11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਸਖ਼ਤ ਮਿਹਨਤ ਅਤੇ ਪੱਕੇ ਇਰਾਦੇ ਹੀ ਸਫਲਤਾ ਦੀ ਕੁੰਜੀ ਹੈ-ਰਿਤਿਸਾ ਗੋਇਲ ਅਮਲੋਹ ਦੀ ਰਿਤਿਸਾ ਗੋਇਲ ਬਣੀ ਸੀ.ਏ.

ਅਜੀਤ ਡੈਸਕ 20-06-2026
ਅਮਲੋਹ, 19 ਜੂਨ (ਕੇਵਲ ਸਿੰਘ)-ਚਾਰਟਰਡ ਅਕਾਊਂਟੈਂਟ ਆਫ਼ ਇੰਡੀਆ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਅਮਲੋਹ ਸ਼ਹਿਰ ਦੀ ਹੋਣਹਾਰ ਵਿਦਿਆਰਥਣ ਰਿਤਿਸਾ ਗੋਇਲ ਨੇ ਸੀ.ਏ. ਦੀ ਪ੍ਰੀਖਿਆ ਸਫਲਤਾਪੂਰਵਕ ਪਾਸ ਕਰਕੇ ਆਪਣੇ ਪਰਿਵਾਰ, ਸ਼ਹਿਰ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਸ਼ਾਨਦਾਰ ਪ੍ਰਾਪਤੀ ’ਤੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਨੇ ਰਿਤਿਸਾ ਦਾ ਮੂੰਹ ਮਿੱਠਾ ਕਰਵਾ ਕੇ ਉਸ ਨੂੰ ਵਧਾਈ ਦਿੱਤੀ ਅਤੇ ਉਸ ਦੀ ਉੱਜਵਲ ਸਫਲਤਾ ’ਤੇ ਮਾਣ ਪ੍ਰਗਟਾਇਆ। ਇਸ ਮੌਕੇ ਰਿਤਿਸਾ ਨੇ ਕਿਹਾ ਕਿ ਹਰ ਮੰਜ਼ਿਲ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ, ਲਗਨ ਅਤੇ ਪੱਕੇ ਇਰਾਦੇ ਬਹੁਤ ਜ਼ਰੂਰੀ ਹਨ। ਉਸ ਨੇ ਕਿਹਾ ਕਿ ਇਸ ਸਫ਼ਰ ਦੌਰਾਨ ਉਸ ਦੇ ਪਰਿਵਾਰ ਦਾ ਭਰਪੂਰ ਸਹਿਯੋਗ ਅਤੇ ਹੌਸਲਾ ਉਸ ਲਈ ਸਭ ਤੋਂ ਵੱਡੀ ਤਾਕਤ ਰਿਹਾ। ਰਿਤਿਸਾ ਨੇ ਕਿਹਾ ਕਿ ਸੀ.ਏ. ਬਣਨਾ ਉਸ ਦੀ ਇਕ ਮਹੱਤਵਪੂਰਨ ਉਪਲੱਬਧੀ ਹੈ, ਪਰ ਉਸ ਦਾ ਟੀਚਾ ਇਸ ਤੋਂ ਵੀ ਅੱਗੇ ਵੱਧ ਕੇ ਆਪਣੇ ਖੇਤਰ ਵਿਚ ਹੋਰ ਉੱਚਾਈਆਂ ਹਾਸਲ ਕਰਨਾ ਹੈ, ਜਿਸ ਲਈ ਉਹ ਪੂਰੀ ਮਿਹਨਤ ਅਤੇ ਸਮਰਪਣ ਨਾਲ ਅੱਗੇ ਵੀ ਯਤਨਸ਼ੀਲ ਰਹੇਗੀ।
ਪਿਛਲੀ ਖ਼ਬਰ ਕਿਸਾਨਾਂ ਲਈ ਆੜ੍ਹਤੀਏ ਇਕਬਾਲ ਸਿੰਘ ਰਾਏ ਦੀ ਵੱਡੀ ਪਹਿਲ, 20 ਦੇ ਕਰੀਬ ਕਿਸਾਨਾਂ ਦਾ ਇਕ ਸਾਲ ਦਾ ਵਿਆਜ ਕੀਤਾ ਮੁਆਫ਼ ਅਗਲੀ ਖ਼ਬਰ ਗਊ ਸੇਵਾ ਸਮਿਤੀ ਅਮਲੋਹ ਨੇ ਗਊ ਪੂਜਾ ਕਰਵਾ ਕੇ ਮਨਾਇਆ ਮੱਸਿਆ ਦਾ ਦਿਹਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।