01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਸੋਕੇ ਕਾਰਨ ਪੈਣ ਵਾਲੇ ਕਾਲ ਲਈ ਸਰਕਾਰਾਂ ਸਿੱਧੇ ਰੂਪ ਵਿਚ ਜ਼ਿੰਮੇਵਾਰ-ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਅਜੀਤ ਡੈਸਕ 30-05-2026
ਫ਼ਤਹਿਗੜ੍ਹ ਸਾਹਿਬ, 29 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਮੁੱਚੇ ਸੰਸਾਰ ਅੰਦਰ ਬੜੀ ਤੇਜ਼ੀ ਨਾਲ ਬਦਲ ਰਹੇ ਵਾਤਾਵਰਨ 'ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਸਰਕਾਰਾਂ ਅਤੇ ਲੋਕਾਂ ਦੀ ਲਾਪਰਵਾਹੀ ਤੇ ਅਵੇਸਲਾਪਣ ਕਾਰਨ ਉਤਪੰਨ ਹੋਇਆ ਹੈ ਅਤੇ ਅੱਜ ਦਾ ਮਨੁੱਖੀ ਜੀਵਨ ਚੁਨੌਤੀਆਂ ਤੇ ਬੇਵਸੀ 'ਚ ਘਿਰ ਕੇ ਰਹਿ ਗਿਆ ਹੈ | ਉਨ੍ਹਾਂ ਕਿਹਾ ਕਿ ਬੇਤਹਾਸ਼ਾ ਰੁੱਖਾਂ ਦੀ ਕਟਾਈ, ਕੁਦਰਤੀ ਸਰੋਤਾਂ ਨਾਲ ਛੇੜਛਾੜ ਅਤੇ ਆਲਮੀ ਪੱਧਰ ਤੇ ਬੰਬਬਾਰੀ ਮਜਾਇਲਾਂ ਦੇ ਪ੍ਰੀਖਣ ਆਦਿ ਜੀਵ ਪ੍ਰਣਾਲੀ ਲਈ ਘਾਤਕ ਹਨ | ਵਿਗਿਆਨੀ ਧਰਤੀ ਹੇਠਲੇ ਪਾਣੀ ਦਾ ਕਾਲ ਪੈ ਜਾਣ ਬਾਰੇ ਹਾਲ ਦੁਹਾਈ ਦੇ ਰਹੇ ਹਨ | ਪਰ ਜਾਗਰੂਕਤਾ ਦੀ ਘਾਟ ਕਾਰਨ ਕੋਈ ਸਮਝ ਨਹੀਂ ਰਿਹਾ, ਪਾਣੀ ਮਨੁੱਖਤਾ ਨੂੰ ਕੁਦਰਤ ਦੀਆਂ ਦਿੱਤੀਆਂ ਅਨਮੋਲ ਦਾਤ ਹੈ | ਉਨ੍ਹਾਂ ਕਿਹਾ ਕਿ ਪੈਦਾ ਹੋਏ ਅਜਿਹੇ ਨਾਜ਼ੁਕ ਹਾਲਾਤਾਂ ਨਾਲ ਨਿਪਟਣ ਵਿਚ ਸਰਕਾਰਾਂ ਵੀ ਅੱਜ ਅਸਮਰੱਥ ਦਿਖਾਈ ਦੇ ਰਹੀਆਂ ਹਨ | ਇਸ ਵੱਧਦੀ ਤਪਸ਼, ਬਿਜਲੀ ਤੇ ਪਾਣੀ ਦੇ ਸੰਕਟ ਨੇ ਮਨੁੱਖੀ ਜੀਵਨ ਦੀਆਂ ਚਿੰਤਾਵਾਂ ਵਿਚ ਢੇਰ ਵਾਧਾ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਆਮ ਜੀਵਨ ਵਿਚ ਵਰਤੋਂ ਕਰਨ ਵਾਲੀਆਂ ਬਹੁਤੀਆਂ ਚੀਜ਼ਾਂ ਬਿਜਲੀ ਦੀ ਸਪਲਾਈ 'ਤੇ ਨਿਰਭਰ ਕਰਦੀਆਂ ਹਨ | ਉਨ੍ਹਾਂ ਕਿਹਾ ਪਾਣੀ ਤੋਂ ਇਲਾਵਾ ਜੀਵਨ ਨਹੀਂ, ਇਸ ਦੀ ਘਾਟ ਨਾਲ ਸਮੁੱਚਾ ਜੀਵਨ ਪੂਰੀ ਤਰ੍ਹਾਂ ਲੜਖੜਾ ਚੁੱਕਾ ਹੈ | ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿਚ ਇਸ ਚਿੰਤਾਜਨਕ ਸਥਿਤੀ 'ਚੋਂ ਸਰਕਾਰ ਆਪਣੇ ਆਪ ਅਤੇ ਲੋਕਾਂ ਨੂੰ ਕਿਵੇਂ ਕੱਢੇਗੀ, ਇਹ ਵੱਡੇ ਫ਼ਿਕਰ ਵਾਲੀ ਗੱਲ ਹੈ | ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸੁਝਾਅ ਦਿੰਦਿਆਂ ਕਿਹਾ ਪਾਣੀ ਦੀ ਘੱਟਦੀ ਮਾਤਰਾ ਸਬੰਧੀ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਜੋ ਪਾਣੀ ਦੀ ਵਰਤੋਂ ਵਿਚ ਵੱਧ ਤੋਂ ਵੱਧ ਬੱਚਤ ਹੋ ਸਕੇ | ਛਾਂਦਾਰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ | ਖੇਤੀ ਵਿਚ ਨਵੇਂ ਬੀਜ ਇਜਾਦ ਕੀਤੇ ਜਾਣ ਅਤੇ ਉਹ ਢੰਗ ਤਰੀਕੇ ਅਪਣਾਏ ਜਾਣ, ਜਿਨ੍ਹਾਂ ਨਾਲ ਘੱਟ ਪਾਣੀ ਵਰਤ ਕੇ ਵੱਧ ਪੈਦਾਵਾਰ ਕੀਤੀ ਜਾ ਸਕੇ | ਉਨ੍ਹਾਂ ਕਿਹਾ ਖੇਤਾਂ, ਅਤਿ ਲੋੜੀਂਦੀਆਂ ਥਾਵਾਂ ਵਿਚ ਰੀਚਾਰਜ ਵੈੱਲ (ਖੂਹ) ਵੀ ਬਣਾਏ ਜਾਣੇ ਚਾਹੀਦੇ ਹਨ ਤਾਂ ਕਿ ਬਾਰਸ਼ ਦਾ ਪਾਣੀ ਧਰਤੀ ਹੇਠਾਂ ਰੀਚਾਰਜਿੰਗ ਵਿਚ ਮਦਦ ਕਰੇ |
ਪਿਛਲੀ ਖ਼ਬਰ ਸਾਂਝਾ ਸੰਘਰਸ਼ ਮੋਰਚੇ ਦੇ ਸੱਦੇ 'ਤੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਮੁਕੰਮਲ ਹੜਤਾਲ ਅਗਲੀ ਖ਼ਬਰ ਗੰਨੇ ਦੀ ਬਕਾਇਆ ਸਬਸਿਡੀ ਲਈ ਅਮਲੋਹ ਮਿੱਲ ਦੇ ਪ੍ਰਬੰਧਕਾਂ ਨਾਲ ਕਿਸਾਨਾਂ ਨੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।