15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਭਾਜਪਾ ਉਮੀਦਵਾਰ ਨੇ ਪਾਰਟੀ ਲੀਡਰਾਂ 'ਤੇ ਹਾਰ ਦਾ ਠੀਕਰਾ ਭੰਨਿਆ

ਅਜੀਤ ਡੈਸਕ 31-05-2026
ਮੰਡੀ ਗੋਬਿੰਦਗੜ੍ਹ, 30 ਮਈ (ਇਕਬਾਲਦੀਪ ਸੰਧੂ)-ਸ਼ਹਿਰ ਦੇ ਵਾਰਡ ਨੰਬਰ. 3 ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜਨ ਵਾਲੀ ਅਮਨਦੀਪ ਕੌਰ ਦੇ ਪਤੀ ਅਮਰਜੀਤ ਸਿੰਘ ਉਰਫ਼ ਸੋਨੂੰ ਗੋਬਿੰਦਗੜ੍ਹੀਆ ਨੇ ਆਪਣੀ ਹਾਰ ਲਈ ਭਾਜਪਾ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਚੋਣ ਨਤੀਜਿਆਂ ਤੋਂ ਬਾਅਦ ਨਿਰਾਸ਼ ਅਮਰਜੀਤ ਸਿੰਘ ਨੇ ਕਿਹਾ ਕਿ ਆਗੂਆਂ ਨੇ ਨਾ ਤਾਂ ਉਨ੍ਹਾਂ ਦਾ ਸਮਰਥਨ ਕੀਤਾ ਅਤੇ ਨਾ ਹੀ ਪ੍ਰਚਾਰ ਲਈ ਇਕ ਵੀ ਦਿਨ ਵਾਰਡ ਦਾ ਦੌਰਾ ਕੀਤਾ | ਇੱਥੋਂ ਤੱਕ ਕਿ ਸ਼ਹਿਰ ਅਤੇ ਹਲਕੇ ਦੀ ਲੀਡਰਸ਼ਿਪ ਨੇ ਉਨ੍ਹਾਂ ਦਾ ਫ਼ੋਨ ਵੀ ਨਹੀਂ ਚੁੱਕਿਆ, ਜਦੋਂਕਿ ਉਨ੍ਹਾਂ ਦਾ ਪੂਰਾ ਪਰਿਵਾਰ ਦਿਨ-ਰਾਤ ਪ੍ਰਚਾਰ ਕਰਦਾ ਰਿਹਾ, ਆਪਣੇ ਲਈ ਵੋਟਾਂ ਮੰਗਦਾ ਰਿਹਾ | ਸੋਨੂੰ ਗੋਬਿੰਦਗੜ੍ਹੀਆ ਨੇ ਮੰਗ ਕੀਤੀ ਕਿ ਕੇਂਦਰੀ ਟੀਮ ਪਾਰਟੀ ਉਮੀਦਵਾਰਾਂ ਨੂੰ ਹਰਾਉਣ ਵਾਲੇ ਆਗੂਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰੇ ਤਾਂ ਕਿ ਭਾਜਪਾ ਪਾਰਟੀ ਨਾਲ ਜੁੜੇ ਕਿਸੇ ਵੀ ਵਰਕਰ ਨਾਲ ਅੱਗੋਂ ਤੋਂ ਕੋਈ ਭੇਦਭਾਵ ਨਾ ਹੋਵੇ |
ਪਿਛਲੀ ਖ਼ਬਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਆਤਮ-ਨਿਰਭਰ ਬਣਾਉਣ ਲਈ ਲਗਾਇਆ 10 ਰੋਜ਼ਾ 'ਮਸ਼ਰੂਮ ਕਲਟੀਵੇਸ਼ਨ' ਸਿਖਲਾਈ ਕੈਂਪ ਅਗਲੀ ਖ਼ਬਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਕੀਤੇ ਵਾਧੇ ਖ਼ਿਲਾਫ਼ ਖਮਾਣੋਂ ਵਿਖੇ ਕੇਂਦਰ ਸਰਕਾਰ ਖ਼ਿਲਾਫ਼ ਕੱਢਿਆ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।