15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ

ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਦੌਰਾਨ ਹਾਜ਼ਰ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ | ਤਸਵੀਰ: ਜੋਗਿੰਦਰ ਪਾਲ <br/> 06-04-2026
ਖਮਾਣੋਂ, 5 ਅਪ੍ਰੈਲ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪੈੱ੍ਰਸ ਸਕੱਤਰ ਜਸਵੰਤ ਸਿੰਘ ਚੜ੍ਹੀ ਨੇ ਦੱਸਿਆ ਕਿ ਮੈਂਬਰਾਂ ਵਲੋਂ ਪੰਜਾਬ ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਅਪਣਾਈ ਨੀਤੀ ਦੀ ਨਿਖੇਧੀ ਕੀਤੀ ਕਿਉਂਕਿ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਪੈਨਸ਼ਨਾਂ ਦੀ ਸੋਧ ਲਈ ਛੇਵੇਂ ਤਨਖ਼ਾਹ ਕਮਿਸ਼ਨ ਵਲੋਂ ਸਿਫਾਰਿਸ਼ਾਂ ਅਨੁਸਾਰ 2.59 ਦਾ ਗੁਣਾਂਕ ਲਾਗੂ ਨਹੀਂ ਕੀਤਾ, ਮਹਿੰਗਾਈ ਭੱਤੇ ਦੀਆਂ ਪੰਜ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਨਾ ਹੀ ਰਹਿੰਦਾ ਬਕਾਇਆ ਦਿੱਤਾ ਗਿਆ ਹੈ | ਇੱਥੋਂ ਤੱਕ ਕਿ ਅਦਾਲਤਾਂ ਵਲੋਂ ਪੈਨਸ਼ਨਰਾਂ ਦੇ ਹੱਕ ਵਿਚ ਦਿੱਤੇ ਫ਼ੈਸਲਿਆਂ ਜਿਵੇਂ ਪੈਨਸ਼ਨ ਲਈ 33 ਸਾਲ ਦੀ ਤਾਂ 25 ਸਾਲ ਮੰਨਣਾ, ਮਿਤੀ 31.12.2015 ਨੂੰ ਪੈਨਸ਼ਨਾਂ ਲਈ ਮਹਿੰਗਾਈ ਭੱਤਾ 113 ਫ਼ੀਸਦੀ ਦੀ ਥਾਂ 119 ਫ਼ੀਸਦੀ ਮੰਨਣਾ, ਮਹਿੰਗਾਈ ਭੱਤਾ ਕੇਂਦਰੀ ਸਰਕਾਰ ਦੀ ਤਰਜ਼ ਤੇ ਮਨਜ਼ੂਰ ਕਰਨ ਨੂੰ ਵੀ ਲਾਗੂ ਕਰਨ ਦੀ ਥਾਂ ਅੱਗੇ ਅਪੀਲਾਂ ਦਾਇਰ ਕਰਕੇ ਲਮਕਾਇਆ ਜਾ ਰਿਹਾ ਹੈ ਅਤੇ ਅਦਾਲਤਾਂ ਨਾ ਪੱਖੀ ਦਲੀਲਾਂ ਪੇਸ਼ ਕੀਤੀਆਂ ਜਾ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਬੋਰਡਾਂ, ਕਾਰਪੋਰੇਸ਼ਨਾਂ ਦੇ ਪੈਨਸ਼ਨਰਾਂ ਦੇ ਕੇਸ ਵਿਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ 12.3.2026 ਦਿੱਤੇ ਗਏ ਫ਼ੈਸਲੇ ਨੂੰ ਲਾਗੂ ਕਰਨ ਲਈ ਅਜੇ ਤੱਕ ਠੋਸ ਕਦਮ ਨਹੀਂ ਚੁੱਕੇ ਜਾ ਰਹੇ | ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਇਸ ਲਈ ਜਿੱਥੇ ਸਰਕਾਰ ਦੇ ਅੜੀਅਲ ਰਵਈਏ ਦੀ ਨਿੰਦਾ ਕੀਤੀ ਗਈ ਉੱਥੇ ਹੁਣ ਵੀ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਜਲਦੀ ਪ੍ਰਵਾਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਗੁਰਦੇਵ ਸਿੰਘ ਜਟਾਣਾ, ਭਗਤ ਸਿੰਘ ਪੰਜਕੋਹਾ, ਹਰਦਮ ਸਿੰਘ ਜਟਾਣਾ, ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ, ਕਰਤਾਰ ਸਿੰਘ ਜਟਾਣਾ, ਹਰਬੰਸ ਸਿੰਘ ਧਾਰਨੀ, ਰਮੇਸ਼ ਕੁਮਾਰ ਭੜੀ, ਪ੍ਰੀਤਮ ਸਿੰਘ ਬਾਜਵਾ, ਸਵਰਨ ਸਿੰਘ ਖਮਾਣੋਂ, ਸੁਖਦੇਵ ਸਿੰਘ ਕੰਗ, ਜਰਨੈਲ ਸਿੰਘ ਮਨੈਲਾ, ਗੁਰਚਰਨ ਸਿੰਘ ਫਰੌਰ, ਅਜਮੇਰ ਸਿੰਘ ਮਨੈਲੀ, ਹਰਜਿੰਦਰ ਸਿੰਘ ਕਾਲੇਵਾਲ, ਲਾਭ ਸਿੰਘ ਘੁਮਾਣ, ਸਤੀਸ਼ ਕੁਮਾਰ ਸੰਘੋਲ, ਚਰਨਜੀਤ ਸਿੰਘ, ਸਤਿਨਾਮ ਸਿੰਘ ਅਮਰਾਲਾ, ਤਾਰਾ ਸਿੰਘ, ਸੇਵਕ ਸਿੰਘ ਖਮਾਣੋਂ, ਜਗਜੀਤ ਸਿੰਘ ਮਨੈਲੀ, ਦਲਬਾਰਾ ਸਿੰਘ ਚੜ੍ਹੀ, ਨਛੱਤਰ ਸਿੰਘ, ਮਲਾਗਰ ਸਿੰਘ, ਬਹਾਦਰ ਸਿੰਘ ਖਮਾਣੋਂ, ਜਸਬੀਰ ਸਿੰਘ ਮਨੈਲੀ, ਧਿਆਨ ਸਿੰਘ, ਤਰਲੋਕ ਸਿੰਘ, ਪਿਆਰਾ ਸਿੰਘ ਭੁੱਟਾ ਹਾਜ਼ਰ ਸਨ |
ਪਿਛਲੀ ਖ਼ਬਰ ਕਾਲਜ ਮੈਗਜ਼ੀਨ 'ਦਿ ਵਰਚੁਜ਼ 2023-25' ਕਾਨਵੋਕੇਸ਼ਨ ਦੌਰਾਨ ਜਾਰੀ ਅਗਲੀ ਖ਼ਬਰ ਮੰਡੀ ਗੋਬਿੰਦਗੜ੍ਹ ਲਾਇਨਜ਼ ਮਾਡਲ ਸਕੂਲ ਅਕਾਦਮਿਕ ਸੈਸ਼ਨ ਸ਼ੁਰੂਆਤ ਮੌਕੇ ਕਰਵਾਇਆ ਯੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।