22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਸ੍ਰੀ ਗੁਰੂ ਹਰਿਗੋਬਿੰਦ ਰਾਏ ਜੀ ਦੀ ਆਮਦ ਦਿਵਸ ਸੰਬੰਧੀ ਭਾਈ ਅਵਤਾਰ ਸਿੰਘ ਰਿਆ ਵਲੋਂ ਮੀਟਿੰਗ

ਗੁਰਦੁਆਰਾ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿਖੇ ਮੀਟਿੰਗ ਕਰਦੇ ਹੋਏ ਭਾਈ ਅਵਤਾਰ ਸਿੰਘ ਰਿਆ ਗੁਰਦੁਆਰਾ ਸਟਾਫ਼ ਨਾਲ ਦਿਖਾਈ ਦਿੰਦੇ ਹੋਏ | ਅਜੀਤ ਤਸਵੀਰ <br/> 13-04-2026
ਖਮਾਣੋਂ, 12 ਅਪ੍ਰੈਲ (ਮਨਮੋਹਣ ਸਿੰਘ ਕਲੇਰ)- ਸ੍ਰੀ ਗੁਰੂ ਹਰਿਗੋਬਿੰਦ ਰਾਏ ਜੀ ਦੇ ਆਮਦ ਦਿਵਸ ਮਨਾਉਣ ਸਬੰਧੀ ਇਕ ਮੀਟਿੰਗ ਸ਼ੋ੍ਰਮਣੀ ਕਮੇਟੀ ਮੈਂਬਰ, ਸਾਬਕਾ ਜੂਨੀਅਰ ਮੀਤ ਪ੍ਰਧਾਨ ਭਾਈ ਅਵਤਾਰ ਸਿੰਘ ਰਿਆ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿਖੇ ਐਤਵਾਰ ਨੂੰ ਕੀਤੀ ਗਈ | ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਅਵਤਾਰ ਸਿੰਘ ਰਿਆ ਨੇ ਦੱਸਿਆ ਇਸ ਪਵਿੱਤਰ ਅਸਥਾਨ 'ਤੇ ਛੇਵੀਂ ਪਾਤਸ਼ਾਹੀ ਨੇ 22 ਵਿਸਾਖ ਨੂੰ ਇੱਥੇ ਆਪਣੇ ਚਰਨ ਪਾਏ ਸਨ | ਇਸ ਤੋਂ ਬਾਅਦ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਤੀ ਉਪਰੰਤ ਹਰ ਸਾਲ 22 ਵਿਸਾਖ ਨੂੰ ਸ੍ਰੀ ਗੁਰੂ ਹਰਗੋਬਿੰਦ ਰਾਏ ਜੀ ਦੇ ਆਮਦ ਨੂੰ ਮੁੱਖ ਰੱਖਦਿਆਂ ਜੋੜ ਮੇਲ ਲੱਗਦਾ ਹੈ | ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਪ੍ਰੋਗਰਾਮ ਉਲੀਕਣ ਲਈ ਅੱਜ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਚਰਨ ਸਿੰਘ ਕੋਟਾਂ ਦੇ ਸਹਿਯੋਗ ਨਾਲ ਸਮੂਹ ਗੁਰਦੁਆਰਾ ਸਾਹਿਬ ਦੇ ਸਟਾਫ਼ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਵੱਖ-ਵੱਖ ਵਿਚਾਰ ਚਰਚਾਵਾਂ ਕੀਤੀਆਂ | ਉਨ੍ਹਾਂ ਦੱਸਿਆ ਕਿ ਇਹ ਸਮਾਗਮ ਪਹਿਲਾਂ ਦੀ ਤਰ੍ਹਾਂ ਪੂਰਨ ਸ਼ਰਧਾ ਅਤੇ ਧੂੰਮਧਾਮ ਨਾਲ ਮਨਾਏ ਜਾਣਗੇ | ਇਸ ਮੌਕੇ ਗੁਰਮੀਤ ਸਿੰਘ ਲੇਖਾਕਾਰ, ਹਰਜੀਤ ਸਿੰਘ ਸੁਪਰਵਾਈਜ਼ਰ, ਦਰਸ਼ਨ ਸਿੰਘ, ਸੁਖਵਿੰਦਰ ਸਿੰਘ ਸਟੋਰ ਕੀਪਰ, ਮਨਿੰਦਰ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਬਰਿੰਦਰ ਸਿੰਘ ਗੋਲਡੀ, ਮਨਪ੍ਰੀਤ ਸਿੰਘ ਸਿੱਧੂਪੁਰ, ਪਰਮਵੀਰ ਸਿੰਘ, ਸਰਬਜੀਤ ਕੌਰ, ਕੁਲਵੀਰ ਕੌਰ, ਸੁਖਪਾਲ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ੀਤਲਾ ਮਾਤਾ ਮੰਦਿਰ ਕਮੇਟੀ ਦੇ ਧਾਰਮਿਕ ਖੇਤਰ 'ਚ ਕਾਰਜ ਸ਼ਲਾਘਾਯੋਗ-ਰਾਜੂ ਖੰਨਾ ਅਗਲੀ ਖ਼ਬਰ ਹਲਕਾ ਵਿਧਾਇਕ ਦੇਵ ਮਾਨ ਨੇ ਅਨਾਜ ਮੰਡੀ ਭਾਦਸੋਂ 'ਚ ਖ਼ਰੀਦ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।