07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਬਸੀ ਪਠਾਣਾਂ ਵਿਖੇ ਕਾਂਗਰਸ ਦੇ ਹਲਕਾ ਬੀ.ਐੱਲ.ਏ. 2 ਦੀ ਮੀਟਿੰਗ ਅੱਜ-ਰਾਮਗੜ੍ਹ

ਅਜੀਤ ਡੈਸਕ 19-06-2026
ਖਮਾਣੋਂ, 18 ਜੂਨ (ਜੋਗਿੰਦਰ ਪਾਲ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਨੇ ਦੱਸਿਆ ਕਿ ਕਾਂਗਰਸ ਦੇ ਹਲਕਾ ਬੀ.ਐੱਲ.ਏ. 2 ਦੀ ਮੀਟਿੰਗ ਸਟਾਰ ਰਿਜ਼ਾਰਟ ਪੁਰਾਣੀ ਦਾਣਾ ਮੰਡੀ ਬਸੀ ਪਠਾਣਾਂ ਵਿਖੇ 19 ਜੂਨ ਨੂੰ ਸਵੇਰੇ 11 ਵਜੇ ਹੋ ਰਹੀ ਹੈ। ਇਸ ਸਬੰਧੀ ਉਨ੍ਹਾਂ ਹਲਕਾ ਬਸੀ ਪਠਾਣਾਂ ਦੇ ਸਮੂਹ ਬੂਥ ਲੈਵਲ ਏਜੈਂਟਾਂ (ਬੀ.ਐਲ.ਏ) ਨੂੰ ਬੇਨਤੀ ਕੀਤੀ ਕਿ ਉਹ ਸਮੇਂ ਸਿਰ ਮੀਟਿੰਗ ਵਿਚ ਸ਼ਾਮਿਲ ਹੋਣ ਅਤੇ ਇਸ ਵਿਚ ਕਾਂਗਰਸ ਹਾਈ ਕਮਾਂਡ ਵਲੋਂ ਮਾਹਿਰ ਵਿਸ਼ੇਸ਼ ਤੌਰ ’ਤੇ ਪਹੁੰਚਣਗੇ। ਇਸ ਮੌਕੇ ਐਸ.ਆਈ.ਆਰ. ਮੁਹਿੰਮ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਰਾਮਗੜ੍ਹ ਨੇ ਦੱਸਿਆ ਕਿ ਉਨ੍ਹਾਂ ਵਲੋਂ ਵੋਟਰ ਸੂਚੀਆਂ ਦੀ ਸ਼ੁਧਾਈ, ਬੂਥ ਪੱਧਰ ’ਤੇ ਸੰਗਠਨ ਦੀ ਭੂਮਿਕਾ ਅਤੇ ਬੀ.ਐੱਲ.ਏ ਸਾਥੀਆਂ ਦੀਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਨਵ-ਨਿਯੁਕਤ ਮੰਡਲ ਪ੍ਰਧਾਨ ਦੀਪਕ ਕੁਮਾਰ ਰਾਜੂ ਦਾ ਸਨਮਾਨ ਅਗਲੀ ਖ਼ਬਰ ਅਚਾਨਕ ਆਏ ਤੂਫ਼ਾਨ ਅਤੇ ਮੀਂਹ ਕਾਰਨ 66 ਕੇ.ਵੀ. ਦਾ ਪਾਵਰ ਟਾਵਰ ਡਿੱਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।