08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਤੇਜ਼ ਹਨੇਰੀ ਅਤੇ ਮੀਂਹ ਨੇ ਰਾਈਸ ਮਿੱਲਾਂ ਦੀਆਂ ਦੀਵਾਰਾਂ ਅਤੇ ਸ਼ੈੱਡ ਨੂੰ ਪਹੁੰਚਾਇਆ ਭਾਰੀ ਨੁਕਸਾਨ

ਅਜੀਤ ਡੈਸਕ 19-06-2026
ਮੰਡੀ ਗੋਬਿੰਦਗੜ੍ਹ, 18 ਜੂਨ (ਇਕਬਾਲਦੀਪ ਸੰਧੂ)-ਮੰਡੀ ਗੋਬਿੰਦਗੜ੍ਹ ਵਿਚ ਵੀਰਵਾਰ ਬਾਅਦ ਦੁਪਹਿਰ ਆਏ ਤੇਜ਼ ਤੂਫ਼ਾਨ ਅਤੇ ਮੀਂਹ ਨੇ ਜਿੱਥੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਦਿੱਤੀ, ਉੱਥੇ ਹੀ ਉਦਯੋਗਿਕ ਖੇਤਰ ਵਿਚ ਭਾਰੀ ਤਬਾਹੀ ਵੀ ਮਚਾ ਦਿੱਤੀ। ਤੇਜ਼ ਹਨੇਰੀ ਕਾਰਨ ਮੰਡੀ ਗੋਬਿੰਦਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਥਿਤ ਕਈ ਰਾਈਸ ਮਿਲਾਂ ਅਤੇ ਸ਼ੈੱਲਰਾਂ ਦੇ ਸ਼ੈੱਡ ਉੱਡ ਗਏ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡਡਹੇੜੀ ਅਤੇ ਕੋਟਲਾ ਡਡਹੇੜੀ ਮਾਰਗ ’ਤੇ ਸਥਿਤ ਬਾਲਾ ਜੀ ਰਾਈਸ ਮਿਲ, ਹਸੀਜਾ ਰਾਈਸ ਮਿਲ ਅਤੇ ਸ਼ਿਵ ਸ਼ੰਕਰ ਰਾਈਸ ਮਿਲ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ। ਤੇਜ਼ ਹਵਾਵਾਂ ਕਾਰਨ ਇਨ੍ਹਾਂ ਸ਼ੈੱਲਰਾਂ ਦੇ ਵੱਡੇ ਲੋਹੇ ਦੇ ਸ਼ੈੱਡ ਉੱਖੜ ਕੇ ਦੂਰ ਜਾ ਡਿੱਗੇ, ਉੱਥੇ ਹੀ ਸ਼ੈੱਲਰ ਨੂੰ ਕਵਰ ਕਰਦੀਆਂ ਦੀਵਾਰਾਂ ਵੀ ਡਿੱਗ ਗਈਆਂ। ਹਸੀਜਾ ਰਾਈਸ ਮਿਲ ਦੇ ਮਾਲਕ ਮਨੋਜ ਹਸੀਜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਤੇਜ਼ ਹਨੇਰੀ ਕਾਰਨ ਉਨ੍ਹਾਂ ਦਾ ਕਰੀਬ 6 ਤੋਂ 7 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਨੁਕਸਾਨੇ ਗਏ ਸ਼ੈੱਡਾਂ ਨੂੰ ਮੁੜ ਤਿਆਰ ਕਰਨ ਲਈ ਭਾਰੀ ਖਰਚਾ ਕਰਨਾ ਪਵੇਗਾ। ਇਸ ਤੋਂ ਇਲਾਵਾ ਇਲਾਕੇ ਦੇ ਕਈ ਹੋਰ ਉਦਯੋਗਿਕ ਅਦਾਰਿਆਂ ਨੂੰ ਵੀ ਮੀਂਹ ਅਤੇ ਹਨੇਰੀ ਕਾਰਨ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪ੍ਰਭਾਵਿਤ ਉਦਯੋਗਪਤੀਆਂ ਅਤੇ ਰਾਈਸ ਮਿਲ ਮਾਲਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਪਿਛਲੀ ਖ਼ਬਰ ਰਾਜਪੁਰਾ ਦੇ ਦੋ ਕੈਮਿਸਟਾਂ ਨੂੰ ਮਿਲੀ ਫਿਰੌਤੀ ਦੇਣ ਦੀ ਧਮਕੀ ਅਗਲੀ ਖ਼ਬਰ ਵਿਵਾਦਿਤ ਵੀਡੀਓ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫ਼ਾ ਲੈ ਬਣਦੀ ਕਾਰਵਾਈ ਕੀਤੀ ਜਾਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।