09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਨਜਿੰਦਰ ਸਿੰਘ ਰੋਮੀ ਨੇ ਉਮੀਦਵਾਰ ਅਰਵਿੰਦ ਸਿੰਘ ਦੇ ਹੱਕ 'ਚ ਚੋਣ ਕੀਤਾ ਪ੍ਰਚਾਰ <br/>

ਅਜੀਤ ਡੈਸਕ 23-05-2026
ਖਮਾਣੋਂ, 22 ਮਈ (ਮਨਮੋਹਣ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਦੇ ਐਨ.ਜੀ.ਓ. ਸੈੱਲ ਦੇ ਸੂਬਾ ਕਨਵੀਨਰ ਮਨਜਿੰਦਰ ਸਿੰਘ ਰੋਮੀ ਵਲੋਂ ਖਮਾਣੋਂ ਨਗਰ ਪੰਚਾਇਤ ਦੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਵਾਰਡ ਨੰ. 12 ਤੋਂ ਉਮੀਦਵਾਰ ਅਰਵਿੰਦਰ ਸਿੰਘ ਦੇ ਹੱਕ ਵਿਚ ਘਰ-ਘਰ ਚੋਣ ਪ੍ਰਚਾਰ ਕੀਤਾ ਗਿਆ | ਰੋਮੀ ਨੇ ਦੱਸਿਆ ਕਿ ਭਾਜਪਾ ਨੂੰ ਲੈ ਕੇ ਇਲਾਕਾ ਨਿਵਾਸੀਆਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਲੋਕ ਪਾਣੀ ਦੇ ਨਿਕਾਸ ਅਤੇ ਗੰਦਗੀ ਦੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਚੁੱਕੇ ਹਨ ਅਤੇ ਵਾਰ-ਵਾਰ ਸ਼ਿਕਾਇਤ ਕਰਨ ਤੇ ਵੀ ਕੋਈ ਨਿਪਟਾਰਾ ਨਹੀਂ ਕੀਤਾ ਗਿਆ | ਉਹ ਇਕ ਨਰਕ ਵਾਲਾ ਜੀਵਨ ਭੋਗਣ ਲਈ ਮਜਬੂਰ ਹੋ ਚੁੱਕੇ ਹਨ | ਸ਼ਹਿਰ ਦੇ ਵਿਕਾਸ ਲਈ ਉਨ੍ਹਾਂ ਨੂੰ ਹੁਣ ਸਿਰਫ਼ ਭਾਜਪਾ ਤੋਂ ਹੀ ਉਮੀਦ ਹੈ | ਇਸ ਦੌਰਾਨ ਭਾਜਪਾ ਉਮੀਦਵਾਰ ਅਰਵਿੰਦਰ ਸਿੰਘ ਬੰਟੂ ਦੇ ਨਾਲ ਐਸ.ਸੀ. ਮੋਰਚੇ ਦੇ ਵਾਈਸ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ, ਆੜ੍ਹਤੀ ਸੈੱਲ ਹਲਕਾ ਬਸੀ ਪਠਾਣਾਂ ਦੇ ਕਨਵੀਨਰ ਗੁਰਦੇਵ ਸਿੰਘ, ਸੀਨੀਅਰ ਆਗੂ ਦੀਪਕ ਰਾਜੂ, ਮਾਸਟਰ ਐਸ. ਕੁਮਾਰ, ਰਣਜੀਤ ਸਿੰਘ ਰੇਹਲ, ਸੁਨੀਤਾ ਧੀਮਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਾਹਰ ਸ਼ੂਗਰ ਮਿੱਲ ਅਮਲੋਹ ਵਿਖੇ 28ਵਾਂ ਸੱਭਿਆਚਾਰ ਮੇਲਾ ਤੇ ਭੰਡਾਰਾ ਕਰਵਾਇਆ <br/> ਅਗਲੀ ਖ਼ਬਰ ਗੁਰਦੁਆਰਾ ਰੋੜੀ ਸਾਹਿਬ ਚੈਹਿਲ ਵਿਖੇ ਚੌਪਹਿਰਾ ਸਾਹਿਬ ਜਪ ਤਪ ਸਮਾਗਮ 24 ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।