30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬ ਨੰਬਰਦਾਰਾ ਯੂਨੀਅਨ ਸਰਕਲ ਚੁੰਨੀ ਕਲਾਂ ਦੀ ਮੀਟਿੰਗ

ਅਜੀਤ ਡੈਸਕ 03-06-2026
ਫ਼ਤਹਿਗੜ੍ਹ ਸਾਹਿਬ, 2 ਜੂਨ (ਬਲਜਿੰਦਰ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਸਰਕਲ ਚੁੰਨੀ ਕਲਾਂ ਦੀ ਅਹਿਮ ਮੀਟਿੰਗ ਬਲਜੀਤ ਸਿੰਘ, ਮੇਜਰ ਸਿੰਘ ਸਰਕਲ ਪ੍ਰਧਾਨ ਚੰੁਨੀ ਕਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਝਾਮਪੁਰ ਅਤੇ ਸੂਬਾ ਜਨਰਲ ਸਕੱਤਰ ਹਰਬੰਸ ਸਿੰਘ ਈਸਰਹੇਲ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨੰਬਰਦਾਰ ਯੂਨੀਅਨ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਜਿਵੇਂ ਕਿ ਨੰਬਰਦਾਰਾਂ ਦੇ ਮਾਣਭੱਤੇ ਵਿਚ ਵਾਧਾ ਕਰਨਾ, ਨੰਬਰਦਾਰੀ ਜੱਦੀ ਪੁਸ਼ਤੀ ਕਰਨਾ, ਤਹਿਸੀਲ ਪੱਧਰ 'ਤੇ ਨੰਬਰਦਾਰਾਂ ਨੂੰ ਬੈਠਣ ਲਈ ਕਮਰਾ ਅਲਾਟ ਕਰਨਾ, ਸ਼ਿਕਾਇਤ ਨਿਵਾਰਨ ਕਮੇਟੀ ਵਿਚ ਨੰਬਰਦਾਰ ਨੂੰ ਨੁਮਾਇੰਦੇ ਵਜੋਂ ਸ਼ਾਮਿਲ ਕਰਨਾ, ਨੂੰ ਤੁਰੰਤ ਪ੍ਰਵਾਨ ਕੀਤਾ ਜਾਵੇ | ਆਗੂਆਂ ਨੇ ਦੱਸਿਆ ਕਿ ਸਾਬਕਾ ਪ੍ਰਧਾਨ ਤਰਲੋਚਨ ਸਿੰਘ ਚੁੰਨੀ ਬਲੌਂਗੀ ਨੇ ਸੁਪਰੀਮ ਕੋਰਟ ਤੋਂ ਨੰਬਰਦਾਰਾਂ ਨੂੰ ਚੋਣ ਲੜਨ ਦਾ ਅਧਿਕਾਰ ਲੈ ਕੇ ਦਿੱਤਾ ਸੀ, ਜਿਸ ਦੀ ਬਦੌਲਤ ਅੱਜ ਪੰਜਾਬ ਵਿਚ ਕਈ ਥਾਵਾਂ 'ਤੇ ਨੰਬਰਦਾਰ ਕੌਂਸਲ ਚੋਣਾਂ ਜਿੱਤ ਕੇ ਮਿਊਾਸੀਪਲ ਕੌਂਸਲਰ ਬਣੇ ਹਨ |
ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਜ਼ਿਲ੍ਹੇ ਭਰ ਵਿਚ ਗਸ਼ਤ ਵਧਾਈ ਜਾਵੇ | ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਝਾਂਮਪੁਰ, ਹਰਬੰਸ ਸਿੰਘ ਸੂਬਾ ਜਨਰਲ ਸਕੱਤਰ, ਬਲਕਾਰ ਸਿੰਘ ਨਰੈਣਾ, ਸਤਭਿੰਦਰ ਸਿੰਘ ਮਹਿਤਾਬਗੜ੍ਹ, ਸ਼ਮਸ਼ੇਰ ਸਿੰਘ ਸੈਂਪਲਾ, ਜਸਪਾਲ ਸਿੰਘ ਡੰਘੇੜੀਆਂ, ਭਾਗ ਸਿੰਘ ਰਸੂਲਪੁਰ, ਤਰਨਜੀਤ ਸਿੰਘ ਭੂਆਖੇੜੀ, ਸੁਖਦੀਪ ਸਿੰਘ ਸਲੇਮਪੁਰ, ਚਰਨ ਸਿੰਘ, ਬਲਜੀਤ ਸਿੰਘ ਸਰਕਲ ਪ੍ਰਧਾਨ ਚੁੰਨੀ, ਕਿਰਨਦੀਪ ਸਿੰਘ ਚੁੰਨੀ ਵੀ ਸ਼ਾਮਿਲ ਸਨ |
ਪਿਛਲੀ ਖ਼ਬਰ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਮੰਗਾਂ ਸੰਬੰਧੀ ਮੁੱਖ ਮੰਤਰੀ ਨਾਮ ਮੰਗ ਪੱਤਰ ਚੇਅਰਮੈਨ ਲਿਬੜਾ ਨੂੰ ਸੌਂਪਿਆ ਅਗਲੀ ਖ਼ਬਰ ਪੰਜਾਬ ਪ੍ਰਦੇਸ਼ ਵਾਲਮੀਕਿ ਸਭਾ ਨੇ ਨਵੀਂ ਚੁਣੀ ਕੌਂਸਲਰ ਬੀਬੀ ਬਲਜਿੰਦਰ ਕੌਰ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।