30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਮੰਡੀ ਗੋਬਿੰਦਗੜ੍ਹ ਨਗਰ ਕੌਂਸਲ ਪ੍ਰਧਾਨ ਦੀ ਕੁਰਸੀ ਲਈ ਕਿਸ ਦੇ ਸਿਰ ਸਜੇਗਾ ਤਾਜ.....?

ਅਜੀਤ ਡੈਸਕ 03-06-2026
ਮੰਡੀ ਗੋਬਿੰਦਗੜ੍ਹ, 2 ਜੂਨ (ਇਕਬਾਲਦੀਪ ਸੰਧੂ)-ਨਗਰ ਕੌਂਸਲ ਚੋਣਾਂ ਵਿਚ 29 'ਚੋਂ 20 ਵਾਰਡ ਜਿੱਤ ਕੇ 'ਆਪ' ਪਾਰਟੀ ਨੇ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ | ਇਸ ਵੱਡੀ ਜਿੱਤ ਤੋਂ ਬਾਅਦ ਹੁਣ ਸ਼ਹਿਰ ਦੀ ਸਿਆਸਤ ਦਾ ਸਭ ਤੋਂ ਵੱਡਾ ਸਵਾਲ ਹੈ ਕਿ 2026 ਵਿਚ ਨਗਰ ਕੌਂਸਲ ਦਾ ਪ੍ਰਧਾਨ ਕੌਣ ਬਣੇਗਾ? ਹਾਲਾਂਕਿ ਹਰਪ੍ਰੀਤ ਪਿ੍ੰਸ, ਜੋ ਵਾਰਡ ਨੰਬਰ. 28 ਤੋਂ ਤੀਸਰੀ ਵਾਰ ਜੇਤੂ ਰਹੇ ਹਨ, ਦਾ ਨਾਮ ਇਸ ਵੇਲੇ ਦੂਜੀ ਵਾਰ ਚਰਚਾ ਵਿਚ ਹੈ | ਪਾਰਟੀ ਦੇ ਸਰਗਰਮ ਆਗੂ ਵਜੋਂ ਉਨ੍ਹਾਂ ਦੀ ਪਛਾਣ, ਸੰਗਠਨ ਨਾਲ ਨੇੜਤਾ ਅਤੇ ਚੋਣਾਂ ਦੌਰਾਨ ਨਿਭਾਈ ਭੂਮਿਕਾ ਉਨ੍ਹਾਂ ਨੂੰ ਮਜ਼ਬੂਤ ਦਾਅਵੇਦਾਰ ਬਣਾਉਂਦੀ ਹੈ | ਕਈ ਕੌਂਸਲਰਾਂ ਦਾ ਸਮਰਥਨ ਵੀ ਉਨ੍ਹਾਂ ਦੇ ਹੱਕ ਵਿਚ ਦੱਸਿਆ ਜਾ ਰਿਹਾ ਹੈ |
ਤਿ੍ਪਤਾ ਸੋਫਤ ਦਾ ਨਾਮ ਵੀ ਖ਼ੂਬ ਚਰਚਾ 'ਚ
ਵਾਰਡ ਨੰਬਰ. 9 ਤੋਂ ਬਿਨਾਂ ਵਿਰੋਧ ਜਿੱਤ ਹਾਸਲ ਕਰਨ ਵਾਲੀ ਤਿ੍ਪਤਾ ਸੋਫਤ ਵੀ ਪ੍ਰਧਾਨਗੀ ਦੀ ਦੌੜ ਵਿਚ ਅਹਿਮ ਚਿਹਰਾ ਮੰਨੀ ਜਾ ਰਹੀ ਹੈ | ਜੇਕਰ ਪਾਰਟੀ ਮਹਿਲਾ ਲੀਡਰਸ਼ਿਪ ਨੂੰ ਤਰਜੀਹ ਦਿੰਦੀ ਹੈ ਤਾਂ ਦਿਲਰਾਜ ਸੋਫਤ ਵੀ ਦੌੜ ਵਿਚ ਵਾਰਡ ਨੰਬਰ. 25 ਤੋਂ ਜੇਤੂ ਦਾ ਨਾਮ ਵੀ ਰਾਜਨੀਤਿਕ ਗਲਿਆਰਿਆਂ ਵਿਚ ਖ਼ੂਬ ਚੱਲ ਰਿਹਾ ਹੈ | ਸਥਾਨਕ ਪੱਧਰ 'ਤੇ ਚੰਗੀ ਪਕੜ ਅਤੇ ਕੌਂਸਲਰਾਂ ਨਾਲ ਤਾਲਮੇਲ ਉਨ੍ਹਾਂ ਨੂੰ ਵੀ ਇਕ ਮਜ਼ਬੂਤ ਦਾਅਵੇਦਾਰ ਬਣਾਉਂਦਾ ਹੈ | ਜਦਕਿ ਅਖੀਰਲਾ ਫ਼ੈਸਲਾ ਪਾਰਟੀ ਹਾਈਕਮਾਨ ਦੇ ਹੱਥ ਵਿਚ ਹੈ | ਭਾਵੇਂ ਸਥਾਨਕ ਪੱਧਰ 'ਤੇ ਕਈ ਨਾਮ ਚਰਚਾ ਵਿਚ ਹਨ, ਪਰ 'ਆਪ' ਦੀ ਰਵਾਇਤ ਅਨੁਸਾਰ ਪ੍ਰਧਾਨ ਦੇ ਨਾਮ 'ਤੇ ਅੰਤਿਮ ਮੋਹਰ ਪਾਰਟੀ ਹਾਈਕਮਾਨ ਅਤੇ ਸੀਨੀਅਰ ਲੀਡਰਸ਼ਿਪ ਹੀ ਲਗਾਏਗੀ | ਸਮੀਕਰਨਾਂ, ਸਮਾਜਿਕ ਸੰਤੁਲਨ ਅਤੇ ਕੌਂਸਲਰਾਂ ਦੀ ਰਾਇ ਨੂੰ ਧਿਆਨ ਵਿਚ ਰੱਖ ਕੇ ਫ਼ੈਸਲਾ ਕੀਤਾ ਜਾਵੇਗਾ |
ਮੌਜੂਦਾ ਸਿਆਸੀ ਸੰਕੇਤ ਕੀ ਕਹਿੰਦੇ ਹਨ?
ਸਿਆਸੀ ਹਲਕਿਆਂ ਵਿਚ ਚੱਲ ਰਹੀਆਂ ਚਰਚਾਵਾਂ ਮੁਤਾਬਿਕ ਇਹ ਤਿੰਨ ਨਾਮ ਜ਼ਿਆਦਾ ਚਰਚਾ ਵਿਚ ਮਜ਼ਬੂਤ ਦਾਅਵੇਦਾਰ ਹਨ, ਪਰ ਕੋਈ ਸਰਪ੍ਰਾਈਜ਼ ਚੋਣ ਵੀ ਹੋ ਸਕਦੀ ਹੈ, ਬਣ ਸਕਦੇ ਹਨ, ਹਾਲਾਂਕਿ ਰੋਜ਼ਾਨਾਂ ਸੋਸ਼ਲ ਮੀਡੀਆ 'ਤੇ ਨਵੀਆਂ ਪੋਸਟਾਂ ਕਈ ਪੇਜਾਂ 'ਤੇ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਪਰ ਰਾਜਨੀਤਕ ਗਲਿਆਰਿਆਂ ਵਿਚ ਇਹ ਆਮ ਗੱਲ ਹੈ ਕਿ ਅੰਤਿਮ ਫ਼ੈਸਲਾ ਲੀਡਰਸ਼ਿਪ ਦੀ ਰਣਨੀਤੀ ਅਤੇ ਕੌਂਸਲਰਾਂ ਦੇ ਸਮਰਥਨ 'ਤੇ ਨਿਰਭਰ ਕਰੇਗਾ | ਜੋ ਹਜੇ ਕਾਫ਼ੀ ਦੂਰ ਨਜ਼ਰ ਆ ਰਿਹਾ ਹੈ, ਕਿਉਂਕਿ ਪਾਰਟੀ ਲੀਡਰ ਪੂਰੇ ਪੰਜਾਬ ਲਈ ਆਪਣੀ ਸਾਰੀ ਤਸਵੀਰ ਬਣਾ ਰਹੇ ਹਨ ਕਿ ਸਰਕਾਰ ਦੇ ਆਖ਼ਰੀ ਮਹੀਨਿਆਂ ਵਿਚ ਕਿਸ ਹੱਥਾਂ ਵਿਚ ਵਾਂਗਡੋਰ ਸੌਂਪੀ ਜਾਵੇ ਤਾਂ ਕਿ ਅਗਲੀਆਂ ਚੋਣਾਂ ਵਿਚ ਪਾਰਟੀ ਵਿਚ ਕੋਈ ਅੰਦਰੂਨੀ ਫੁੱਟ ਤੋਂ ਬਚਾਅ ਰੱਖਦੇ ਹੋਏ ਅਗਲੀ ਰਣਨੀਤੀ ਤੇ ਇਕਜੁਟਤਾ ਨਾਲ ਕੰਮ ਕੀਤਾ ਜਾਵੇ |
ਪਿਛਲੀ ਖ਼ਬਰ ਡਿਵਾਈਨ ਲਾਈਟ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਕਰਵਾਇਆ ਵਿੱਦਿਅਕ ਦੌਰਾ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਅਮਲੋਹ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।