਆਂ ਨੂੰ ਦਵਾਈਆਂ, ਕਨੂੰਨੀ ਕਾਰਵਾਈ ਉਪਰੰਤ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨਾ, ਠੰਡੇ ਪਾਣੀ ਦੇ ਕੂਲਰ ਲਗਾਉਣਾ ਆਦਿ ਕਾਰਜ ਨਿਰੰਤਰ ਜਾਰੀ ਹਨ।

ਪਿਛਲੀ ਖ਼ਬਰ ਖੱਡੇ ਵਿਚ ਵੱਜਣ ਕਾਰਨ ਸਵਾਰੀਆਂ ਨਾਲ ਭਰੀ ਬੱਸ ਡਿਵਾਈਡਰ ’ਤੇ ਚੜ੍ਹੀ, ਵੱਡੇ ਹਾਦਸੇ ਤੋਂ ਬਚਾਅ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਨਿਸ਼ਚੇ ਜੁਡੀਸ਼ੀਅਲ ਸੇਵਾਵਾਂ ਸਿਖਲਾਈ ਕੇਂਦਰ ਦੀ ਦਾਖਲਾ ਪ੍ਰੀਖਿਆ ਸਫਲਤਾਪੂਰਵਕ ਆਯੋਜਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।