09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਖੜ੍ਹੇ ਟਰਾਲੇ 'ਚ ਮੋਟਰਸਾਈਕਲ ਸਵਾਰ ਨੇ ਮਾਰੀ ਟੱਕਰ, ਮੌਤ

ਅਜੀਤ ਡੈਸਕ 23-05-2026
ਪਟਿਆਲਾ, 22 ਮਈ (ਮਨਦੀਪ ਸਿੰਘ ਖਰੌੜ)-ਸਮਾਣਾ ਰੋਡ 'ਤੇ ਪਿੰਡ ਢੱਕੜੱਬਾ ਲਾਗੇ ਰਸਤੇ 'ਚ ਖੜੇ ਇਕ ਟਰਾਲੇ ਵਿਚ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ | ਜਿਸ ਕਾਰਨ ਉਸ ਦੀ ਮੌਤ ਹੋਣ ਦੀ ਦੁਖਦਾਈ ਘਟਨਾ ਵਾਪਰ ਗਈ | ਇਸ ਸੰਬੰਧੀ ਸ਼ਮਸ਼ੇਰ ਸਿੰਘ ਨੇ ਥਾਣਾ ਪਸਿਆਣਾ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦਾ ਪਿਤਾ 20 ਮਈ ਨੂੰ ਰਾਤੀ 9 ਵਜੇ ਦੇ ਕਰੀਬ ਸਕੂਟਰੀ 'ਤੇ ਪਿੰਡ ਢੱਕੜੱਬਾ ਨੇੜੇ ਜਾ ਰਿਹਾ ਸੀ | ਇਸ ਦੌਰਾਨ ਇਕ ਟਰੱਕ ਰਸਤੇ 'ਚ ਬਿਨਾ ਐਂਡੀਗੇਟਰਾਂ ਤੇ ਰੈਫਲੈਕਟਰਾਂ ਤੋਂ ਰੋਡ 'ਤੇ ਖੜਿਆ ਸੀ, ਜਿਸ ਕਾਰਨ ਉਸ ਦੇ ਪਿਤਾ ਦਾ ਮੋਟਰਸਾਈਕਲ ਟਰਾਲੇ ਨਾਲ ਟਕਰਾ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |


ਪਿਛਲੀ ਖ਼ਬਰ ਚੋਣ ਜਾਬਤੇ ਦੌਰਾਨ ਸਰਹਿੰਦ ਦੇ ਵਾਰਡ ਨੰ. 21 'ਚ ਰਾਸ਼ਨ ਵੰਡ ਨੂੰ ਲੈ ਕੇ ਭਖੀ ਸਿਆਸਤ <br/> ਅਗਲੀ ਖ਼ਬਰ ਪੀ.ਓ. ਸਟਾਫ਼ ਵਲੋਂ ਚੈੱਕ ਬਾਊਂਸ ਦੇ ਮਾਮਲੇ 'ਚ ਇਕ ਭਗੌੜਾ ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।